Awaaz Qaum Di

ਸ਼ੇਰਪੁਰ ਕਲਾਂ ਦੇ ਵਿਦਿਆਰਥੀ ਨੇ ਖੇਡਾਂ ਵਿੱਚ ਮੱਲਾਂ ਮਾਰੀਆ

ਜਗਰਾਉ ( ਰਛਪਾਲ ਸਿੰਘ ਸ਼ੇਰਪੁਰੀ ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਕਲਾਂ ਦੇ ਹੋਣਹਾਰ ਵਿਦਿਆਰਥੀ ਅਤੇ ਫੁਟਵਾਲ ਖਿਡਾਰੀ ਹਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਅੰਡਰ 19 ਸਕੂਲਾਂ ਦੀ ਖੇਡਾਂ ਵਿੱਚ ਪਹਿਲਾ ਜਿਲਾ ਲੁਧਿਆਣਾ ਦੀ ਟੀਮ ‘ਚ ਸਲੈਕਸਨ ਪਾਈ ।ਫਿਰ ਹਰਿਆਣਾ ਦੀ ਟੀਮ ‘ਚ ਸਲੈਕਸ਼ਨ ਹੋਈ ਅਤੇ ਅੰਿਤਮ ਪੜਾਵਾਂ ‘ਚ ਸੈਮੀ ਫਾਈਨਲ  ਫੁੱਟਵਾਲ ਅੰਡਰ -19  ਕੇਰਲਾ ਨੂੰ ਜਿੱਤਿਆ ਅਤੇ ਫਾਈਨਲ ‘ਚ ਗੋਆ ਦੀ ਟੀਮ ਨੂੰ 1-0 ਨਾਲ ਹਰਾ ਕੇ ਅੰਤਿਮ ਪੜਾਅ ਪਾਰ ਕਰਦਿਆ ਗੋਲਡ ਮੈਡਲ ਤੇ ਫਾਈਨਲ ਜਿੱਤ ਕੇ ਟਰਾਫੀ ਨੂੰ ਚੁੰਮਿਆ । ਇਨਾਂ ਸਫਲਤਾਵਾਂ ਪਿੱਛੇ ਇਸ ਹੋਣਹਾਰ ਖਿਡਾਰੀ ਨੇ ਵਿਸ਼ੇਸ ਭੂਮਿਕਾ ਨਿਭਾਈ ।ਅੱਜ ਜਿੱਤ ਉਪਰੰਤ ਸਕੂਲ ਪੁੱਜਣ ਤੇ ਵਿਦਿਆਰਥੀ ਦਾ ਸ਼ਾਨਦਾਰ ਸਵਾਗਤ ਕਰਦਿਆਂ ਪ੍ਰਿੰਸੀਪਲ ਸ੍ਰੀ ਵਿਨੋਦ ਕੁਮਾਰ ਜੀ ਨੇ 2100 / ਰੁਪਏ ਅਤੇ ਇਕ ਮੈਡਲ ਪਾ ਕੇ ਸਨਮਾਨ ਕੀਤਾ। ਇਸ ਸਮੇਂ ਪ੍ਰਿੰਸੀਪਲ ਸਾਹਿਬ ਨੇ ਆਸ ਜਿਤਾਈ ਕਿ ਇਹ ਹੋਣਹਾਰ ਵਿਦਿਆਰਥੀ ਇਕ ਦਿਨ ਭਾਰਤ ਦੀ ਫੁੱਟਵਾਲ ਟੀਮ ਦਾ ਉੱਘਾ ਸਿਤਾਰਾ ਬਣ ਕੇ ਸਕੂਲ ਤੇ ਪਿੰਡ ,ਮਾਪਿਆ ਅਤੇ ਪੰਜਾਬ ਦਾ ਨਾਮ ਜਰੂਰ ਰੌਸਨ ਕਰੇਗਾ ।ਇਸ ਸਮੇਂ ਸਮੁੱਚਾ ਸਟਾਫ ਅਤੇ ਸਕੂਲ ਦੇ ਵਿਦਿਆਰਥੀ ਹਾਜਿਰ ਸਨ। MP

 

 

Follow me on Twitter

Contact Us