Awaaz Qaum Di

ਗੰਧਲਾ ਪੰਜਾਬ

ਸਾਡੀ ਜਵਾਨੀ ਖੋਖਲੀ ਅਤੇ ਖਤਮ ਪਨੀਰੀਆ,   

ਧੜਕਣ ਰੋਕਣ ਸਾਡੀ ਓਹਨਾਂ ਨਾਲ ਸਕੀਰੀਆ,   

        ਹਰ ਘਰੋਂ ਵੈਣ ਆਓਦੇ ਪਾਏ ਮਾਵਾਂ ਨੇ,,

ਜਿੱਥੇ ਸਿਵਿਆਂ ਦੀਆਂ ਭਰੀਆਂ ਰਾਹਵਾਂ ਨੇ,         

        ਜਿੱਥੇ ਅੱਜ ਦੇ ਜਵਾਕ ਬਣੇ ਵੈਲੀ ਡਾਕੂ ਨੇ,

ਜਵਾਨ ਪੁੱਤ ਦੀ ਅਰਥੀ ਚੁੱਕੀ ਬਾਪੂ ਨੇ,,   

       ਕਿਸੇ ਦਾ ਪੁੱਤ ਅੰਦਰ ਕਿਸੇ ਦਾ ਬਾਹਰੇ ਆ,

ਜਿਸ ਦਾ ਘਰੇ ਓਹ ਨਸ਼ੇ ਸਹਾਰੇ ਆ,,     

     ਪੈਂਦੀਆਂ ਕੂਕਾ ਪਿੰਡਾਂ ਚ ਹੱਥ ਗੁੱਤਾਂ ਨੇ,

ਕੁੱਟ ਮਾਪੇ ਘਰੋਂ ਕੱਢੇ ਜਿੱਥੇ ਪੁੱਤਾਂ ਨੇ,,         

    ਨਾ ਕਿਧਰੇ ਰੌਣਕਾਂ ਨਾ ਠੱਠੇ ਹਾਸੇ ਆ,,

ਹਰ ਸੱਥ, ਵੀਹੀ,ਪੁਲੀ ਮੋੜ ਉਦਾਸੇ ਆ,,,         

          ਥੋਹਰ ਕਹੋ ਹੁਣ ਨਾ ਫੁੱਲ ਗੁਲਾਬ ਕਹੋ,

ਲਿਖਾਰੀਓ ਹਾੜੇ ਹੁਣ ਤਾਂ ਲਾ ਕੇ ਹਿਸਾਬ ਕਹੋ,   

     ਉੱਜੜਿਆ ਪਿਆ ਪੰਜਾਬ ਸਿਓਂ ਕੋਈ ਸ਼ੱਕ ਨਹੀਂ,,

ਮੱਖਣ ਸ਼ੇਰੋਂ ਰੰਗਲਾ ਪੰਜਾਬ ਕਹਿਣ ਦਾ ਹੱਕ ਨਹੀਂ,

 ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।

ਸੰਪਰਕ 98787-98726 GM

 

 

Follow me on Twitter

Contact Us