Awaaz Qaum Di

ਕਰਤਾਰਪੁਰ ਦੇ ਲਾਂਘੇ ‘ਤੇ ਆ ਕੇ ਖਲੋ ਗਿਆ ਅੱਖਾਂ ਮੀਟ ਲਈਆਂ ਕਿ ਇਹ ਕੀ ਹੋ ਗਿਆ ।

ਪਟਵਾਰੀ: ਸਾਡਾ ਬਾਬਾ ਨਾਨਕ ਨਨਕਾਣੇ ਤੋਂ ਪੰਜਾਬ ਨੂੰ ਸਿੱਧਾ ਹੋ ਗਿਆ ,
ਓਹ ਦੁਹੱਥੜਾ ਮਾਰ ਕੇ ਰੋਇਆ ਕਿ ਮੈਂ ਕਿੱਥੇ ਆ ਕੇ ਖੋਹ ਗਿਆ।
 ਸਾਂਝੀਵਾਲਤਾ ਦਾ ਨਾਅਰਾ ਲਾਇਆ ਸੀ,ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਪਾਠ ਪੜ੍ਹਾਇਆ ਸੀ ।  ਸਦੀਆਂ ਬੀਤਣ ਤੋਂ ਬਾਅਦ ਵੀ ਉਹ ਹੀ ਕੁੱਝ ਹੋ ਗਿਆ ।
ਬਾਬਾ ਨਾਨਕ ਲਾਂਘੇ ‘ਤੇ ਆ ਕੇ ਰੋ ਪਿਆ
ਲੱਭਦਾ ਫਿਰੇ ਜੋ ਗਲ ਪਾਈ ਬਲਦਾਂ ਦੀ ਪੰਜਾਲੀ ਸੀ ।
ਕਰ ਪੜ੍ਹਾਈ, ਨੌਕਰੀ ਤੇ ਉਦਾਸੀਆਂ, ਖੇਤਾਂ, ‘ਚ ਸੁਰਤ ਸੰਭਾਲੀ ਸੀ ।
ਉੱਚੇ ਟਿੱਬੇ ‘ਤੇ ਖੜੋ ਗਿਆ
   ਬਾਬਾ ਨਾਨਕ ਲਾਂਘੇ ‘ਤੇ ਆ ਕੇ ਰੋ ਪਿਆ
 ਰਾਏ ਭੋਏ ਤਲਵੰਡੀ ਗਏ ਵਿਸਰ ਸੀ,
ਬਾਬੇ ਨੇ ਯਾਤਰਾ ਬਹੁਤੀਆਂ ਹੀ ਕੀਤੀਆਂ ,
ਮੱਕਾ ਮਦੀਨਾ, ਹਰਦੁਆਰ ਕੁੰਡ ਸਾਰੀਆਂ ਹੀ ਬੀਤੀਆਂ ।
ਆਣ ਬਾਬਾ ਬੈਠਾ ਜਗਾਹ ਸਾਂਝੀ, ਵੇਖਦਾ ਕੀ ਲੋਈ ਕੀਤੀ ਫੀਤਾ ਫੀਤੀਆਂ ।
ਸਾਰੀ ਉਮਰ ਹੀ ਲੇਖੇ ਲਾ ਦਿੱਤੀ, ਪਰ ਕੋਈ ਨਾਲ ਨਾ ਖਲੋ ਗਿਆ,
ਬਾਬਾ ਨਾਨਕ ਲਾਂਘੇ’ਤੇ ਆ ਕੇ ਰੋ ਪਿਆ
 ਸਿਆਸੀ ਲੋਕਾਂ ਬੜੇ ਜਸ਼ਨ ਮਨਾਏ ਸੀ,ਇੱਕ ਦੂਜੇ ‘ਤੇ ਬਹੁਤ ਹੀ ਦੋਸ਼ ਲਾਏ ਸੀ ।
   ਆਪਣੀ ਚੌਧਰ ਖ਼ਾਤਰ ਦੋ ਦੋ ਪੰਡਾਲ ਸਜਾਏ ਸੀ ।
ਧਾਹਾਂ ਮਾਰਦਾ ਪੀਰ ਪੈਗੰਬਰ ਉਹਲੇ ਹੋ ਗਿਆ ।
ਬਾਬਾ ਨਾਨਕ ਲਾਂਘੇ ‘ਤੇ ਆ ਕੇ ਰੋ ਪਿਆ
ਇਹ ਅਡੰਬਰ ਦੇਖ ਮੁੜੀ ਜਨਤਾ ਵੀ ਨਿਰਾਸ਼ ਸੀ,
ਕਿਸੇ ਨੂੰ ਸਰਕਾਰਾਂ ਤੋਂ ਇਹ ਨੀ  ਆਸ ਸੀ
ਲੋਕਾਈ ਪੁੱਛਦੀ ਅਸਾਂ ਤਾਂ ਦੇਖਣੀ ਬਾਬੇ ਦੀ ਜੁਗਾਸ਼ ਸੀ
ਉਹ ਤਾਂ ਲੈ ਕੇ ਅਲੋਪ ਹੋ ਗਿਆ,  ਬਾਬਾ ਨਾਨਕ ਲਾਂਘੇ ਤੋਂ ਪਹਿਲਾਂ ਹੀ ਪਵਿੱਤਰ ਹੋ ਗਿਆ
ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ ।
81465 93089 GM

 

 

Follow me on Twitter

Contact Us