Awaaz Qaum Di

PoK ‘ਚ ਅੱਤਵਾਦੀ ਕੈਂਪਾਂ ‘ਤੇ ਫ਼ੌਜ ਨੇ ਦਾਗੇ ਤੋਪਾਂ ਦੇ ਗੋਲ਼ੇ, 4 ਅੱਤਵਾਦੀ ਲਾਂਚ ਪੈਡ ਤਬਾਹ, 4-5 ਪਾਕਿ ਜਵਾਨ ਢੇਰ

ਤੰਗਧਾਰ ਭਾਰਤੀ ਫ਼ੌਜ ਨੇ ਮਕਬੂਜ਼ਾ ਕਸ਼ਮੀਰ (ਪੀਓਕੇ) ਅੰਦਰ ਸਥਿਤ ਅੱਤਵਾਦੀਆਂ ਕੈਂਪਾਂ ‘ਤੇ ਹਮਲਾ ਕੀਤਾ ਹੈ। ਇਹ ਹਮਲਾ ਜੰਮੂ-ਕਸ਼ਮੀਰ ਦੇ ਤੰਗਧਾਰ ਸੈਕਟਰ ਸਥਿਤ ਅੱਤਵਾਦੀ ਕੈਂਪਾਂ ‘ਤੇ ਕੀਤਾ ਗਿਆ ਹੈ। ਫ਼ੌਜ ਨੇ ਪਾਕਿਸਤਾਨ ਦੀ ਨਾਪਾਕ ਹਰਕਤ ਦਾ ਮੂੰਹਤੋੜ ਜਵਾਬ ਦਿੱਤਾ ਹੈ। ਫ਼ੌਜ ਨੇ ਪਾਕਿਸਤਾਨ ਦੀ ਸਾਜ਼ਿਸ਼ ਦੇ ਜਵਾਬ ‘ਚ ਇਹ ਹਮਲਾ ਕੀਤਾ ਹੈ। ਨਿਊਜ਼ ਏਜੰਸੀ ਏਐੱਨਆਈ ਮੁਤਾਬਿਕ, ਪਾਕਿਸਤਾਨ ਵੱਲੋਂ ਇਸ ਅੱਤਵਾਦੀ ਕੈਂਪ ‘ਚ ਮੋਜੂਦ ਅੱਤਵਾਦੀਆਂ ਦੀ ਭਾਰਤੀ ਸਰਹੱਦ ‘ਚ ਘੁਸਪੈਠ ਕਰਵਾਉਣ ਦੀ ਤਿਆਰੀ ਚੱਲ ਰਹੀ ਸੀ। ਜਿਸ ਦਾ ਪਤਾ ਲੱਗਣ ‘ਤੇ ਫ਼ੌਜ ਨੇ ਜਵਾਬੀ ਕਾਰਵਾਈ ‘ਚ ਇਹ ਹਮਲਾ ਕੀਤਾ ਹੈ। ਫ਼ੌਜ ਦੀ ਇਸ ਕਾਰਵਾਈ ‘ਚ 4 ਅੱਤਵਾਦੀ ਲਾਂਚ ਪੈਡ ਤਬਾਹ ਹੋ ਗਏ ਹਨ ਇਸ ਦੇ ਨਾਲ ਹੀ ਚਾਰ ਤੋਂ ਪੰਜ ਪਾਕਿਸਤਾਨੀ ਜਵਾਨਾਂ ਸਮੇਤ 22 ਅੱਤਵਾਦੀਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਹਾਲਾਂਕਿ ਪਾਕਿਸਤਾਨ ਵੱਲੋ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਫ਼ੌਜ ਨੇ ਇਨ੍ਹਾਂ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਜ਼ੋਰਦਾਰ ਹਮਲਾ ਕੀਤਾ ਹੈ। ਫ਼ੌਜ ਨੇ ਅੱਤਵਾਦੀ ਕੈਂਪਾਂ ਨੂੰ ਤਬਾਹ ਕਰਨ ਲਈ ਆਰਟਿਲਰੀ ਗੰਨ (ਤੋਪ) ਦਾ ਇਸਤੇਮਾਲ ਕੀਤਾ ਹੈ। ਇਨ੍ਹਾਂ ਅੱਤਵਾਦੀਆਂ ਕੈਂਪਾਂ ਵੱਲੋਂ ਕਈ ਅੱਤਵਾਦੀਆਂ ਨੂੰ ਭਾਰਤੀ ਸਰਹੱਦ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਨੂੰ ਫ਼ੌਜ ਨੇ ਨਾਕਾਮ ਕਰ ਦਿੱਤਾ ਹੈ। ਹਾਲਾਂਕਿ ਫ਼ੌਜ ਦੀ ਇਸ ਕਾਰਵਾਈ ਕੈਂਪ ‘ਚ ਕਿੰਨੇ ਅੱਤਵਾਦੀ ਮਾਰੇ ਗਏ ਹਨ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਪੀਓਕੇ ‘ਚ ਅੱਤਵਾਦੀਆਂ ਲਈ ਟੈਰਰ ਕੈਂਪ ਬਣਾਏ ਗਏ ਹਨ। ਅੱਤਵਾਦੀਆਂ ਦੇ ਸਿਖਲਾਈ ਕੈਂਪਾਂ ‘ਚ ਮੌਜੂਦ 500 ਦੇ ਕਰੀਬ ਅੱਤਵਾਦੀ ਐੱਲਓਸੀ ਤੋਂ ਘੁਸਪੈਠ ਦੀ ਫ਼ਿਰਾਕ ‘ਚ ਹਨ। ਕਸ਼ਮੀਰ ‘ਤੇ ਆਪਣੀ ਹਾਰ ਤੋਂ ਬੁਖ਼ਲਾਇਆ ਪਾਕਿਸਤਾਨ, ਭਾਰਤ ਖ਼ਿਲਾਫ਼ ਲਗਾਤਾਰ ਸਾਜ਼ਿਸ਼ ਰਚ ਰਿਹਾ ਹੈ ਪਰ ਫ਼ੌਜ ਉਸ ਦੀ ਨਾਪਾਕ ਹਰਕਤਾਂ ਦਾ ਮੂੰਹਤੋੜ ਜਵਾਬ ਦੇ ਰਹੀ ਹੈ। MP

 

 

Follow me on Twitter

Contact Us