Awaaz Qaum Di

ਅਕਾਲੀ-ਭਾਜਪਾ ਸਰਕਾਰ ਨੇ 25 ਸਾਲ ਪੰਜਾਬੀਆਂ ਨੂੰ ਲਾਰੇ ਲਾਏ ਕੇਂਦਰ ਸਰਕਾਰ ਦੀ ਮਿਹਰਬਾਨੀ ਕਰਕੇ ਪੰਜਾਬ 18ਵੇਂ ਨੰਬਰ ‘ਤੇ-ਮਲਵਿੰਦਰ ਸਿੰਘ ਲੱਕੀ


ਜਲੰਧਰ, (ਰਮੇਸ਼ ਗਾਬਾ)-ਮਲਵਿੰਦਰ ਸਿੰਘ ਲੱਕੀ ਕੋ-ਚੇਅਰਮੈਨ ਪੰਜਾਬ ਕਾਂਗਰਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਯੋਜਨਾ ਕਮਿਸ਼ਨ ਦੇ ਸਰਵੇ ਮੁਤਾਬਕ ਪੰਜਾਬ ਐਜੂਕੇਸ਼ਨ ਦੇ ਮਾਮਲੇ ਵਿਚ 18ਵੇਂ ਨੰਬਰ ‘ਤੇ ਹੈ। ਪੰਜਾਬ ਸੂਬੇ ਦੀ ਬਦਕਿਸਮਤੀ ਹਮੇਸ਼ਾ ਰਹੀ ਕਿ ਪੰਜਾਬ ਕੁਰਬਾਨੀਆਂ ਦੇ ਮਾਮਲੇ ‘ਤੇ 1 ਨੰਬਰ, ਖੇਤੀਬਾੜੀ ਵਿਚ ਇਕ ਨੰਬਰ, ਵਿਦੇਸ਼ਾਂ ਤੋਂ ਕਮਾਈ ਕਰਕੇ ਪੈਸਾ ਲਿਆਉਣ ਵਿਚ ਸਭ ਤੋਂ ਮੋਹਰੀ, ਹੜ੍ਹਾਂ ਜਾਂ ਭੁਚਾਲ  ਵੇਲੇ ਸੇਵਾ ਭਾਵਨਾ ਵਿਚ ਪੰਜਾਬੀ ਹਮੇਸ਼ਾ ਮੋਹਰੀ ਰਹੇ। 20 ਸਟੇਟਾਂ ਦੇ ਸਰਵੇ ਮੁਤਾਬਕ ਪੰਜਾਬ ਦੀ ਐਜੂਕੇਸ਼ਨ ਦੇ ਮਾਮਲੇ ਵਿਚ ਹਾਲਤ ਪਤਲੀ ਹੈ। 1966 ਵਿਚ ਪੰਜਾਬ ਦੀ ਵੰਡ ਤੋਂ ਬਾਅਦ ਪੰਜਾਬ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਨੇ ਸੱਤਾ ਹਾਸਲ ਕੀਤੀ ਪਰ ਪੰਜਾਬ ਵਾਸਤੇ ਕੋਈ ਵੀ ਐਜੂਕੇਸ਼ਨ ਪਾਲਿਸੀ ਨਹੀਂ ਲਿਆਂਦੀ। ਅਕਾਲੀ—ਭਾਜਪਾ ਸਰਕਾਰ ਦੌਰਾਨ ਸੇਵਾ ਸਿੰਘ ਸੇਖਵਾਂ ਐਜੂਕੇਸ਼ਨ ਮਨਿਸਟਰ ਰਹੇ ਜਿਸ ਨੇ ਪੰਜਾਬ ਵਿਚ ਐਜੂਕੇਸ਼ਨ ਪਾਲਿਸੀ ਲਿਆਉਣ ਦੀ ਗੱਲ ਕੀਤੀ, ਉਹ ਵੀ ਠੰਢੇ ਬਸਤੇ ਵਿਚ ਪੈ ਗਈ, ਉਸ ਤੋਂ ਬਾਅਦ ਦਲਜੀਤ ਸਿੰਘ ਚੀਮਾ ਨੇ ਵੀ ਪੰਜਾਬੀਆਂ ਨਾਲ ਧੋਖਾ ਕੀਤਾ ਤੇ ਪੰਜਾਬੀਆਂ ਨੂੰ ਹਮੇਸ਼ਾ ਲਾਰੇ ਲਾਏ ਪਰ ਬੱਚਿਆਂ ਦਾ ਕੁਝ ਨਹੀਂ ਸੰਵਾਰਿਆ। ਅੱਜ ਐਮ.ਬੀ.ਬੀ.ਐਸ ਵਾਸਤੇ ਨੀਟ ਦਾ ਪੇਪਰ ਕੇਂਦਰ ਸਰਕਾਰ ਦੇ ਅਧੀਨ ਹੈ ਪਰ ਬੱਚਿਆਂ ਨੂੰ ਦਾਖਲ ਕਰਨ ਲੱਗੇ ਪਹਿਲਾ ਪ੍ਰਾਈਵੇਟ ਕਾਲਜਾਂ ਦੀਆਂ ਸੀਟਾਂ ਭਰੀਆਂ ਜਾਂਦੀਆਂ ਹਨ ਜਿਸ ਤੋਂ ਭ੍ਰਿਸ਼ਟਾਚਾਰ ਸਪੱਸ਼ਟ ਹੁੰਦਾ ਹੈ। ਅੱਜ ਪ੍ਰਾਈਵੇਟ ਸਕੂਲ ਅਤੇ ਕਾਲਜ ਲੁੱਟ-ਖਸੁੱਟ ਦੇ ਅੱਡੇ ਬਣ ਚੁੱਕੇ ਹਨ। ਮਹਿੰਗੀ ਪੜ੍ਹਾਈ ਅਤੇ ਰੁਜ਼ਗਾਰ ਦੀ ਕਮੀ ਕਾਰਨ ਪੰਜਾਬ ਦੇ 80 ਤੋਂ 85% ਬੱਚਿਆਂ ਨੂੰ ਵਿਦੇਸ਼ ਜਾਣਾ ਪਿਆ ਅਤੇ ਪੰਜਾਬ ਦਾ ਪੰਜਾਹ ਲੱਖ ਰੁਪਏ ਪ੍ਰਤੀ ਬੱਚਾ ਪੈਸਾ ਬਾਹਰ ਚਲਾ ਗਿਆ। GM

 

 

Follow me on Twitter

Contact Us