Awaaz Qaum Di

ਸਾਹਿਤ ਸੁਰ ਸੰਗਮ ਸਭਾ ਵੱਲੋਂ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਾਂਝਾ ਸਾਹਿਤਕ ਸਮਾਗਮ ਨੇ ਯਾਦਾਂ ਛੱਡੀਆਂ

ਇਟਲੀ (ਵਿੱਕੀ ਬਟਾਲਾ)   ਸਾਹਿਤ ਸੁਰ ਸੰਗਮ ਸਭਾ ਵੱਲੋਂ ਇਟਲੀ ਦੇ ਸ਼ਹਿਰ ਨੋਵੇਲਾਰਾ ਵਿਖੇ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਚੜ੍ਹਦੇ ਤੇ ਲਹਿੰਦੇ ਪੰਜਾਬ ਦਾ ਸਾਂਝਾ ਸਾਹਿਤਕ ਸਮਾਗਮ ਸਫ਼ਲਤਾ ਪੂਰਵਕ ਸੰਪੰਨ ਹੋਇਆ। ਇਸ ਸਮਾਗਮ ਵਿੱਚ ਲਹਿੰਦੇ ਪੰਜਾਬ ਵੱਲੋਂ ਖਾਸ ਮਹਿਮਾਨ ਵਜੋਂ ਸ਼ਾਕਿਰ ਅਲੀ ਅਮਜਦ ਪ੍ਰਧਾਨ ਪੰਚਨਾਦ ਅਦਬੀ ਤਨਜ਼ੀਮ ਜਰਮਨੀ ਤੋਂ ਪਹੁੰਚੇ ਅਤੇ ਗਜੰਫਰ ਅਲੀ, ਲਾਲਾ ਜ਼ੇਬ ਇਟਲੀ ਨੇ ਵੀ ਖਾਸ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਿਵਨੀਤ ਕੌਰ, ਸਤਵੀਰ ਸਾਂਝ, ਸਰਬਜੀਤ ਕੌਰ ਤਰਵੀਜ਼ੋ ਵੱਲੋਂ ਸਾਂਝੇ ਤੌਰ ਤੇ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਜਿਸ ਤੋਂ ਬਾਅਦ ਪ੍ਰਧਾਨਗੀ ਮੰਡਲ ਵੱਲੋਂ ਉਦਘਾਟਨ ਕਰ ਕੇ ਸਮਾਗਮ ਦੀ ਅਗਲੀ ਕਾਰਵਾਈ ਆਰੰਭ ਹੋਈ। ਪ੍ਰਧਾਨਗੀ ਮੰਡਲ ਵਿੱਚ ਵਿਸ਼ੇਸ਼ ਮਹਿਮਾਨ ਸ਼ਾਕਿਰ ਅਲੀ ਅਮਜਦ, ਹਰਬਿੰਦਰ ਸਿੰਘ ਧਾਲੀਵਾਲ, ਬਿੰਦਰ ਕੋਲੀਆਂਵਾਲ, ਮੋਹਨ ਸਿੰਘ ਹੇਲਰਾਂ ਅਤੇ ਬਲਵਿੰਦਰ ਸਿੰਘ ਚਾਹਲ ਹਾਜ਼ਰ ਸਨ। ਗੁਰੂ ਨਾਨਕ ਜੀ ਦੇ ਜੀਵਨ ਅਤੇ ਉਹਨਾਂ ਦੇ ਫਲਸਫ਼ੇ ਉੱਪਰ ਬਹੁਤ ਵਧੀਆ ਵਿਚਾਰਾਂ ਹੋਈਆਂ, ਜਿਹਨਾਂ ਵਿੱਚ ਪ੍ਰੋ ਜਸਪਾਲ ਸਿੰਘ ਇਟਲੀ, ਸ਼ਾਕਿਰ ਅਲੀ ਅਮਜਦ, ਲਾਲਾ ਜ਼ੇਬ, ਬਲਵਿੰਦਰ ਸਿੰਘ ਚਾਹਲ, ਸਰਬਜੀਤ ਕੌਰ, ਸਤਵੀਰ ਸਾਂਝ, ਸ਼ਿਵਨੀਤ ਕੌਰ, ਚਤਿੰਦਰਾਲ ਸਿੰਘ ਬਿਲਗਾ ਅਤੇ ਬਿੰਦਰ ਕੋਲੀਆਂਵਾਲ ਨੇ ਪਰਚੇ ਪੜੇ। ਇਸ ਤੋਂ ਬਾਅਦ ਗੁਰੂ ਨਾਨਕ ਜੀ ਨੂੰ ਸਮਰਪਿਤ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਰਾਣਾ ਅਠੌਲਾ, ਸ਼ਾਕਿਰ ਅਲੀ ਅਮਜਦ, ਰਾਜੂ ਹਠੂਰੀਆ, ਲਾਲਾ ਜ਼ੇਬ, ਅਲੀ ਗਜੰਫਰ, ਨਿਰਵੈਲ ਸਿੰਘ, ਮੇਜਰ ਸਿੰਘ ਖੱਖ, ਦਲਜਿੰਦਰ ਰਹਿਲ, ਦਿਲਬਾਗ ਖਹਿਰਾ, ਸਤਵੀਰ ਸਾਂਝ, ਸ਼ਿਵਨੀਤ ਕੌਰ ਬਰਾੜ, ਸਰਬਜੀਤ ਕੌਰ, ਸਿੱਕੀ ਝੱਜੀ ਪਿੰਡ ਵਾਲਾ, ਸੁਖਰਾਜ ਬਰਾੜ, ਬਿੰਦਰ ਕੋਲੀਆਂਵਾਲ, ਸੇਮਾ ਜਲਾਲਪੁਰ, ਅਮਰਵੀਰ ਸਿੰਘ ਹੋਠੀ, ਪੰਕਜ ਕੁਮਾਰ, ਰੁਪਿੰਦਰ ਹੁੰਦਲ, ਬੌਬੀ ਜਾਜੇਵਾਲ ਆਦਿ ਨੇ ਭਰਵੀਂ ਹਾਜ਼ਰੀ ਲਗਾਈ। ਇਸ ਤੋਂ ਬਾਅਦ ਸਨਮਾਨ ਸਮਾਰੋਹ ਦੌਰਾਨ ਬਿੰਦਰ ਕੋਲੀਆਂਵਾਲ ਅਤੇ ਮਹਿਮਾਨ ਸ਼ਾਕਿਰ ਅਲੀ ਅਮਜਦ ਦਾ ਸਭਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਹੋਰ ਆਈਆਂ ਸ਼ਖਸ਼ੀਅਤਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਇਟਲੀ ਵੱਲੋਂ ਜਗਦੇਵ ਸਿੰਘ ਲਹਿਰਾ, ਗੁਰਚਰਨ ਸਿੰਘ ਭੁੰਗਰਨੀ, ਹਰਦੀਪ ਸਿੰਘ ਬੋਦਲ, ਗੁਰਸ਼ਰਨ ਸਿੰਘ, ਜਸਬੀਰ ਖਾਨ ਚੈੜੀਆਂ, ਪੱਤਰਕਾਰ ਬਲਦੇਵ ਸਿੰਘ ਬੂਰੇਜੱਟਾਂ, ਨਿੰਦਰਜੀਤ ਸਿੰਘ ਚਾਹਲ, ਭੁਪਿੰਦਰ ਸਿੰਘ ਸੋਨੀ, ਹਾਜਰ ਸਨ। ਇਸ ਸਮਾਗਮ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਦਲਜਿੰਦਰ ਰਹਿਲ ਅਤੇ ਦਿਲਬਾਗ ਖਹਿਰਾ ਨੇ ਬਾਖੂਬੀ ਨਿਭਾਈ। ਸਮਾਗਮ ਦੀ ਸਫ਼ਲਤਾ ਵਿੱਚ ਰੀਆ ਮਨੀ ਟਰਾਂਸਫਰ, ਗੁਰਦਵਾਰਾ ਸਿੰਘ ਸਭਾ ਨੋਵੇਲਾਰਾ, ਭੁਪਿੰਦਰ ਸਿੰਘ ਸੋਨੀ ਨੋਵੇਲਾਰਾ ਅਤੇ ਕੌਂਸਲ ਨੋਵੇਲਾਰਾ ਵੱਲੋਂ ਵਿਸ਼ੇਸ਼ ਤੌਰ ਤੇ ਸਹਿਯੋਗ ਦਿੱਤਾ ਗਿਆ। MP

 

 

Follow me on Twitter

Contact Us