Awaaz Qaum Di

‘ ਉਪਾਅ ‘

   
    ਮੇਰੇ ਦੋਸਤ ਨੇ ਮਕਾਨ ਬਣਾਇਆ, ਪਰ ਜੋਤਸ਼ੀ ਨੇ ਵਹਿਮ ਭਰਮ ‘ਚ ਪਾ ਦਿੱਤਾ ਕਿ, ‘ ਵਸਤੂ ਸ਼ਸਤਰ ਅਨੁਸਾਰ ਤੇਰਾ ਘਰ ਠੀਕ ਨਹੀਂ, ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਬਹੁਤ ਹੀ ਝਮੇਲੇ ਆਉਣਗੇ । ਇਸ ਦਾ ਨਕਸ਼ਾ ਬਦਲਣਾ ਪਵੇਗਾ ਤੇ ਜੰਤਰ ਮੰਤਰ ਕਰਕੇ ਦਿਸ਼ਾ ਵੀ ਘੁਮਉਣੀ ਹੋਵੇਗੀ ਤੇ ਪੱਚੀ ਹਜ਼ਾਰ ਰੁਪਏ ਲੱਗਣਗੇ ਡਰਾ ਕੇ ਮਨਾ ਲਿਆ ਕਿ ਫੀਸ ਦੇਣੀ ਹੁੰਦੀ ਹੈ ਉਹ ਮੇਰੇ ਘਰ ਪਹੁੰਚਦੀ ਕਰ ਦੇਵੋ । ਜਦ ਮੇਰੀ ਦੋਸਤ ਮੇਰੇ ਦੋਸਤ ਨਾਲ ਗੱਲ ਸਾਂਝੀ ਹੋਈ ਤਾਂ ਅਸੀਂ ਉਸਦੇ ਘਰ ਪਹੁੰਚ ਗਏ । ਮੈਂ ਕੀ ਦੇਖਦਾਂ ਹਾਂ ਕਿ ਉਸ ਦੀ ਮਾਂ ਸਾਹ ਦੀ ਬੀਮਾਰੀ ਤੋਂ ਪੀੜਤ ,ਪਿਉ ਨੂੰ ਅਧਰੰਗ, ਘਰਵਾਲੀ ਗਠੀਏ ਤੇ ਬੱਚਾ ਪੋਲੀਓ ਦੀ ਬੀਮਾਰੀ ਨਾਲ ਜੂਝ ਰਿਹਾ ਹੈ । ਮੈਂ ਉਸਦੀ ਸਿਹਤ ਬਾਰੇ ਜਾਣਕਾਰੀ ਲੈਣ ਦੀ ਲੋੜ ਸਮਝੀ ਤਾਂ ਪਤਾ ਲੱਗਿਆ ਕਿ, ਉਸਦੀ ਵੀ ਦਿਲ ਦੀ ਧੜਕਣ ਤੇਜ ਹੋਣ ਕਾਰਨ ਦੌ ਮਹੀਨੇ ਪਹਿਲਾਂ ਹੀ ਬਾਈ ਪਾਸ ਸਰਜਰੀ ਕਰਵਾਈ ਹੈ ।
  ਜਦ ਮੈਂ ਦੋਸਤ ਨੂੰ ਉੱਠ ਕੇ ਤੁਰਨ ਦਾ ਇਸ਼ਾਰਾ ਕੀਤਾ ਤਾਂ ਜੋਤਸ਼ੀ ਘਬਰਾਹਟ ‘ਚ ਬੋਲਿਆ ਕਿ , ‘ ਆਪਣੇ ਕਸ਼ਟਾਂ ਦਾ ਭਲਾ ਤਾਂ ਕਰਵਾ ਲਵੋ ।’
  ਮੈਥੋਂ ਰਿਹਾ ਨਾ ਗਿਆ ਕਿ, ‘ਪਹਿਲਾਂ ਆਪਣੇ ਤੇ ਆਪਣੇ ਪਰਿਵਾਰ ਦੇ ਉਪਾਅ ਉਸ ਪ੍ਰਮਾਤਮਾ ਤੋਂ ਕਰਵਾ ਲਓ ਜਿਸ ਨੇ ਤੁਹਾਨੂੰ ਜ਼ਿੰਦਗੀ ਬਖਸ਼ੀ ਹੈ ।
   ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ
81465 93089 GM

 

 

Follow me on Twitter

Contact Us