Awaaz Qaum Di

ਹਨੀ ਫੱਤਣਵਾਲਾ ਦੇ ਦਖਲ ਨਾਲ ਬੈਂਕ ਰੋਡ ਵਾਸੀਆਂ ਨੇ ਚੁਕਿਆ ਧਰਨਾ-ਮਾਮਲਾ ਖਰਾਬ ਬਿਜਲੀ ਟਰਾਂਸਫਾਰਮਰ ਦਾ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ,(ਸੁਰਿੰਦਰ ਚੱਠਾ)-ਸ਼ਹਿਰ ਦੀ ਮਸ਼ਹੂਰ ਬੈਂਕ ਰੋਡ ਤੇ ਸਥਿਤ ਸ਼ਹਿਰ ਵਾਸੀਆਂ ਨੇ ਬਿਜਲੀ ਦੀ ਮਾੜੀ ਸਪਲਾਈ ਦੇ ਵਿਰੋਧ ਵਿੱਚ ਮਸੀਤ ਵਾਲਾ ਚੌਂਕ ਤੇ ਧਰਨਾ ਲਾਇਆ ਸੀ, ਜਿਸ ਦਾ ਕਾਰਨ ਸਥਾਨਕ ਬੈਂਕ ਰੋਡ ਤੇ ਬਿਜਲੀ ਟਰਾਂਸਫਾਰਮਰ ਦੇ ਸੜਨ ਕਾਰਨ ਸਪਲਾਈ ਬੰਦ ਹੋਣਾ ਸੀ। ਅੱਜ ਸਵੇਰ ਤੋਂ ਹੀ ਬੈਂਕ ਰੋਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਮਸੀਤ ਵਾਲਾ ਚੌਂਕ ਨੂੰ ਜਾਮ ਕੀਤਾ ਹੋਇਆ ਸੀ, ਜਿਸ ਕਾਰਨ ਲੋਕ ਬੇਹੱਦ ਪ੍ਰੇਸ਼ਾਨ ਹੋ ਰਹੇ ਸਨ ਪਰ ਪ੍ਰਸਾਸ਼ਨ ਦੀਵਾਲੀ ਦੀਆਂ ਤਿਆਰੀਆਂ ਵਿੱਚ ਰੁਝਿਆ ਹੋਣ ਕਰਕੇ ਧਰਨਾਕਾਰੀਆਂ ਕੋਲ ਪਹੁੰਚ ਨਹੀਂ ਕਰ ਰਿਹਾ ਸੀ। ਅਖੀਰ ਮੌਕੇ ਦੀ ਨਜਾਕਤ ਨੂੰ ਦੇਖਦੇ ਹੋਏ ਸੂਬਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਧਰਨਾਕਾਰੀਆਂ ਦੀ ਸਮੱਸਿਆ ਸੁਣਨ ਲਈ ਉਹਨਾਂ ਕੋਲ ਪਹੁੰਚੇ ਤਾ ਧਰਨਾਕਾਰੀਆ ਨੇ ਖੁੱਲਕੇ ਵਿਭਾਗ ਖਿਲਾਫ ਨਾਅਰੇਬਾਜੀ ਕੀਤੀ ਅਤੇ ਹਨੀ ਫੱਤਣਵਾਲਾ ਨੂੰ ਸਮੱਸਿਆ ਤੋਂ ਜਾਣੂ ਕਰਵਾਈਆ। ਇਸ ਸਮੇਂ ਹਨੀ ਫੱਤਣਵਾਲਾ ਨੇ ਐਕਸੀਅਨ ਬਿਜਲੀ ਬੋਰਡ ਸੁਖਦੇਵ ਸਿੰਘ ਭੁੱਲਰ ਨੂੰ ਮੌਕੇ ਤੇ ਬੁਲਾਇਆ ਅਤੇ ਬੈਂਕ ਰੋਡ ਵਾਸੀਆਂ ਦੀ ਸਮੱਸਿਆ ਤੁਰੰਤ ਹੱਲ ਕਰਨ ਦੀਆਂ ਹਦਾਇਤਾਂ ਦਿੱਤੀਆਂ। ਉਹਨਾਂ ਤੋਂ ਇਲਾਵਾ ਤਹਿਸੀਲਦਾਰ ਜੈਤ ਕੁਮਾਰ ਵੀ ਧਰਨੇ ਵਾਲੀ ਥਾਂ ਤੇ ਪਹੁੰਚੇ ਅਤੇ ਧਰਨਾਕਾਰੀਆਂ ਨੂ ੰਸ਼ਾਂਤ ਕੀਤਾ। ਅਧਿਕਾਰੀਆਂ ਦੇ ਦਖਲ ਨਾਲ ਤੁਰੰਤ ਨਵਾਂ ਟਰਾਂਸਫਾਰਮਰ ਮੰਗਵਾ ਕੇ ਲਗਾਇਆ ਗਿਆ ਅਤੇ ਬਿਜਲੀ ਦੀ ਸਪਲਾਈ ਚਾਲੂ ਹੋ ਸਕੀ। ਸ਼ਹਿਰ ਵਾਸੀਆਂ ਨੇ ਹਨੀ ਫੱਤਣਵਾਲਾ ਦੀ ਤਹਿ ਦਿਲੋ ਧੰਨਵਾਦ ਕੀਤੀ। MP

 

 

Follow me on Twitter

Contact Us