Awaaz Qaum Di

ਸੂਰਮਾ ਨਹੀਂ ਹੁੰਦਾ

ਕਿਸੇ ਦੀ ਔਲਾਦ ਵਿਗਾੜਨ ਵਾਲਾ ਸੂਰਮਾ ਨਹੀਂ ਹੁੰਦਾ,,

ਘਰ ਕਿਸੇ ਦਾ ਉਜਾੜਨ ਵਾਲਾ ਸੂਰਮਾ ਨਹੀਂ ਹੁੰਦਾ,

ਮਜਬੂਰਾਂ ਨੂੰ ਸੂਲੀ ਚਾੜਨ ਵਾਲਾ ਸੂਰਮਾ ਨਹੀਂ ਹੁੰਦਾ,

ਬਜੁਰਗਾਂ ਨੂੰ ਤਾੜਨ ਵਾਲਾ ਸੂਰਮਾ ਨਹੀਂ ਹੁੰਦਾ,
ਜੋ ਕਿਸੇ ਦੀ ਇੱਜ਼ਤ ਲੁੱਟੇ ਸੂਰਮਾ ਨਹੀਂ ਹੁੰਦਾ,

ਜਿਸ ਕਰਕੇ ਕੋਈ ਰਿਸਤਾ ਟੁੱਟੇ ਸੂਰਮਾ ਨਹੀਂ ਹੁੰਦਾ,

ਜੋ ਪਰਿਵਾਰਕ ਸਾਂਝਾ ਦਾ ਬੂਟਾ ਪੁੱਟੇ ਸੂਰਮਾ ਨਹੀਂ ਹੁੰਦਾ,

ਜਿਹੜਾ ਮਾਪਿਆਂ ਨੂੰ ਕੁੱਟੇ ਓਹ ਸੂਰਮਾ ਨਹੀਂ ਹੁੰਦਾ,
ਜੋ ਵੀਹੀ ਵਿਹੜੇ ਪਾਵੇ ਗੰਦ ਸੂਰਮਾ ਨਹੀਂ ਹੁੰਦਾ ,,.

ਧੀ ਕਿਸੇ ਦੀ ਦੇ ਰੋਕੇ ਆਨੰਦ ਸੂਰਮਾ  ਨਹੀਂ ਹੁੰਦਾ,

ਕੁੱਟਕੇ ਪਿਓ ਨੂੰ ਕੱਢੇ ਦੰਦ ਓਹ ਸੂਰਮਾ ਨਹੀਂ ਹੁੰਦਾ,,

ਵਿਤਕਰੇ ਵਾਲੀ ਖੜੀ ਕਰੇ ਕੰਧ ਸੂਰਮਾ ਨਹੀਂ ਹੁੰਦਾ,,
ਜੀਹਨੂੰ ਮਾਵਾਂ ਕਹਿਣ ਚੰਗਾ ਮਰਿਆ ਸੂਰਮਾ ਨਹੀਂ ਹੁੰਦਾ,

ਜੀਹਨੇ ਕੰਮ ਕੋਈ ਚੰਗਾ ਨਾ ਕਰਿਆ ਸੂਰਮਾ ਨਹੀਂ ਹੁੰਦਾ,

ਮੱਖਣਾਂ ਕਿਸੇ ਦਾ ਦੁੱਖ ਨਾ ਜਰਿਆ ਸੂਰਮਾ ਨਹੀਂ ਹੁੰਦਾ,

ਸ਼ੇਰੋਂ ਜੋ ਰਹੇ ਹੰਕਾਰ ਦਾ ਭਰਿਆ ਸੂਰਮਾ ਨਹੀਂ ਹੁੰਦਾ,

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।

ਸੰਪਰਕ 98787-98726 GM

 

 

Follow me on Twitter

Contact Us