Awaaz Qaum Di

ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਡ ਸੇਫਟੀ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ

ਗੁਰਦਾਸਪੁਰ ( ਗੁਰਵਿੰਦਰ ਨਾਂਗੀ)-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਟਰੈਫਿਕ ਪੁਲਿਸ ਵਿਭਾਗ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਆਦੇਸ਼ ਦਿੱਤੇ ਕਿ ਓਵਰ ਲੋਡਿਡ ਵਾਹਨ ਅਤੇ ਅੰਡਰ ਏਜ਼ ਡਰਾਈਵਿੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਸੰਭਾਵਿਤ ਸੜਕੀ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਹ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਜ਼ਿਲਾ ਰੋਡ ਸੇਫਟੀ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਸਨ।  ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਮ ਵੇਖਣ ਵਿਚ ਆਉਦਾ ਹੈ ਕਿ ਓਵਰ ਲੋਡਿਡ ਵਾਹਨ ਖਾਸਕਰਕੇ ਸਕੂਲੀ ਬੱਚਿਆਂ ਵਾਲੇ ਟੈਂਪੂ ਤੇ ਬੱਸਾਂ ਆਦਿ ਅਤੇ ਅੰਡਰ ਏਜ਼ ਡਰਾਈਵਿੰਗ ਕਾਰਨ ਸੜਕੀ ਹਾਦਸੇ ਵਾਪਰਦੇ ਹਨ, ਜਿਸ ਨੂੰ ਰੋਕਣ ਦੀ ਸਖ਼ਤ ਜਰੂਰਤ ਹੈ। ਇਸ ਲਈ ਇਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਉਨਾਂ ਟਰਾਂਸਪੋਟ ਵਿਭਾਗ ਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਬਿਜਲਈ ਵਾਹਨਾਂ ਦੇ ਇਸਤੇਮਾਲ ਸਬੰਧੀ ਵੀ ਸਕੂਲਾਂ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਲਗਾਏ ਜਾਣ ਤਾਂ ਜੋ ਲੋਕ ਆਪਣੇ ਬੱਚਿਆਂ ਲਈ ਇਨਾਂ ਵਾਹਨਾਂ ਦੀ ਵਰਤੋਂ ਸਬੰਧੀ ਜਾਗਰੂਕ ਹੋ ਸਕਣ। ਉਨਾਂ ਪੁਲਿਸ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਾਕਿਆਂ ਤੇ ਸਖ਼ਤੀ ਨਾਲ ਟਰੈਕਟਰ, ਟਰਾਲੀਆਂ ਆਦਿ ਵਹੀਕਲਾਂ ਮਗਰ ਲੱਗੀਆਂ ਰਿਫਲੈਕਟਰ ਟੇਪ ਨੂੰ ਚੈੱਕ ਕਰਨ ਤਾਂ ਜੋ ਅਗਲੇ ਦਿਨਾਂ ਵਿਚ ਪੈਣ ਵਾਲੀ ਧੁੰਦ ਦੋਰਾਨ ਆਵਾਜਾਈ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ।  ਡਿਪਟੀ ਕਮਿਸ਼ਨਰ ਨੇ ਸਮੂਹ ਈ.ਓਜ਼ ਨੂੰ ਹਦਾਇਤ ਕੀਤੀ ਕਿ ਸ਼ਹਿਰ, ਬਜ਼ਾਰਾਂ ਅੰਦਰ ਕੀਤੇ ਗਏ ਨਾਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਦੁਕਾਨਦਾਰਾਂ ਨਾਲ ਮੀਟਿੰਗ ਕਰਕੇ ਉਨਾਂ ਨੂੰ ਦੁਕਾਨ ਤੋਂ ਬਾਹਰ ਸਾਮਾਨ ਨਾ ਰੱਖਣ ਲਈ ਕਿਹਾ ਜਾਵੇ। ਉਨਾਂ ਦੱਸਿਆ ਕਿ ਅਗਲੇ ਦਿਨਾਂ ਵਿਚ ਆਉਣ ਵਾਲੇ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਲੋਕਾਂ ਦੀ ਆਵਾਜਾਈ ਦੀ ਸਹੂਲਤ ਲਈ ਦੁਕਾਨਦਾਰਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਦੁਕਾਨਾਂ ਤੋਂ ਬਾਹਰ ਸਮਾਨ ਨਾ ਰੱਖਣ। ਨਾਲ ਹੀ ਉਨਾਂ ਸਮੂਹ ਐਸ.ਡੀ.ਐਮਜ਼ ਅਤੇ ਈ.ਓਜ਼ ਨੂੰ ਕਿਹਾ ਕਿ ਉਹ ਆਪਣੇ ਖੇਤਰ ਅਧੀਨ ਕਿਸੇ ਅਜਿਹੇ ਬਜਾਰ ਜਾਂ ਸੜਕ ਆਦਿ ਦੀ ਸ਼ਨਾਖਤ ਕਰਨ ਜੋ ਸਾਫ ਸੁਥਰੀ ਹੋਵੇ, ਜਿਥੇ ਕੋਈ ਵੀ ਨਾਜਾਇਜ਼ ਕਬਜ਼ਾ ਨਾ ਕੀਤਾ ਨਾ ਹੋਵੇ, ਉਸਨੂੰ ਇਕ ਮਾਡਲ ਵਜੋਂ ਵਿਕਸਿਤ ਕੀਤਾ ਜਾ ਸਕੇ।    ਮੀਟਿੰਗ ਦੌਰਾਨ ਪੁਲਿਸ ਜਿਲਾ ਬਟਾਲਾ ਵਲੋਂ ਦੱਸਿਆ ਗਿਆ ਕਿ ਪਿਛਲੇ ਸਤੰਬਰ ਮਹਿਨੇ ਵਿਚ 1187 ਚਲਾਨ ਕੀਤੇ ਗਏ ਅਤੇ 2 ਲੱਖ 22 ਹਜਾਰ ਰੁਪਏ ਜੁਰਮਾਨਾ ਵਸੂਲ ਕੀਤਾ ਗਿਆ।ਇਸ ਮੌਕੇ ਸਰਵ ਸ੍ਰੀ ਤੇਜਿੰਦਰਪਾਲ ਸਿੰਘ ਸੰਧੂ ਵਧੀਕ ਡਿਪਟੀ ਕਮਿਸ਼ਨਰ (ਜ), ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਮੈਡਮ ਅਮਨਦੀਪ ਕੋਰ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਲਖਵਿੰਦਰ ਸਿੰਘ ਡੀ.ਡੀ.ਪੀ.ਓ, ਨਿਰਮਲਜੀਤ ਸਿੰਘ ਐਸ.ਪੀ ਬਟਾਲਾ, ਰਜੇਸ਼ ਕੱਕੜ ਡੀ.ਐਸ.ਪੀ ਗੁਰਦਾਸਪੁਰ, ਬ੍ਰਿਗੇਡੀਅਰ ਸ੍ਰੀ ਕਾਹਲੋਂ ਜੀ ਜਿਲਾ ਇੰਚਾਰਜ ਜੀ.ਓ.ਜੀ, ਐਕਸਾਈਜ਼ ਇੰਸਪੈਕਟਰ ਬਰਾੜ ਜੀ, ਗੁਰਚਰਨ ਸਿੰਘ ਸਹਾਇਕ ਆਰ.ਟੀ.ਏ , ਲਖਵਿੰਦਰ ਸਿੰਘ ਡਿਪਟੀ ਡੀ.ਈ.ਓ (ਸ), ਐਕਸੀਅਨ ਅਨੂਪ ਸਿੰਘ, ਐਸ.ਡੀ.ਓ ਕੰਵਰਜੀਤ ਰੱਤੜਾ ਸਮੇਤ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ। GM

 

 

Follow me on Twitter

Contact Us