Awaaz Qaum Di

ਆਪਣੇ ਪਿੰਡ ‘ਚ ਹੋਏ ਪੰਚਾਇਤੀ ਜ਼ਮੀਨ ਤੇ ਨਜ਼ਾਇਜ ਕਬਜ਼ਿਆ ਨੂੰ ਛੁਡਾਉਣ ਲਈ 18 ਸਾਲ ਤੋਂ ਜੱਦੋ ਜਹਿਦ ਕਰ ਰਿਹਾ ਏ ਸਾਬਕਾ ਫੌਜ਼ੀ !

ਸ਼੍ਰੀ ਮਾਛੀਵਾੜਾ ਸਾਹਿਬ ( ਸੁਸ਼ੀਲ ਕੁਮਾਰ )  ਏਥੋ ਕੁੱਝ ਕਿਲੋਮੀਟਰ ਦੀ ਦੂਰੀ ਤੇ ਸਥਿਤ ਪਿੰਡ ਹਿਆਤਪੁਰ ਬੇਟ ਦਾ ਇੱਕ ਸਾਬਕਾ ਫੌਜ਼ੀ ਆਪਣੇ ਹੀ ਪਿੰਡ ਵਿੱਚ ਕੁੱਝ ਰਸੂਖਦਾਰ ਲੋਕਾਂ ਵੱਲੋ ਪੰਚਾਇਤੀ ਜ਼ਮੀਨ ਤੇ ਕੀਤੇ ਗਏ ਨਜ਼ਾਇਜ ਕਬਜ਼ਿਆ ਨੂੰ ਛੁਡਾਉਣ ਲਈ ਕਰੀਬ 18 ਸਾਲ ਤੋ ਸ਼ੰਘਰਸ ਕਰ ਰਿਹਾ ਹੈ । ਜਿਸ ਦੌਰਾਨ ਉਸ ਦਾ ਸਰਕਾਰ ਤੇ ਸਰਕਾਰੀ  ਅਧਿਕਾਰੀਆ ਨੇ ਸਹਿਯੋਗ ਤਾ ਕੀ ਕਰਨਾ ਸੀ ਉਲਟਾ ਉਸ ਤੇ ਕਥਿਤ ਤੌਰ ਤੇ ਝੂਠੇ  ਪਰਚੇ ਦਰਜ਼ ਕਰਕੇ ਜੇਲ੍ਹ ਯਾਤਰਾ ਵੀ ਕਰਵਾਈ ਗਈ ਤੇ ਬਾਅਦ ਵਿੱਚ ਮਾਨਯੋਗ ਅਦਾਲਤ ਤੋ ਉਹ ਬਾਇੱਜ਼ਤ  ਬਰੀ ਹੋ ਗਿਆ ।  ਇਸ ਸਬੰਧੀ ਗੱਲ ਕਰਦਿਆਂ ਨਾਇਬ ਸੂਬੇਦਾਰ ਦਿਲਬਾਗ ਚੰਦ ਨੇ ਦੱਸਿਆ ਕਿ ਉਨਾਂ ਦੇ ਪਿੰਡ ਦੀ ਪੰਚਾਇਤੀ ਜ਼ਮੀਨ ਜਿਹੜੀ ਕਿ ਸਾਢੇ ਤਿੰਨ ਕਿੱਲੇ ਜਿਸ ਦੀ ਕੀਮਤ ਕਰੋੜਾਂ ਰੁਪਏ ਹੈ ਕਰੀਬ ਸਤਾਰਾਂ ਪ੍ਭਾਵਸ਼ਾਲੀ ਪਰਿਵਾਰਾਂ ਨੇ ਨਜ਼ਾਇਜ ਕਬਜ਼ਾ ਕੀਤਾ ਹੋਇਆ ਹੈ  ਜਿਸ ਛੁਡਾਉਣ ਲਈ ਉਹ ਕਈ ਸਾਲਾਂ  ਤੋ ਸ਼ੰਘਰਸ ਕਰ ਰਹੇ ਨੇ  ਤੇ ਅਧਿਕਾਰੀਆ ਨੂੰ ਇਸ ਨੂੰ ਖਾਲੀ ਕਰਵਾਉਣ ਲਈ ਉੱਚ ਅਧਿਕਾਰੀਆ ਦੇ ਆਰਡਰ ਦੇ ਚੁੱਕੇ ਹਨ ਪਰ ਸਥਾਨਕ ਪੰਚਾਇਤ ਵਿਭਾਗ ਤੇ ਮਾਲ ਵਿਭਾਗ ਦੇ ਅਧਿਕਾਰੀ ਨਜ਼ਾਇਜ ਕਾਬਜ਼ਕਾਰੀਆ ਨਾਲ ਕਥਿਤ ਮਿਲੀਭੁਗਤ ਦੇ ਚਲਦਿਆ ਕਾਰਵਾਈ ਨੂੰ ਅੰਜ਼ਾਮ ਨਹੀ ਦੇ ਰਹੇ ਲੱਗਦੇ ਹੁਣ ਉਨ੍ਹਾ ਵੱਲੋ ਇੱਕ ਲਿਖਤੀ ਹੁਕਮ ਡੀ. ਡੀ. ਪੀ. ਓ ਲੁਧਿਆਣਾ ਮਿਤੀ 25-4-2019 ਨੰਬਰ 92 ਵਾਰੰਟ ਦਖਲ ਦੇ ਦਿੱਤਾ ਸੀ ਜਿਸ ਵਿੱਚ ਇਸ ਜ਼ਮੀਨ ਨੂੰ ਪੰਦਰਾਂ ਦਿਨ ਦੇ ਅੰਦਰ ਖਾਲੀ ਕਰਵਾਉਣ ਦਾ ਹੁਕਮ ਸੀ ਪਰ ਛੇ ਮਹੀਨੇ ਬੀਤ ਜਾਣ ਬਾਅਦ ਵੀ ਪਰਨਾਲਾ ਉੱਥੇ ਦਾ ਉੱਥੇ ਹੀ ਹੈ । ਉਨਾਂ ਦਾ ਕਹਿਣਾ ਹੈ ਕਿ  ਇਸ ਸਬੰਧੀ ਅਣਗਹਿਲੀ ਕਰਨ ਵਾਲੇ ਪ੍ਸ਼ਾਸ਼ਨਿਕ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ । ਇਸ ਸਬੰਧੀ ਗੱਲ ਕਰਨ ਤੇ ਜਿੱਥੇ ਬਲਾਕ ਪੰਚਾਇਤ ਅਫ਼ਸਰ ਰਾਜਵਿੰਦਰ ਕੌਰ ਦਾ ਕਹਿਣਾ ਸੀ ਕਿ ਪੰਚਾਇਤੀ ਜ਼ਮੀਨ ਤੋ ਕਬਜ਼ਾ ਨਾਇਬ ਤਹਿਸੀਲਦਾਰ ਨੇ ਹੀ ਛੁਡਵਾਉਣ ਲਈ ਕਾਰਵਾਈ ਕਰਨੀ ਹੁੰਦੀ ਹੈ ਉੱਥੇ ਸਥਾਨਕ ਨਾਇਬ ਤਹਿਸੀਲਦਾਰ ਵਿਜੇ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾ ਦੇ ਦਫ਼ਤਰ ਵਿੱਚ ਕੋਈ  ਕਾਨੂੰਨਗੋ ਹੀ ਨਹੀ ਹੈ ਇਸ ਕਾਰਨ ਕਾਰਵਾਈ ਵਿੱਚ ਸਮੇ ਅਨੁਸਾਰ ਨਹੀ ਹੋ ਰਹੀ । ਹੁਣ ਦੇਖਣਾ ਇਹ ਹੋਵੇਗਾ ਕਿ ਇਹ ਸਾਬਕਾ ਫੌਜ਼ੀ ਆਪਣੇ ਪਿੰਡ ਦੀ ਸਾਂਝੀ ਜ਼ਮੀਨ ਤੋ ਕਦੋਂ ਨਜ਼ਾਇਜ ਕਬਜ਼ਾ ਛੁਡਵਾਏਗਾ ਜਾ ਇਸ ਨੂੰ ਜਾਂ ਇਸ ਨੂੰ ਹੋਰ ਸਾਲਾਂ ਵੱਧੀ ਸ਼ੰਘਰਸ ਕਰਨਾ ਪਵੇਗਾ MP

 

 

Follow me on Twitter

Contact Us