Awaaz Qaum Di

ਮੁਲਾਜਮਾਂ ਵੱਲੋ ਕਾਲੀ ਦੀਵਾਲੀ ਮਨਾਉਣ ਲਈ ਕੀਤੀ ਰੈਲੀ

ਸ੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ (ਸੁਰਿੰਦਰ ਚੱਠਾ)-ਅੱਜ ਸੂਬਾ ਕਮੇਟੀ ਵੱਲੋ ਦਿੱਤੇ ਗਏ ਸੱਦੇ ਤੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਖੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਕੀਤੀ ਗਈ ਵਿੱਤੀ ਕਾਲੀ ਦੀਵਾਲੀ ਮਨਾਉਣ ਸਬੰਧੀ ਰੋਸ ਰੈਲੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆ ਜਿਲ੍ਹਾ ਪ੍ਰਧਾਨ ਕਰਮਜੀਤ ਸ਼ਰਮਾਂ ਨੇ ਦੱਸਿਆ ਕਿ ਸਰਕਾਰ ਵੱਲੋ ਮੁਲਾਜਮਾਂ ਦੀਆਂ ਬਕਾਇਆ ਮੰਗਾਂ ਦਾ ਨਿਪਟਾਰਾ ਨਾ ਕਰਨ ਕਰਕੇ ਮੁਲਾਜਮਾਂ ਨੂੰ ਇਹ ਵਿੱਤੀ ਕਾਲੀ ਦੀਵਾਲੀ ਮਨਾਉਣੀ ਪੈ ਰਹੀ ਹੈ, ਜਿਸ ਸਬੰਧੀ ਜਥੇਬੰਦੀਆਂ ਵੱਲੋ ਲਗਾਤਾਰ ਸਰਕਾਰ ਨਾਲ ਮੀਟਿੰਗ ਕੀਤੀਆ ਗਈਆ ਪਰੰਤੂ ਵਿੱਤ ਮੰਤਰੀ ਵੱਲੋ ਖਜਾਨਾ ਖਾਲੀ ਹੋਣ ਦਾ ਬਹਾਨਾ ਲਗਾ ਕੇ ਮੁਲਾਜਮਾਂ ਨੂੰ ਦਾਖਾ ਰੈਲੀ ਕਰਨ ਅਤੇ ਕਾਲੀ ਵਿੱਤੀ ਦੀਵਾਲੀ ਮਨਾਉਣ ਲਈ ਮਜਬੂਰ ਕੀਤਾ ਹੈ, ਯੂਨੀਅਨ ਵੱਲੋ ਚਲ ਰਿਹਾ ਸੰਘਰਸ਼ ਹਾਲ ਦੀ ਘੜੀ ਥੋੜੇ ਸਮੇ ਲਈ ਮੁਲਤਵੀ ਕੀਤਾ ਗਿਆ ਹੈ ਅਤੇ 16 ਨਵੰਬਰ ਨੂੰ ਜਥੇਬੰਦੀ ਦੀ ਹਾਈਪਾਵਰ ਕਮੇਟੀ ਦੀ ਮੀਟਿੰਗ ਸੰਘਰਸ਼ ਦੁਬਾਰਾ ਸੁਰੂ ਕੀਤਾ ਜਾਵੇਗਾ ਜਿਸ ਦੀ ਜੁੰਮੇਵਾਰੀ ਸਰਕਾਰ ਦੀ ਹੋਵੇਗੀ।ਅੱਜ ਦੀ ਇਸ ਰੈਲੀ ਵਿੱਚ  ਹਰਜਿੰਦਰ ਸਿੰਘ ਸਿੱਧੂ ਜਨਰਲ ਸਕੱਤਰ, ਰਾਜਿੰਦਰ ਸਿੰਘ ਬੁੱਟਰ, ਜਗਤਾਰ ਸਿੰਘ, ਬਲਵਿੰਦਰ ਸਿੰਘ, ਨਸੀਬ ਕੌਰ, ਬਲਜੀਤ ਕੋਰ, ਗੁਰਦੀਪ ਕੌਰ, ਰੁਪਾਲੀ ਡੀ.ਸੀ.ਦਫਤਰ ਖੁਸ਼ਕਰਨਜੀਤ ਸਿੰਘ, ਗੁਰਮੇਲ ਸਿੰਘ, ਸੰਜੀਵ ਕੁਮਾਰ, ਕਮਲਜੀਤ ਸਿੰਘ, ਜਸਵੰਤ ਸਿੰਘ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਰਾਕੇਸ ਬਾਂਸਲ , ਮਨਦੀਪ ਭੰਡਾਰੀ, ਪੰਕਜ ਸ਼ਰਮਾਂ , ਸੁਖਮੰਦਰ ਸਿੰਘ, ਬਲਵੀਰ ਸਿੰਘ, ਸਿਰੀ ਕਿਸ਼ਨ, ਅਜੇ ਚੋਪੜਾ ਆਦਿ ਸ਼ਾਮਿਲ ਹੋਏ ਅਤੇ ਸਰਕਾਰ ਵਿਰੁੱਧ ਡਟ ਕੇ ਨਾਅਰੇਬਾਜੀ ਕੀਤੀ। MP

 

 

Follow me on Twitter

Contact Us