Awaaz Qaum Di

ਭਾਜਪਾ ਵਿਦਿਆਰਥੀਆਂ ਨੂੰ ਜਬਰੀ ਹਿੰਦੂ ਮਿਥਿਹਾਸ ਮੰਨੂ ਸਿਮ੍ਰਤੀ

ਪੜ੍ਹਾਉਣਾ ਬੰਦ ਕਰੇ- ਆਲ ਇੰਡੀਆਂ ਸਿੱਖ ਸਟੂਡੈਟਸ ਫੈਡਰੇਸ਼ਨ

ਭਾਈ ਗੁਰਪ੍ਰੀਤ ਸਿੰਘ ਬਣੇ ਗੁਰੂ ਨਨਾਕ ਕਾਲਜ ਫਿਰੋਜ਼ਪੁਰ  ਦੇ ਪ੍ਰਧਾਨ

ਫਿਰੋਜ਼ਪੁਰ (Harminder makkar)- ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਭਰਵੀਂ ਇੱਕਤਰਤਾ ਗੁਰੂ ਨਾਨਕ ਕਾਲਜ ਫਿਰੋਜਪੁਰ ਵਿਖੇ ਹੋਈ ਜਿਸ ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਇਕੱਤਰਤਾ ਵਿੱਚ ਕਂੇਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਭਗਵੇਂ ਕਰਨ ਨੂੰ ਲੈ ਕੇ ਗੰਭੀਰ ਵਿਚਾਰ ਚਰਚਾ ਹੋਈ।ਫੈਡਰੇਸ਼ਨ ਦੇ ਸ੍ਰਪਰਸਤ ਭਾਈ ਪਰਮਜੀਤ ਸਿੰਘ ਖਾਲਸਾ, ਭਾਈ ਮੇਜਰ ਸਿੰਘ ਖਾਲਸਾ,ਫੈਡਰੇਸ਼ਨ  ਦੇ ਕੌਮੀ ਪ੍ਰਧਾਨ ਭਾਈ ਦਲੇਰ ਸਿੰਘ ਡੋਡ ਵਿਸ਼ੇਸ਼ ਸੱਦੇ ਤੇ ਹਾਜ਼ਿਰ ਹੋਏ ਫੈਡਰੇਸ਼ਨ  ਆਗੂਆਂ ਨੇ ਸਕੂਲਾਂ,ਕ ਾਲਜਾਂ ਅੰਦਰ ਵਿਦਿਆਰਥੀਆਂ ਨੂੰ ਹਿੰਦੂਤਵੀ ਸੋਚ ਤੋ ਪ੍ਰਭਾਵਿਤ ਅਧਿਆਪਕਾਂ ਵੱਲੋਂ ਜਬਰੀ ਹਿੰਦੂ ਮਿਥਹਾਸ ਮੰਨੂ ਸਿਮ੍ਰਤੀਆਂ ਦੀਆਂ ਕਿਤਾਬਾਂ ਪੜ੍ਹਾ ਰਹੇ ਹਨ ਜਿਸ ਕਰਕੇ ਵਿਦਿਅਕ ਅਦਾਰਿਆਂ ਵਿੱਚ ਛੂਆ ਛੂਤ ਜਾਤ-ਪਾਤ ਉਚ-ਨੀਚ ਜਿਹੀਆਂ ਸਮਾਜਿਕ ਕੁਰੀਰਤੀਆਂ ਬੁਰਾਈਆਂ ਫੈਲ ਰਹੀਆਂ ਹਨ। ਚੰਗੇ ਸਮਾਜ ਦੀ ਸਿਰਜਨਾ ਲਈ ਇਹ ਫਿਰਕੂ ਸੋਚ ਵੱਡੀ ਰੁਕਾਵਟ ਬਨਣ ਜਾ ਰਹੀ ਹੈ। ਫੈਡਰੇਸ਼ਨ  ਆਗੂਆਂ ਨੇ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਅਜਿਹੀਆਂ ਤਾਕਤਾਂ ਨੂੰ ਵਿਦਿਅਕ ਅਦਾਰਿਆਂ ਦਾ ਹਿਸਾ ਬਨਣ ਤੋਂ ਰੋਕਿਆ ਜਾਵੇ। ਇਸ ਮੋਕੇਂ ਅਹਿਮ ਐਲਾਨ ਕਰਦਿਆਂ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਦੇ ਵਿਦਿਆਰਥੀਆਂ ਵਲਂੋ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਸੋਚ  ਨੂੰ  ਘਰ-ਘਰ ਤੱਕ ਪਹੁੰਚਾਉਣ ਦਾ ਪ੍ਰਣ ਲਿਆ ਅਤੇ ਆਲ ਇੰਡੀਆ ਸਿੱਖ ਸਟੂਡੈਂੇਟਸ ਫੈਡਰੇਸ਼ਨ ਦੇ ਮੁੱਖ ਮੰਤਵ ਨੂੰ ਅਮਲੀ ਰੂਪ ਵਿੱਚ ਅਪਨਾਉਣ ਅਤੇ ਗੁਰਬਾਣੀ ਗੁਰ ਇਤਿਹਾਸ ਨਾਲ ਜੁੜਣ ਲਈ ਵਿਸ਼ੇਸ਼ ਯਤਨ ਆਰੰਭਣ ਲਈ, ਊੜਾ ਅਤੇ ਜੂੜਾ ਸੰਭਾਲ ਮੁਹਿੰਮ ਦਾ ਹਿੱਸਾ ਬਨਣ ਤੇ ਆਪਨੇ ਘਰਾਂ ਤੱਕ ਪ੍ਰਪੱਕ ਕਰਨ ਲਈ ਵਚਨਬੱਧ ਹਾਂ।
 ਇਸ ਮੌਕੇ ਗੁਰੂ ਨਾਨਕ ਕਾਲਜ ਦੀ ਇਕਾਈ ਦਾ ਐਲਾਨ ਕਰਦਿਆਂ ਭਾਰੀ ਗੁਰਪ੍ਰੀਤ ਸਿੰਘ ਨੂੰ ਗੁਰੂ ਨਾਨਕ ਕਾਲਜ ਦਾ ਪ੍ਰਧਾਨ ਭਾਈ ਸਨੇਹਦੀਪ ਸਿੰਘ ਮੀਤ ਪ੍ਰਧਾਨ, ਭਾਈ ਬਖਸ਼ੀਸ਼ ਸਿੰਘ ਚੇਅਰਮੈਨ, ਭਾਈ ਭਵਪ੍ਰੀਤ ਸਿੰਘ, ਭਾਈ ਸੁਖਪਾਲ ਸਿੰਘ, ਭਾਈ ਸਿਮਰਜੀਤ ਸਿੰਘ ਨੂੰ ਸਕੱਤਰ ਗੁਰੂ ਨਾਨਕ ਕਾਲਜ ਬਨਾਇਆ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਈ ਸੁਖਪਾਲ ਸਿੰਘ ਨੱਢਾ ਨੇ ਕਿਹਾ ਕਿ ਜਲਦੀ ਹੀ ਫਿਰੋਜ਼ਪੁਰ ਦੇ ਸਾਰੇ ਕਾਲਜਾਂ ਅੰਦਰ ਫੈਡਰੇਸ਼ਨ ਦੀਆਂ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ।ਭਾਈ ਰਾਜਵਿੰਦਰ ਸਿੰਘ ਜੀਰਾ, ਭਾਈ ਪਰਮਜੀਤ ਸਿੰਘ ਕਿੱਲੀ, ਭਾਈ ਸੁਖਜਿੰਦਰ ਸਿੰਘ ਗੌਭੇਵਾਲ ਆਦਿ ਨੇ ਮੀਟਿੰਗ ਨੂੰ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਸਿੰਘ ਸਰੀਂਹਵਾਲਾ, ਭਾਈ ਮਨਿੰਦਰ ਸਿੰਘ, ਰਣਜੀਤ ਸਿੰਘ੍ਹ, ਪਰਵਿੰਦਰ ਸਿੰਘ, ਮਨਪ੍ਰਤਿ ਸਿੰਘ ਥਿੰਦ, ਜਸਕਰਨ ਸਿੰਘ ਸੰਧੂ,  ਗੁਰਮੇਲ ਸਿੰਘ ਸਿੱਧੂ, ਸਿਮਰਨਜੀਤ ਸਿੰਘ ਵਿਰਕ, ਭਵਕੰਬੋਜ, ਭਵਪ੍ਰੀਤ ਸੋਹਿਲ ਆਦਿ ਆਗੂ ਹਾਜ਼ਰ ਸਨ। GM

 

 

Follow me on Twitter

Contact Us