Awaaz Qaum Di

ਪਾਕਿਸਤਾਨ ਨੇ ਗੋਲ਼ੀਬੰਦੀ ਦੀ ਉਲੰਘਣਾ ਕੀਤੀ , ਦੋ ਜਵਾਨ ਸ਼ਹੀਦ,ਨਾਗਰਿਕ ਦੀ ਮੌਤ, ਫ਼ੌਜ ਦੇ ਰਹੀ ਮੂੰਹਤੋੜ ਜਵਾਬ

ਸ੍ਰੀਨਗਰ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੰਗਧਾਰ ਸੈਕਟਰ ‘ਚ ਪਾਕਿਸਤਾਨ ਨੇ ਗੋਲ਼ੀਬੰਦੀ ਦੀ ਉਲੰਘਣਾ ਕੀਤੀ ਜਿਸ ‘ਚ ਦੋ ਜਵਾਨ ਸ਼ਹੀਦ ਹੋ ਗਏ ਹਨ। ਇਸ ਨਾਪਾਕ ਹਰਕਤ ‘ਚ ਇਕ ਨਾਗਰਿਕ ਦੀ ਮੌਤ ਹੋ ਗਈ ਹੈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਹਨ। ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਗੋਲ਼ੀਬਾਰੀ ਦੀ ਆੜ ‘ਚ ਪਾਕਿਸਤਾਨੀ ਫ਼ੌਜ ਨੇ ਅੱਤਵਾਦੀਆਂ ਦੀ ਘੁਸਪੈਠ ਕਰਵਾਉਣ ਲਈ ਕੋਸ਼ਿਸ਼ ਕੀਤੀ, ਜਿਸ ਦਾ ਭਾਰਤੀ ਫ਼ੌਜ ਨੇ ਮੁੰਹਤੋੜ ਜਵਾਬ ਦਿੱਤਾ। ਪੂਰੇ ਸੈਕਟਰ ‘ਚ ਭਾਰੀ ਗੋਲ਼ੀਬਾਰੀ ਜਾਰੀ ਹੈ। ਦੱਸ ਦੇਈਏ ਕਿ ਇਸ ਸਾਲ ਫਰਵਰੀ ਤੋਂ ਪਾਕਿਸਤਾਨ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਦੇ ਮਾਮਲਿਆਂ ‘ਚ ਕਾਫ਼ੀ ਵਾਧਾ ਹੋਇਆ ਹੈ। ਧਾਰਾ 370 ਹਟਾਏ ਜਾਣ ਤੋਂ ਬਾਅਦ ਇਸ ‘ਚ ਹੋਰ ਤੇਜ਼ੀ ਦੇਖੀ ਗਈ ਹੈ। ਸਮਾਚਾਰ ਏਜੰਸੀ ਆਈਏਐੱਨਐੱਸ ਦੀ ਰਿਪੋਰਟ ਅਨੁਸਾਰ ਇਸ ਸਾਲ ਜੰਮੂ-ਕਸ਼ਮੀਰ ‘ਚ ਐੱਲਓਸੀ ‘ਤੇ ਪਾਕਿਸਤਾਨ ਵੱਲੋਂ ਗੋਲ਼ੀਬੰਦੀ ਦੀ ਘਟਨਾਵਾਂ ਪਿਛਲੇ ਪੰਜ ਸਾਲਾ ਮੁਕਾਬਲੇ ਸਭ ਤੋਂ ਜ਼ਿਆਦਾ ਰਹੀਆਂ ਹਨ। ਭਾਰਤੀ ਫ਼ੌਜ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਾਕਿਸਤਾਨ ਨੇ ਜੰਮੂ-ਕਸ਼ਮੀਰ ‘ਚ ਦੋ ਅਕਤੂਬਰ ਤਕ 2,225 ਵਾਰੀ ਗੋਲ਼ੀਬੰਦੀ ਦੀ ਉਲੰਘਣਾ ਕੀਤੀ। ਜੇਕਰ ਪ੍ਰਤੀਦਿਨ ਦੇ ਹਿਸਾਬ ਨਾਲ ਦੇਖੀਏ ਤਾਂ ਪਾਕਿਸਤਾਨ ਨੇ ਉਕਤ ਮਿਆਦ ‘ਚ ਇਕ ਦਿਨ ‘ਚ ਅੱਠ ਵਾਰ ਗੋਲ਼ੀਬੰਦੀ ਦੀ ਉਲੰਘਣਾ ਕੀਤੀ ਹੈ। MP

 

 

Follow me on Twitter

Contact Us