Awaaz Qaum Di

ਸ਼੍ਰੀ ਅੰਮ੍ਰਿਤਸਰ ਦੇ ਬਾਨੀ ‘ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦਾ 485 ਵਾਂ ਆਗਮਨ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਬਾਬਾ ਪ੍ਰੇਮ ਸਿੰਘ ਲਾ-ਕੋਰਨਵ (ਪੈਰਿਸ) ਵਿੱਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ।

ਪੈਰਿਸ (ਦਲਜੀਤ ਸਿੰਘ ਬਾਬਕ) ਸ਼੍ਰੀ ਅੰਮ੍ਰਿਤਸਰ ਦੇ ਬਾਨੀ ‘ਸਿੱਖ ਧਰਮ ਦੇ ਚੌਥੇਂ ਪਾਤਸ਼ਾਹ ‘ਦੀਨ ਦੁਨੀਆਂ ਦੇ ਮਾਲਕ, ਗਰੀਬ ਨਿਵਾਜ਼ ‘ਸੋਢੀ ਪਾਤਸ਼ਾਹ ‘ਸ਼੍ਰੀ ਗੁਰੂ ਰਾਮਦਾਸ ਜੀ ਦਾ 485 ਵਾਂ ਆਗਮਨ ਪ੍ਰਕਾਸ਼ ਉਤਸਵ ਐਤਵਾਰ ਨੂੰ ‘ਗੁਰਦੁਆਰਾ ਸੰਤ ਬਾਬਾ ਪ੍ਰੇਮ ਸਿੰਘ ਲਾ-ਕੋਰਨਵ (ਪੈਰਿਸ) ਵਿਖੇ ਸੰਗਤਾਂ ਨੇ ਬੜੀ ਸ਼ਰਧਾ-ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ।  ਇਸ ਮੋਕੇ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਸਪੂੰਰਨ ਭੋਗ ਪਾਏ ਗਏ। ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਸੰਪੂਰਨ ਪਾਠ ਦੇ ਭੋਗ ਦੀ ਅਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਦੀਨ ਦੁਖੀਆਂ ਦੇ ਮਾਲਕ ‘ਚੌਥੇਂ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ 485 ਵੇਂ ਆਗਮਨ ਪ੍ਰਕਾਸ਼ ਉਤਸਵ ਦੀ ਖੁਸ਼ੀ ਮੋਕੇਸਮੂੰਹ ਨਾਨਕ ਲੇਵਾ ਸੰਗਤਾਂ ਨੂੰ ਲੱਖ-ਲੱਖ ਵਧਾਈ ਦੇਂਦਿਆ ‘ਸਤਿਗੁਰੂ ਜੀ ਦੇ ਚਰਨਾਂ ਵਿਚ ਹੱਥ ਜੋੜ ਕੇ ਜੋਦੜੀ ਕੀਤੀ ‘ਸਤਿਗੁਰੂ ਜੀ ਆਪਣੀਆਂ ਸੰਗਤਾਂ ਨੂੰ ਆਪਣੇ ਦਰੋ-ਘਰੋ, ਨਾਮ ਦਾਨ, ਭਰੋਸਾ ਦਾਨ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰੋ, ਸਿੱਖ ਕੌਮ ਨੂੰ ਚੜ੍ਹਦੀਆਂ ਕਲ੍ਹਾਂ ਬਖਸ਼ੋ ਅਤੇ ਕੌਮ ‘ਚ ਆਪਸੀ ਪਿਆਰ-ਇਤਫਾਕ ਦੀ ਦਾਤ ਬਖਸ਼ਿਸ਼ ਕਰਨ ਦੀ ” ਅਰਦਾਸ, ਗੁਰੂ ਘਰ ਦੇ ਵਜ਼ੀਰ ਗਿਆਨੀ ਸੁਰਜੀਤ ਸਿੰਘ ਨੇ ਕੀਤੀ । ਇਸ ਮੋਕੇ ਖੁੱਲੇ ਦੀਵਾਨ ਸਜਾਏ ਗਏ ” ਗੁਰੂ ਘਰ ਦੇ ਵਜ਼ੀਰ ਗਿਆਨੀ ਸੁਰਜੀਤ ਸਿੰਘ ਨੇ ਵਿਆਖਿਆਂ ਸਾਹਿਤ ਅੰਮ੍ਰਿਤਮਈ ਕੀਰਤਨ ਅਤੇ ਸ਼੍ਰੀ ਅੰਮ੍ਰਿਤਸਰ ਦੇ ਬਾਨੀ ‘ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ 485 ਵੇਂ ਆਗਮਨ ਪ੍ਰਕਾਸ਼ ਗੁਰਪੁਰਬ ਦੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈ ਦੇਂਦਿਆਂ ” ਗੁਰੂ ਸਾਹਿਬ ਜੀ ਦੀ ਨਿਰਮਾਣਤਾ, ਨਿਰਮਲਤਾ, ਅਥਾਹ ਸੇਵਾ ਭਾਵਨਾ, ਸਮੁੱਚੀ ਮਨੁੱਖਤਾਂ ਵਾਸਤੇ ਸਰਬ-ਸਾਝੀਵਾਲਤਾ, ਬਰਾਬਰਤਾ, ਆਪਸੀ ਪਿਆਰ ਵੰਡਣ ਦਾ ਗੁਰਇਤਿਹਾਸ ਸੰਗਤਾਂ ਨੂੰ ਸਰਵਣ ਕਰਾਇਆ।  ਗਿਆਨੀ ਸੁਰਜੀਤ ਸਿੰਘ ਨੇ ਸ਼ਬਦ ਸਰਵਣ ਕਰਾਇਆ:- ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ॥ ਗਿਆਨੀ ਜੀ ਨੇ ਇਤਿਹਾਸ ਸਰਵਣ ਕਰਾਉਦਿਆ ਦੱਸਿਆ ਕੇ ” ਚੌਥੇ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ 484 ਵਰੇਂ ਪਹਿਲੇ ਆਗਮਨ ਪ੍ਰਕਾਸ਼ 1534 ਈਸਵੀ ਨੂੰ ਪਿਤਾ ਹਰਦਾਸ ਜੀ ਦੇ ਗ੍ਰਹਿ ਤੇ ਮਾਤਾ ਦਇਆ ਕੌਰ ਜੀ ਦੀ ਕੁੱਖ ਤੋਂ ਚੂਨਾ ਮੰਡੀ, ਲਾਹੌਰ ਵਿਚ ਹੋਇਆ ਸੀ।  ਬਾਲ ਅਵਸਥਾ ਵਿਚ ਆਪ ਜੀ ਦਾ ਨਾਮ ਭਾਈ ਜੇਠਾ ਜੀ ਰੱਖਿਆ ਗਿਆ। ਬਾਲ ਅਵਸਥਾ ਵਿਚ ਆਪ ਜੀ ਦੇ ਸਿਰ ਤੋਂ ਮਾਤਾ ਪਿਤਾ ਦਾ ਸਾਇਆ ਉੱਠ ਗਿਆ ਸੀ।  ਬਚਪਨ ਦਾ ਕੁਝ ਸਮਾਂ ਨਾਨਕੇ ਘਰ ਪਿੰਡ ਬਾਸਰਕੇ ਜਿਲ੍ਹਾਂ ਅੰਮ੍ਰਿਤਸਰ ਵਿਚ ਬੀਤਿਆ।  ਸ਼੍ਰੀ ਗੁਰੂ ਰਾਮਦਾਸ ਜੀ ਨੇ ਕਈ ਦਹਾਕੇ ਲਗਾਤਾਰ ਗੁਰੂ ਘਰ ਦੀ ਸੇਵਾ ਕਰਦਿਆਂ ਆਪਣੇ ਹੱਥੀ ” ਬਾਉਲੀ ਸਾਹਿਬ, ਲੰਗਰ, ਪੱਖਾ ਫੇਰਨ, ਪਾਣੀ ਢੋਣ ਦੀ ਹੋਰ ਬੇਅੰਤ ਸੇਵਾਵਾਂ ਕੀਤੀਆਂ ਕਿਸੇ ਦੇ ਤਾਅਨੇ ਮਿਹਣੇ ਦੀ ਪ੍ਰਵਾਹ ਨਹੀਂ ਕੀਤੀ।  ਸ਼੍ਰੀ ਗੁਰੂ ਰਾਮਦਾਸ ਜੀ ਦਾ ਆਗਮਨ ਪ੍ਰਕਾਸ਼ 24 ਸਤੰਬਰ 1534 ਨੂੰ ਹੋਇਆ ਤੇ 1 ਸਤੰਬਰ 1574 ਤੋਂ 1 ਸਤੰਬਰ 1581 ਤੱਕ ਚੌਥੇ ਗੁਰੂ ਸਾਹਿਬ 47 ਸਾਲ ਦੀ ਉਮਰ ਤੱਕ ਜੋ ਕਿ, 7 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ।ਸ਼੍ਰੀ ਗੁਰੂ ਰਾਮਦਾਸ ਜੀ ਦਾ ਫਰਵਰੀ 1553 ਨੂੰ ਮਾਤਾ ਭਾਨੀ ਜੀ ਨਾਲ (ਗੁਰੂ ਅਮਰਦਾਸ ਜੀ ਦੀ ਛੋਟੀ ਸਪੁੱਤਰੀ) ਨਾਲ ਆਨੰਦ ਕਾਰਜ਼ ਹੋਇਆ। ਗੁਰੂ ਜੀ ਦੇ ਗ੍ਰਹਿ ਵਿਖੇ ਤਿੰਨ ਸਾਹਿਬਜਾਂਦੇ ਪ੍ਰਿਥੀ ਚੰਦ, ਮਹਾਂਦੇਵ ਜੀ ਅਤੇ ਅਰਜਨ ਦੇਵ ਜੀ ਦਾ ਆਗਮਨ ਪ੍ਰਕਾਸ਼ ਹੋਇਆ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ” ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦਾ ਵਾਰਸ ਬਣਾਉਣ ਵਾਸਤੇ ਹਰ ਸੇਵਾਦਾਰ ਨੂੰ ਡੂੰਘੀ ਨਿਗਾਹ ਨਾਲ ਵਾਚਦੇ ਸਨ। ਤੀਜੇ ਸਤਿਗੁਰੂ ਜੀ ਨੇ ਅਥਾਹ ਸੇਵਾ, ਨਾਮ ਸਿਮਰਨ, ਨਿਮਰਤਾ-ਨਿਰਮਲਤਾ ਦੇ ਪੁੰਜ ਵੇਖਦਿਆ ‘ਗੁਰੂ ਅਮਰਦਾਸ ਜੀ ਨੇ ਸਭ ਤੋਂ ਯੋਗ ਸਮਝਦਿਆ ” ਸ਼੍ਰੀ ਗੁਰੂ ਰਾਮਦਾਸ ਜੀ ਨੂੰ ਜਾਣ ਕੇ 1574ਈ: ਨੂੰ ਸਾਰੀ ਸੰਗਤ ਦੇ ਸਾਹਮਣੇ ਗੁਰਤਾਗੱਦੀ ਬਖਸ਼ ਕੇ ਆਪ ਚੌਥੇ ਪਾਤਸ਼ਾਹ ” ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕਿਆ ਅਤੇ ਸਾਰੀ ਸੰਗਤ ਤੇ ਪਰਵਾਰ ਨੂੰ ਵੀ ਮੱਥਾ ਟੇਕਣ ਲਈ ਕਿਹਾ:- ਜਿਵੇਂ ਗੁਰਬਾਣੀ ਵਿਚ ਫੁਰਮਾਨ ਹੈ:- ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ॥(ਅੰਗ ੯੨੩)ਸੇਵਾ ਗੁਰੂ ਘਰ ਵਿਚ ਪ੍ਰਵਾਨ ਹੋਣ ਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਰੂਪ ਵਿਚ ”ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ।ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ। ਗੁਰੂ ਸਰੂਪ ” ਚ ਪਰਵਾਣ ਹੋਣ ਦੇ ਨਾਲ-ਨਾਲ ਗੁਰਸਿੱਖੀ ਦੇ ਵਣਜ ਵਪਾਰੀ ਬਣ ਕੇ ਸੰਸਾਰੀ ਜੀਵਾਂ ਨੂੰ ਔਗਣਾਂ ਦੇ ਬਦਲੇ ਗੁਣਾਂ ਦਾ ਭੰਡਾਰ ਬਖਸ਼ਿਸ਼ ਕਰ ਰਹੇ ਹਨ।  ਉਪਰੰਤਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਨੇ 1574ਈ: ਨੂੰ ਅੰਮ੍ਰਿਤਸਰ ਵਾਲੀ 500ਵਿਘਾਂ ਜ਼ਮੀਨ ਤੁੰਗ ਪਿੰਡ ਦੇ ਜ਼ਿਮੀਦਾਰਾਂ ਪਾਸੋਂ 700ਅਕਬਰੀ (ਮਾਇਆਂ) ਦੇ ਕੇ ਜ਼ਮੀਨ ਮੁੱਲ ਖਰੀਦ ਕੇ ਇਸ ਨਗਰ ਦੀ ਨੀਂਹ ਰੱਖੀ ਅਤੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਸਮਾਉਣ ਪਿੱਛੋ ” ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਗੁਰੂ ਕੇ ਚੱਕ ਵਿਚ ਹੀ ” ਗੁਰੂ ਜੋਤਿ ਜਗਾਉਣੀ ਆਰੰਭ ਕੀਤੀ, ਜਿਸ ਤੋਂ ਇਸ ਨਗਰ ਦਾ ਨਾਮ ਰਾਮਦਾਸਪੁਰ ਪੈ ਗਿਆ। ਗੁਰੂ ਸਾਹਿਬ ਜੀ ਨੇ ਆਪਣੀ ਰਿਹਾਇਸ਼ ਵੀ ਇਥੇ ਪੱਕੇ ਤੋਰ ਤੇ ਰੱਖ ਲਈ ਅਤੇ ਇਸ ਨਗਰ ਵਿਚ  ” ਗੁਰੂ ਜੀ ਨੇ ਵੱਖ ਵੱਖ ਕਿੱਤਿਆਂ ਵਾਲੇ 52 ਕਾਰੀਗਰ ਮਗਵਾ ਕੇ ਉਨ੍ਹਾਂ ਦੇ ਕਾਰੋਵਾਰ ਵੀ ਸ਼ੁਰੂ ਕਰਵਾਏ ਸਨ।  1577ਈ: ਨੂੰ ” ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਦੁੱਖ ਭੰਜਨੀ ਬੇਰੀ ਕੋਲ ਸਰੋਵਰ ਤੇ ਸੰਤੋਖਸਰ ਸਰੋਵਰ ਦੀ ਸੇਵਾ ਆਰੰਭ ਕਰਵਾਈ ਅਤੇ ਸਿੱਖ ਧਰਮ ਨੂੰ ਵਿਲੱਖਣ ਤੇ ਨਿਆਰਾ ਬਣਾਉਣ ਵਾਸਤੇ ”ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨੂੰ ਰੂਹਾਨੀਅਤ ਦਾ ਕੇਂਦਰ ਜਿਸ ਨੂੰਸਿੱਖ ਕੌਮ ਲਈ ਸਿੱਖੀ ਦਾ (ਧੁਰਾ) ਕਰਕੇ ਜਾਣਿਆਂ ਜਾਂਦਾ ਹੈ) ਸੰਥਾਪਤ ਕਰਨ ਸਮੇਂ ਚਾਰੇ ਦਰਵਾਜ਼ੇ ਖੋਲ ਕੇ ਸਮੁੱਚੀ ਮਾਨਵਤਾਂ ਨੂੰ ” ਅਕਾਲ ਪੁਰਖ, ਦੀ ਇੱਕ ਲੜੀ ਵਿੱਚ ਪਰੋਣ ਲਈ ” ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ਦਾ ਹੁਕਮ ਕਰਦਿਆ ਜਾਤ-ਪਾਤ, ਰੂਪ-ਰੰਗ, ਮਜ਼੿ਹਬਾਂ ਤੋਂ ਸੁਤੰਤਰ ਕਰਨ ਵਾਸਤੇ ਸੰਗਤ-ਪੰਗਤ, ਸਾਝੇ ਇਸ਼ਨਾਨ, ਸਾਝੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਸਰਬ-ਸਾਝੀਵਾਲਤਾ, ਬਰਾਬਰਤਾ, ਆਪਸੀ ਪਿਆਰ ਦਾ ਸੰਦੇਸ਼ ਦਿੱਤਾ ਹੈ। ਧੰਨੁ ਧੰਨੁ ਸ਼੍ਰੀ ਗੁਰੂ ਰਾਮਦਾਸ ਜੀ ਨੇ  ” ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 30ਰਾਗਾਂ ਵਿਚ ਬਾਣੀ ਦਰਜ ਹੈ ਅਤੇ 22ਵਾਰਾਂ ਵਿੱਚੋ 8ਵਾਰਾਂ ਸ਼੍ਰੀ ਗੁਰੂ ਰਾਮਦਾਸ ਜੀ ਨੇ ਉਚਾਰਨ ਕੀਤੀਆਂ ਹਨ। ਸੰਸਾਰ ਦੇ ਕਿਸੇ ਵੀ ਕੋਨੇ ਤੇ ” ਗੁਰੂ ਸਾਹਿਬ ਦਾ ਸਿੱਖ ਬੈਠਾ ਹੋਵੇ ” ਉਹ ਦੋ ਵਕਤ ਬੜੀ ਮਨੋ ਕਾਮਨਾ ਨਾਲ ਰੋਜ਼ ਅਰਦਾਸ ਕਰਦਾ ” ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰਨ ਦੀ ਜੋਦੜੀ ਕਰਦਾ ਹੈ।ਬਾਦਸ਼ਾਹਾਂ ਦੇ ਬਾਦਸ਼ਾਹ, ਸ਼ਾਹਿਨਸ਼ਾਹਾਂ ਦੇ ਸ਼ਾਹਿਨਸ਼ਾਹ ”ਸੋਢੀ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰ ਦਾ ਬਖਸ਼ਿਸ਼ਾਂ ਭਰਿਆ ਅਸ਼ੀਰਵਾਦ ਲੈਣ ਵਾਸਤੇ ਅਮੀਰ-ਗਰੀਬ, ਰਾਜਾ-ਰੰਕ ਕੀ ਹਰ ਕੋਈ ਕੋਟਿਨ ਕੋਟਿ-ਕੋਟਿ ਵਾਰ ਸਿਜਦਾ ਕਰਕੇ ” ਗੁਰੂ ਸਾਹਿਬ, ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾਂ ਬਣਾ ਰਹੇ ਹਨ।  ਗਿਆਨੀ ਸੁਰਜੀਤ ਸਿੰਘ ਨੇ ਕਿਹਾ ਕਿ, ਸਭੇ ਸਾਂਝੀਵਾਲਤਾ ਦੇ ਪ੍ਰਤੀਕ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਜੀ ਦੇ 485 ਵੇਂ ਆਗਮਨ ਪ੍ਰਕਾਸ਼ ਗੁਰਪੁਰਬ ਮੋਕੇ (ਆਉ) ਗੁਰੂ ਸਾਹਿਬ ਦੇ ਚਰਨ-ਕਮਲਾਂ ਵਿਚ ਅਰਦਾਸ ਬੇਨਤੀ ਕਰੀਏ ਸਾਨੂੰ ਆਪਣੀਆਂ ਸੰਗਤਾਂ ਨੂੰ ਚੰਗੀ ਬਲਿ, ਬੁੱਧੀ, ਬਿਬੇਕਤਾ ਬਖਸ਼ਣ ਜੋ ਅਸੀਂ ਸੰਸਾਰੀ ਜੀਵ ਗੁਰਮਤਿ ਮਾਰਗ ਦੇ ਪਾਂਧੀ ਬਣ ਕੇ ਆਪੋ ਆਪਣੇ ਜੀਵਨ ਸਫਲਾਂ ਕਰ ਸਕੀਏ।  ਇਸ ਸਮਾਗਮ ਮੋਕੇ ਅੰਮ੍ਰਿਤ ਵੇਲੇ ਤੋਂ ਸੰਗਤਾਂ ‘ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੀਆ ਸਨ।  ਗੁਰੂ ਸਾਹਿਬ ਦੀਆਂ ਸੰਗਤਾਂ ਨੇ ਬੜੇ ਪਿਆਰ ਨਾਲ ”ਸੋਢੀ ਸੁਲਤਾਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲਾਂ ਕੀਤਾ।  ਉਪਰੰਤ ਗੁਰੂ ਜੀ ਦੀਆਂ ਲਾਡਲੀਆਂ ਸੰਗਤਾਂ ਨੂੰ ‘ਅੰਮ੍ਰਿਤ ਵੇਲੇ ਤੋਂ ਚਾਹ ਪਕੌੜਿਆ ਦਾ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। MP

 

 

Follow me on Twitter

Contact Us