Awaaz Qaum Di

ਕਾਰੋਬਾਰੀ ਕੋਲ ਮਾਈਨਿੰਗ ‘ਤੇ ਅਗਲੇ ਮਹੀਨੇ ਤੋਂ ਪ੍ਰਕਿਰਿਆ ਤੇਜ਼ ਹੋਵੇਗੀ

ਨਵੀਂ ਦਿੱਲੀ ਕਾਰੋਬਾਰੀ ਕੋਲ ਮਾਈਨਿੰਗ ਲਈ ਘਰੇਲੂ ਤੇ ਵਿਦੇਸ਼ੀ ਕੰਪਨੀਆਂ ਦੀ ਉਡੀਕ ਛੇਤੀ ਖ਼ਤਮ ਹੋਣ ਵਾਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਖਰੜਾ ਨਿਯਮਾਂ, ਬੋਲੀ ਦਸਤਾਵੇਜ਼ ਤੇ ਕਰਾਰ ਨੂੰ ਨਵੰਬਰ ਦੇ ਪਹਿਲੇ ਹਫ਼ਤੇ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਉਸ ਤੋਂ ਬਾਅਦ ਦਸੰਬਰ ਦੇ ਪਹਿਲੇ ਹਫ਼ਤੇ ‘ਚ ਬੋਲੀ ਪ੍ਰਕਿਰਿਆ ਸ਼ੁਰੂ ਹੋਣ ਦੀ ਉਮੀਦ ਹੈ। ਬੋਲੀ ਪ੍ਰਕਿਰਿਆ ਤਹਿਤ ਉਨ੍ਹਾਂ ਵੱਡੀਆਂ 15 ਮਾਈਨਜ਼ ਨੂੰ ਪਹਿਲ ਮਿਲ ਸਕਦੀ ਹੈ, ਜਿਨ੍ਹਾਂ ਦੀ ਉਤਪਾਦਨ ਸਮਰੱਥਾ 50 ਲੱਖ ਤੋਂ ਇਕ ਕਰੋੜ ਟਨ ਤਕ ਸਾਲਾਨਾ ਹੈ। ਇਨ੍ਹਾਂ 15 ਚੋਂ ਪੰਜ ਵੱਡੀਆਂ ਮਾਈਨਜ਼ ਦਾ ਹੀ ਕੁਲ ਭੰਡਾਰ 50 ਕਰੋੜ ਟਨ ਤਕ ਹੈ। ਇਨ੍ਹਾਂ ਦੀ ਨੀਲਾਮੀ ਨਾਲ ਸੂਬਾ ਸਰਕਾਰਾਂ ਨੂੰ ਪ੍ਰਤੀ ਮਾਈਨ ਛੇ ਹਜ਼ਾਰ ਕਰੋੜ ਰੁਪਏ ਤਕ ਦੀ ਕਮਾਈ ਹੋ ਸਕਦੀ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਐੱਸੇਲ ਮਾਈਨਿੰਗ, ਸੇਸਾ ਗੋਆ ਵਰਗੀਆਂ ਘਰੇਲੂ ਕੰਪਨੀਆਂ ਤੇ ਰਿਓ ਟਿੰਟੋ, ਬੀਐੱਚਪੀ ਬਿਲੀਟਾਨ, ਪੇਸਬਾਡੀ ਗਲੇਨਕੋਰ ਤੇ ਵਾਲੇ ਵਰਗੀਆਂ ਗਲੋਬਲ ਕੰਪਨੀਆਂ ਨੂੰ ਭਾਰਤੀ ਕੋਲ ਮਾਈਨਿੰਗ ‘ਚ ਨਿਵੇਸ਼ ਦਾ ਮੌਕਾ ਮਿਲ ਸਕੇਗਾ। ਕੋਲਾ ਭੰਡਾਰ ਦੇ ਮਾਮਲੇ ‘ਚ ਭਾਰਤ ਦੁਨੀਆ ‘ਚ ਪੰਜਵੇ ਸਥਾਨ ‘ਤੇ ਹੈ। ਇਸ ਫ਼ੈਸਲੇ ਤੋਂ ਬਾਅਦ ਈਂਧ੍ਵ ਦੀ ਕਮੀ ਝੱਲ ਰਹੀਆਂ ਬਿਜਲੀ ਨਿਰਮਾਤਾ ਕੰਪਨੀਆਂ ਨੂੰ ਈਂਧਨ ਦਾਇਕ ਹੋਰ ਸਰੋਤ ਮਿਲ ਜਾਵੇਗਾ। ਹਾਲਾਂਕਿ ਜਾਣਕਾਰ ਪਹਿਲੇ ਗੇੜ ਦੀ ਬੋਲੀ ‘ਚ ਨਿਵੇਸ਼ਕਾਂ ਦੀ ਰੂਚੀ ਬਾਰੇ ਸ਼ੱਕ ਪ੍ਰਗਟਾਅ ਰਹੇ ਹਨ। ਕਿਉਂਕਿ ਇਸ ਤੋਂ ਪਹਿਲਾਂ ਪਾਵਰ ਪਲਾਂਟ ਲਈ ਹੋਈ ਬੋਲੀ ‘ਚ ਕੰਪਨੀਆਂ ਨੇ ਵਿਸ਼ੇਸ਼ ਦਿਲਚਸਪੀ ਨਹੀਂ ਦਿਖਾਈ ਸੀ। ਜਾਣਕਾਰਾਂ ਮੁਤਾਬਕ ਇਹ ਨਿਵੇਸ਼ ਆਕਰਸ਼ਤ ਕਰਨ ਦੇ ਲਿਹਾਜ਼ ਨਾਲ ਔਖਾ ਸਮਾਂ ਹੈ, ਪਰ ਕੋਲੇ ਦੀ ਗੁਣਵੱਤਾ ਤੇ ਮਾਈਨਿੰਗ ਦੀ ਸਥਿਤੀ ਮੁਤਾਬਕ ਨਿਵੇਸ਼ ਆਉਣ ਦੀ ਉਮੀਦ ਹੈ। ਕਾਰੋਬਾਰੀ ਮਾਈਨਿੰਗ ਤਹਿਤ ਜਿਨ੍ਹਾਂ ਕੋਲ ਬਲਾਕਾਂ ਲਈ ਬੋਲੀ ਮੰਗੀ ਜਾਵੇਗੀ ਉਨ੍ਹਾਂ ਦਾ ਆਕਾਰ ਵੱਡਾ ਹੋਵੇਗਾ। MP

 

 

Follow me on Twitter

Contact Us