Awaaz Qaum Di

ਰੇਤ ਦੀ ਨਿਕਾਸੀ ਨੂੰ ਲੈ ਕੇ ਝਗੜਾ , ਹਮਲੇ ‘ਚ ਸਰਪੰਚ ਜਖ਼ਮੀ

ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ ) ਏਥੋ ਕੁੱਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਥਾਣਾ ਕੂੰਮ ਕਲਾਂ ਦੇ ਤਹਿਤ ਪੈਂਦੇ ਪਿੰਡ ਰਤਨ ਗੜ੍ਹ ਵਿਖੇ ਬੀਤੀ ਰਾਤ ਦੋ ਧਿਰਾਂ  ਦਰਮਿਆਨ ਰੇਤ ਦੀ ਨਿਕਾਸੀ  ਦੇ  ਰਸਤੇ ਨੂੰ ਲੈ ਕੇ ਹੋਈ ਤਕਰਾਰ ਦਰਮਿਆਨ ਇਸ  ਮਾਮਲੇ ਨੂੰ ਨਬੇੜਨ ਗਏ ਸਰਪੰਚ ਤੇ ਹੀ ਹਮਲਾ ਬੋਲ ਦਿੱਤਾ ਜਿਸ ਵਿੱਚ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਜਿਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਲੁਧਿਆਣਾ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ।
     ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ  ਪਿੰਡ ਰਤਨ ਗੜ੍ਹ ਦੇ ਸਰਪੰਚ ਪਵਿੱਤਰ ਸਿੰਘ ਮੈਂਬਰ ਪੰਚਾਇਤ ਦੀ ਜ਼ਮੀਨ ਦੇ ਨੇੜੇ ਹੀ   ਰੇਤ ਦੀ ਖੁਦਾਈ  ਹੋ ਰਹੀ ਹੈ ਤੇ ਇਸ ਜ਼ਮੀਨ ਨੂੰ ਹੋਰ ਲੱਗਦਾ ਹੈ ਅਤੇ ਇਹ ਆਪਣੇ ਰੇਤ ਦੇ ਵਾਹਨ ਪੰਚਾਇਤ ਮੈਂਬਰ ਸਤਵਿੰਦਰ ਸਿੰਘ ਦੇ ਹੀ ਜਾਂਦੇ ਰਸਤੇ ਚੋਂ ਲੰਘਾ ਰਹੇ ਸਨ ਜਿਸ ਕਾਰਨ ਉਪਰੋਕਤ ਰਸਤੇ ਦੀ ਹਾਲਤ ਖਸਤਾ ਹੋਣ ਨੂੰ ਦੇਖਦਿਆਂ ਲੋਕਾਂ ਨੇ ਰੇਤ ਦੇ ਟਿੱਪਰ ਰੋਕਣ ਦੀ ਕੋਸ਼ਿਸ਼ ਕੀਤੀ ਜਦੋਂ ਇਸ ਝਗੜੇ ਦਾ ਜ਼ਾਇਜਾ ਲੈਣ ਪਿੰਡ ਦੇ ਸਰਪੰਚ ਪਵਿੱਤਰ ਸਿੰਘ ਗਏ ਤਾਂ ਉਨ੍ਹਾ ਪਰ ਕੁੱਝ ਲੋਕਾਂ ਨੇ ਹਮਲਾ ਕਰਕੇ ਜਖ਼ਮੀ ਕਰ ਦਿੱਤਾ । ਇਸ ਘਟਨਾ ਦਾ ਪਤਾ ਲੱਗਣ ਤੇ ਪਿੰਡ ਵਾਸੀਆ ਨੇ ਸਬੰਧਤ ਰਸਤੇ ਉਪਰ ਪੁਲਸ ਤੋਂ ਹਮਲਾਵਰਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਧਰਨਾ ਵੀ ਦਿੱਤਾ ਗਿਆ । ਇਸ ਮੌਕੇ ਜਸਵੰਤ ਸਿੰਘ, ਸ਼ਿੰਗਾਰਾ ਸਿੰਘ, ਸਰਬਜੀਤ ਸਿੰਘ, ਰਜਿੰਦਰ ਸਿੰਘ, ਇਕਬਾਲ ਸਿੰਘ, ਦਲਜੀਤ ਸਿੰਘ, ਹਰਮੇਸ਼ ਸਿੰਘ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨ ਗੜ੍ਹ, ਸੋਹਣ ਸਿੰਘ, ਰਾਮ ਲਾਲ, ਬੂਟਾ ਸਿੰਘ , ਕਮਲਜੀਤ ਸਿੰਘ, ਗੁਰਦੇਵ ਸਿੰਘ, ਪ੍ਰੀਤਮ ਸਿੰਘ, ਜਗਤਾਰ ਸਿੰਘ, ਸੁਖਜਿੰਦਰ ਸਿੰਘ, ਹਰਜਿੰਦਰ ਸਿੰਘ, ਦਿਲਬਾਗ ਸਿੰਘ, ਸੁਖਦੇਵ ਸਿੰਘ ਆਦਿ ਵੀ ਹਾਜ਼ਰ ਸਨ
ਇਸ ਸਬੰਧੀ ਗੱਲ ਕਰਨ ਤੇ ਮਾਇਨਿੰਗ ਵਿਭਾਗ ਦੇ ਅਧਿਕਾਰੀਆ ਨੇ ਜਿੱਥੇ  ਇਸ ਰੇਤ ਦੀ ਮਾਇਨਿੰਗ ਨੂੰ ਕਾਨੂੰਨੀ ਰੂਪ ਵਿੱਚ ਸਹੀ ਦੱਸਿਆ ਉੱਥੇ ਕੂੰਮ ਕਲਾਂ ਪੁਲਸ ਅਧਿਕਾਰੀ ਇੰਸਪੈਕਟਰ ਪਵਿੱਤਰ ਸਿੰਘ ਦਾ ਕਹਿਣਾ ਸੀ ਕਿ ਮੈਡੀਕਲ ਰਿਪੋਰਟ ਆਉਣ ਤੇ ਸਰਪੰਚ ਦੇ ਬਿਆਨਾ ਤੋਂ ਬਾਅਦ ਹੀ ਸਬੰਧਤ ਮੁਲਜ਼ਮਾ ਤੇ ਕਾਨੂੰਨੀ  ਕਾਰਵਾਈ ਕੀਤੀ ਜਾਵੇਗੀ । MP

 

 

Follow me on Twitter

Contact Us