Awaaz Qaum Di

ਸੁਰੱਖਿਆ ਲਈ ਬ੍ਰਿਕਸ ਦੇਸ਼ ਸਹਿਯੋਗ ਵਧਾਉਣਗੇ

ਬ੍ਰਾਜ਼ੀਲ  ਆਪਣੀ ਸਥਾਪਨਾ ਦੇ ਇਕ ਦਹਾਕੇ ਬਾਅਦ ਬ੍ਰਿਕਸ ਦੇਸ਼ਾਂ ਵਿਚਕਾਰ ਸੁਰੱਖਿਆ ਸਹਿਯੋਗ ਬਾਰੇ ਕਾਰੋਬਾਰੀ ਸਮਝੌਤੇ ‘ਤੇ ਹੁਣ ਗੱਲਬਾਤ ਰਫ਼ਤਾਰ ਫੜਨ ਲੱਗੀ ਹੈ। ਸ਼ਨਿਚਰਵਾਰ ਨੂੰ ਬ੍ਰਾਜ਼ੀਲ ਦੀ ਰਾਜਧਾਨੀ ਬ੍ਰਾਜ਼ੀਲੀਆ ‘ਚ ਬ੍ਰਿਕਸ ਦੇ ਸਾਰੇ ਪੰਜ ਦੇਸ਼ਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ (ਐੱਨਐੱਸਏ) ਦੀ ਅਹਿਮ ਬੈਠਕ ਤੋਂ ਕੁਝ ਅਜਿਹੇ ਹੀ ਸੰਕੇਤ ਮਿਲਦੇ ਹਨ। ਇਸ ਬੈਠਕ ‘ਚ ਐੱਨਐੱਸਏ ਅਜੀਤ ਡੋਭਾਲ ਨੇ ਵੀ ਹਿੱਸਾ ਲਿਆ। ਅਗਲੇ ਮਹੀਨੇ ਬ੍ਰਾਜ਼ੀਲੀਆ ‘ਚ ਬ੍ਰਿਕਸ ਦੇ ਪੰਜ ਮੈਂਬਰ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਦੇ ਸਿਖਰਲੇ ਨੇਤਾਵਾਂ ਦੀ ਸਾਲਾਨਾ ਬੈਠਕ ਹੋਣੀ ਹੈ ਜਿਸ ‘ਚ ਆਲਮੀ ਮੰਦੀ ਤੋਂ ਇਲਾਵਾ ਸੁਰੱਖਿਆ ਨਾਲ ਜੁੜੇ ਸਾਰੇ ਮੁੱਦਿਆਂ ‘ਤੇ ਆਪਸੀ ਸਹਿਯੋਗ ਨੂੰ ਉਤਸ਼ਾਹਤ ਕਰਨਾ ਦੂਜਾ ਸਭ ਤੋਂ ਅਹਿਮ ਚਰਚਾ ਦਾ ਵਿਸ਼ਾ ਹੋਵੇਗਾ। ਬ੍ਰਿਕਸ ਬਾਰੇ ਤਿਆਰੀਆਂ ਚੱਲ ਰਹੀਆਂ ਹਨ ਤੇ ਉਸ ਤੋਂ ਇਹ ਵੀ ਤੈਅ ਹੈ ਕਿ ਭਾਰਤ ਲਈ ਇਸ ਵਾਰ ਵੀ ਅੱਤਵਾਦ ਇਕ ਵੱਡਾ ਵਿਸ਼ਾ ਰਹੇਗਾ। ਭਾਰਤ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਪਹਿਲਾਂ ਬ੍ਰਿਕਸ ਦੇਸ਼ਾਂ ਵੱਲੋਂ ਅੱਤਵਾਦ ਖ਼ਿਲਾਫ਼ ਸਖ਼ਤ ਸੰਦੇਸ਼ ਦਿੱਤਾ ਗਿਆ ਹੈ ਉਹੋ ਜਿਹਾ ਸੰਦੇਸ਼ ਇਸ ਵਾਰ ਵੀ ਦਿੱਤਾ ਜਾਵੇਗਾ। MP

 

 

Follow me on Twitter

Contact Us