Awaaz Qaum Di

ਮੰਦਰ ਦੀ ਮੁੜ ਉਸਾਰੀ ਲਈ ਸ਼ੰਘਰਸ਼ ਜਾਰੀ ਰਹੇਗਾ , ਸੰਤ ਮਹਾਪੁਰਸ਼ਾਂ ਅਤੇ ਸਮਾਜ ਦੀਆਂ ਭਾਵਨਾਵਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਸਹਿਣ ਨਹੀ ਕਰਾਂਗੇ-ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ

ਫਗਵਾੜਾ (ਅਸ਼ੌਕ ਸ਼ਰਮਾ) ਤੁਗਲਕਾਬਾਦ ਮਸਲੇ ਨੂੰ ਲੈ ਕੇ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ: ਪੰਜਾਬ ਦੇ ਪ੍ਰਧਾਨ ਸੰਤ ਕੁਲਵੰਤ ਰਾਮ ਭਰੋਮਜਾਰਾ ਦੀ ਅਗਵਾਈ ਵਿੱਚ ਡੇਰਾ ਸੰਤ ਮੇਲਾ ਰਾਮ ਭਰੋਮਜਾਰਾ ਵਿਖੇ ਮੀਟਿੰਗ ਹੋਈ । ਮੀਟਿੰਗ ਤੋਂ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਸੰਤਾਂ ਨੇ ਦੱਸਿਆ ਕਿ ਸੁਸਾਇਟੀ ਮੰਦਰ ਦੀ ਮੁੜ ਉਸਾਰੀ ਵਾਸਤੇ ਅੱਠ ਮਰਲੇ ਦਾ ਪਲਾਟ ਲੈਣ ਲਈ ਸਹਿਮਤ ਨਹੀ ਹੈ ਅਤੇ ਨਾ ਹੀ ਸਾਨੂੰ ਇਹ ਫੈਸਲਾ ਮੰਨਜੂਰ ਹੈ।ਉਨ੍ਹਾ ਆਪਣੀ ਗੱਲਬਾਤ ਜਾਰੀ ਰੱਖਦਿਆ ਕਿਹਾ ਕਿ ਸੁਸਾਇਟੀ ਪਹਿਲਾ ਹੀ 10 ਏਕੜ ਜਮੀਨ ਦੀ ਮੰਗ ਕਰ ਚੁੱਕੀ ਹੈ ਅਤੇ 96 ਨੌਜਵਾਨਾ ਤੇ ਜੋ ਸਰਕਾਰ ਨੇ ਪਰਚੇ ਦਰਜ ਕੀਤੇ ਹਨ ਉਨ੍ਹਾ ਨੂੰ ਖਾਰਜ ਕੀਤਾ ਜਾਵੇ ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਉਸ ਸਮੇਂ ਰਾਜਾ ਸਿਕੰਦਰ ਲੋਧੀ ਵਲੋਂ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਤੁਗਲਕਾਬਾਦ ਵਿਖੇ ਜਮੀਨ ਭੇਂਟ ਕੀਤੀ ਗਈ ਸੀ ਜੋ ਕਿ ਮਾਲ ਵਿਭਾਗ ਦੇ ਰਿਕਾਰਡ ਵਿੱਚ ਦਰਜ ਹੈ ਜੋ ਕਿ ਉਨ੍ਹਾ ਦੇ ਨਾਮ ਤੇ ਹੀ ਸੌਂਪੀ ਜਾਵੇ ।ਉਨ੍ਹਾ ਹੋਰ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਦੇ ਸਤਿਕਾਰ ਅਤੇ ਸਨਮਾਨ ਲਈ ਆਪਣਾ ਸ਼ੰਘਰਸ਼ ਜਾਰੀ ਰੱਖਣਗੇ ।ਉਨ੍ਹਾ ਕਿਹਾ ਕਿ ਇਸ ਮਸਲੇ ਤੇ ਰੋਸ ਵਿੱਚ ਜੋ ਮੈਂ ਮਰਨ ਵਰਤ ਸ਼ੁਰੂ ਕੀਤਾ ਸੀ ਸੰਤ ਮਹਾਪੁਰਸ਼ਾਂ ਦੀ ਬੇਨਤੀ ਨੂੰ ਨਤਮਸਤਕ ਹੁੰਦੇ ਹੋਏ ਮਰਨ ਵਰਤ ਖਤਮ ਕੀਤਾ ਸੀ ਨਾ ਕਿ ਸ਼ੰਘਰਸ਼ ।ਉਨ੍ਹਾ ਕਿਹਾ ਕਿ ਸੰਤ ਮਹਾਪੁਰਸ਼ਾਂ ਅਤੇ ਸਮਾਜ ਦੀਆਂ ਭਾਵਨਾਵਾਂ ਨਾਲ ਕੀਤਾ ਜਾ ਰਿਹਾ ਖਿਲਵਾੜ ਸਹਿਣ ਨਹੀ ਕਰਾਂਗੇ ।ਉਨ੍ਹਾ ਮੰਗ ਕੀਤੀ ਕਿ ਗੁਰੂ ਰਵਿਦਾਸ ਮੰਦਰ ਲਈ 10 ਏਕੜ ਜਮੀਨ ਦਿੱਤੀ ਜਾਵੇ ਨਾ ਕਿ 8 ਮਰਲੇ।ਇਸ ਮੌਕੇ ਸੰਤ ਤਾਰਾ ਚੰਦ ਸੰਧਵਾਂ ਸਕੱਤਰ ,ਸੰਤ ਹਾਕਮ ਦਾਸ ਸੰਧਵਾਂ ,ਸੰਤ ਨਿਰਮਲ ਸਿੰਘ ਅਵਾਦਾਨ ਜਲੰਧਰ ,ਸੰਤ ਜਸਵਿੰਦਰ ਸਿੰਘ ਪੰਡਵਾਂ , ਗਿਆਨੀ ਨਾਜਰ ਸਿੰਘ ਜੱਸੋਮਜਾਰਾ ,ਮਨੋਹਰ ਲਾਲ ਬਹਿਰਾਮ ਬਸਪਾ ਆਗੂ , ਸੰਤ ਸਤਨਾਮ ਸਿੰਘ ਨਰੂੜ ,ਸੰਤ ਤਰਸੇਮ ਲਾਲ ਗੜਸ਼ੰਕਰ ,ਸੰਤ ਕਪੂਰ ਦਾਸ ਜਲੰਧਰ ,ਜੱਸੀ ਤੱਲਣ ਰੰਧਾਵਾ ,ਸੁਖਵਿੰਦਰ ਕੋਟਲੀ ,ਆਨੰਦ ਕਿਸ਼ੋਰ ਲੁਧਿਆਣਾ ,ਰਣਜੀਤ ਪੁਆਰ ਆਦਿ ਦੇ ਨਾਮ ਜਿਕਰਯੋਗ ਹਨ । MP

 

 

Follow me on Twitter

Contact Us