- ਈਯੂ ਨੇ ਕਸ਼ਮੀਰ ਦੇ ਹਾਲਾਤ ਨੂੰ ਚਿੰਤਾਜਨਕ ਦੱਸਿਆ
- ਔਰਤਾਂ ਖ਼ਿਲਾਫ਼ ਅਪਰਾਧਾਂ ਤੇ ਰਾਸ਼ਟਰਪਤੀ ਕੋਵਿੰਦ ਨੇ ਕਿਹਾ : ਕੀ ਅਸੀਂ ਬਰਾਬਰ ਅਧਿਕਾਰਾਂ ਤੇ ਮਰਿਆਦਾ ਦੀ ਸੋਚ ਤੇ ਖ਼ਰੇ ਉਤਰੇ ਹਾਂ
- ਅਸਾਮ ਵਿੱਚ ਹਿੰਸਕ ਹੋਇਆ ਵਿਰੋਧ ਪ੍ਰਦਰਸ਼ਨ, ਸੜਕਾਂ ਤੇ ਵਿਦਿਆਰਥੀਆਂ ਦਾ ਰੋਸ ਜਾਰੀ
- ‘ਗੈਰ-ਸੰਵਿਧਾਨਕ’ ਨਾਗਰਿਕਤਾ ਬਿੱਲ ਤੇ ਸੁਪਰੀਮ ਕੋਰਟ ਵਿੱਚ ਲੜਾਈ ਹੋਵੇਗੀ – ਚਿਦਾਂਬਰਮ
- ਨਾਗਰਿਕਤਾ ਸੋਧ ਬਿੱਲ ‘ਤੇ ਬੋਲੇ ਊਧਵ ਠਾਕਰੇ- ਰਾਜ ਸਭਾ ‘ਚ ਅਸੀਂ ਸਮਰਥਨ ਨਹੀਂ ਕਰਾਂਗੇ
ਸ਼੍ਰੀ ਗੁਰੂ ਰਵਿਦਾਸ ਧਾਮ ਗੁਰਦੁਆਰਾ ਸਾਹਿਬ ਗੁਰਲਾਗੋ ਬੈਰਗਾਮੋ ਇਟਲੀ ਵਿਚ ਮਨਾਇਆ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰੂ ਰਾਮਦਾਸ ਮਹਾਰਾਜ ਜੀ ਦਾ 485ਵਾਂ ਪ੍ਰਕਾਸ਼ ਦਿਹਾੜ੍ਹਾ
21-October-2019
ਰੋਮ (ਇਟਲੀ) (ਪਰਮਜੀਤ ਸਿੰਘ ਦੁਸਾਂਝ) ਧੰਨ ਧੰਨ ਸ਼੍ਰੀ ਗੁਰੂ ਰਵਿਦਾਸ ਧਾਮ ਗੁਰਦੁਆਰਾ ਸਾਹਿਬ ਗੁਰਲਾਗੋ ਬੈਰਗਾਮੋ ਇਟਲੀ ਵਿਚ ਮਨਾਇਆ ਗਿਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜ੍ਹਾ । ਜਿਸ ਵਿਚ ਉੱਤਰੀ ਇਟਲੀ ਦੀਆਂ ਰਵਿਦਾਸ ਨਾਮਲੇਵਾ ਸਿੱਖ ਸੰਗਤਾਂ ਵੱਲੋਂ ਬੜ੍ਹੀ ਹੀ ਧੂੰਮ-ਧਾਮ ਨਾਲ ਉਹਨਾਂ ਦਾ 485ਵਾਂ ਪ੍ਰਕਾਂਸ਼ ਦਿਹਾੜ੍ਹਾ ਮਨਾਇਆ ਗਿਆ । ਇਸ ਸਮੇਂ ਯੂਰਪ ਦੇ ਪ੍ਰਸਿੱਧ ਕੀਰਤਨੀਏ ਜਥੇ ਭਾਈ ਜਸਪਾਲ ਸਿੰਘ ਬੈਰਗਾਮੋ ਦੇ ਕੀਰਤਨੀਏ ਜਥੇ ਨੇ ਧੰਨ-ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਪੰਧ ਤੇ ਆਈਆਂ ਹੋਈਆਂ ਸੰਗਤਾਂ ਨੂੰ ਚਾਨਣਾ ਪਾਊਂਦਿਆ ਹੋਇਆ ਦੱਸਿਆ ਕਿ ਊਹਨਾਂ ਦਾ ਜਨਮ 24 ਸਤੰਬਰ 1534 ਨੂੰ ਚੂਨਾ ਮੰਡੀ ਲਾਹੌਰ ਵਿਚ ਹੋਇਆ । ਜਿੱਥੋਂ ਉਹਨਾਂ ਦੇ ਪਰਿਵਾਰ ਨੇ ਪ੍ਰਵਾਸ ਕਰਕੇ ਗੋਬਿੰਦਵਾਲ ਸਾਹਿਬ ਵਿਚ ਆ ਡੇਰੇ ਲਾਏ ਜਿੱਥੇ ਉਹਨਾਂ ਨੇ ਸ਼੍ਰੀ ਗੁਰੂ ਅਮਰਦਾਸ ਜੀ ਨਾਲ ਗੁਰਧਾਰਨ ਕਰਕੇ ਉਹਨਾਂ ਦੇ ਘਰ ਹੀ ਜਵਾਈਪੱਦ ਧਾਰਨ ਕਰਕੇ ਫਿਰ ਸ਼੍ਰੀ ਅ੍ਰਮਿਤਸਰ ਸਾਹਿਬ ਸ਼ਹਿਰ ਨੂੰ ਵਸਾਇਆ । ਭਾਈ ਜਸਪਾਲ ਸਿੰਘ ਬੈਰਗਾਮੋ ਦੇ ਰਾਗੀ ਕੀਰਤਨੀਏ ਜਥੇ ਨੇ ਉਹਨਾਂ ਦੇ ਧੰਨ-ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਅਨੇਕਾਂ ਸਬਦਾਂ ਦਾ ਅਨੰਦ-ਭਿੰਨਾਂ ਕੀਰਤਨ ਕਰਕੇ ਆਈਆਂ ਹੋਈਆਂ ਸੰਗਤਾਂ ਨੂੰ ਨਿਹਾਲ ਕਰਕੇ ਉਹਨਾਂ ਦਾ ਜੀਵਨ ਸਫ਼ਲਾ ਕੀਤਾ ।ਕੀਰਤਨ ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਖਾਏ ਗਏ ਅਖੰਡ ਪਾਠ ਸਾਹਿਬ ਜੀ ਦੇ ਪਾਠੀ ਸਿੰਘਾਂ ਵੱਲੋਂ ਭੋਗ ਪਾਏ ਗਏ । ਉਪਰੰਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਹੁਕਮਨਾਮੇ ਲਏ ਗਏ । ਅਤੇ ਸੰਗਤਾਂ ਨੂੰ ਸਰਵਣ ਕਰਵਾਏ ਗਏ । ਇਸ ਸਮੇਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਯੂ.ਕੇ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਪ੍ਰਬੰਧਕ ਕਮੇਟੀ ਬੈਲਜੀਅਮ ਦੇ ਪ੍ਰਧਾਨ ਸਮੇਤ ਪੂਰੇ ਸੂਰਪ ਵਿਚੋਂ ਸੰਗਤਾਂ ਆਇਆਂ ਹੋਈਆਂ ਸਨ । ਜਿਵੇਂ ਹਰਮੇਸ਼ ਲਾਲ , ਜੀਵਨ ਕੁਮਾਰ ਅਤੇ ਬਾਘਾ ਆਦਿ । ਜਿਹਨਾਂ ਨੇ ਆਈਆਂ ਹੋਇਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗਰੁੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜ੍ਹੇ ਦੀਆਂ ਵਧਾਈਆਂ ਦਿੱਤੀਆਂ । ਇਸ ਸਮੇਂ ਸ਼੍ਰੀ ਗੁਰੂ ਰਵਿਦਾਸ ਮਹਰਾਜ ਜੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਲਾਗੋ ਬੈਰਗਾਮੋ ਦੇ ਪ੍ਰਧਾਨ ਸ਼੍ਰੀ ਵਿਨੋਦ ਕੁਮਾਰ ਕੈਲੇ , ਸ਼੍ਰ: ਬਲਜੀਤ ਸਿੰਘ ਬੰਗੜ੍ਹ (ਚੇਅਰਮੈਨ ), ਸ਼੍ਰੀ ਮਦਨ ਲਾਲ ਬੰਗੜ੍ਹ (ਸੀਨੀਅਰ ਮੀਤ ਪ੍ਰਧਾਨ ), ਗੁਰਬਖ਼ਸ ਲਾਲ ਜੱਸਲ ਅਤੇ ਲਾਲ ਚੰਦ ਲਾਲੀ (ਖ਼ਚਾਨਚੀ ), ਹਰੀਸ਼ ਕੁਮਾਰ ਨੀਟਾ ਅਤੇ ਬੱਬੀ (ਸਟੇਜ ਸੈਕਟਰੀ ), ਕੁਲਵੰਤ ਰਾਮ , ਗੁਰਨਾਮ ਗਿੰਡਾ ਆਦਿ ਪੰਤਵੰਤੇ ਸੱਜਣ ਵੀ ਹਾਜ਼ਰ ਸਨ । ਇਸ ਸਮੇਂ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ । ਇਸ ਸਮੇਂ ਸ਼੍ਰੀ ਗੁਰਬਖ਼ਸ਼ ਲਾਲ ਜੱਸਲ ਜੀ ਨੇ ਧਾਰਮਿਕ ਲਿਟਚਰ ਦਾ ਇੱਕ ਸਟਾਲ ਲਗਾਇਆ ਹੋਇਆ ਸੀ ਜਿਸ ਵਿਚ ਧਾਰਮਿਕ ਲਿਟਰਚ ਮੁੱਫ਼ਤ ਵੰਡਿਆ ਜਾ ਰਿਹਾ ਸੀ । MP
Tweet