Awaaz Qaum Di

ਜੀਵ ਹੱਤਿਆ


                   ਸ਼ਹਿ ਲਾਈ ਬੈਠੀ ਬਿੱਲੀ ਨੇ ਕਬੂਤਰ ‘ਤੇ ਝਪਟਾ ਮਾਰਿਆ ਮੈਂ ਫੁਰਤੀ ਨਾਲ ਉਸਨੂੰ ਮੌਤ ਦੇ ਮੂੰਹ ‘ਚੋਂ ਬਚਾ ਲਿਆ ਤੇ ਜਾਲਮ ਪੰਜੇ ਨੂੰ ਦੁਰਕਾਰਦੇ ਹੋਏ ਭਜਾ ਦਿੱਤਾ । ਮੇਰੇ ਮਾਸੂਮ ਬੇਟੇ ਨੇ ਸੁਆਲੀਆਂ ਨਜ਼ਰਾਂ ਨਾਲ  ਤੱਕਿਆ ਤਾਂ ਮੈਂ ਜਵਾਬ ਦਿੱਤਾ ਕਿ, ‘ ਜੀਵ ਜੰਤੂ ਮਾਰਨਾ ਪਾਪ ਹੈ ‘ ਓਹ ਚੁੱਪ ਕਰ ਗਿਆ ।
  ਥੋੜ੍ਹੇ ਦਿਨਾਂ ਬਾਅਦ ਮੇਰੇ ਕਰੀਬੀ ਰਿਸ਼ਤੇਦਾਰ ਮਿਲਣ ਆ ਗਏ, ਸ਼ਾਮ ਨੂੰ ਲਾਲ ਪਰੀ ਦਾ ਤੇ ਜੀਭ ਕਰਾਰੀ ਕਰਨ ਲਈ ਮੈਂ ਮੁਰਗਾ ਖੁੱਡੇ ‘ਚੋਂ ਕੱਢ ਕੇ ਧੌਣ ਮਰੋੜਣ ਹੀ ਲੱਗਾ ਸੀ ਕਿ ਓਹੀ ਮਾਸੂਮੀਅਤ ਚਿਹਰਾ ਅੱਖਾਂ ਅੱਗੇ ਆ ਗਿਆ ਮੈਂ ਸ਼ਰਮਿੰਦਗੀ ਨਾਲ ਨੀਵੀਂ ਪਾਈ ਕੁਦਰਤੀ ਜੀਵ ਨੂੰ ਮੌਤ ਦੇ ਘਾਟ ਉਤਾਰ ਕੇ ਸਾਫ਼ ਕਰਨ ਲੱਗ ਪਿਆ ।
 ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ
81465 93089 GM

 

 

Follow me on Twitter

Contact Us