Awaaz Qaum Di

ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਵਿਖੇ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ

ਚੀਮਾਂ ਮੰਡੀ (ਜਗਸੀਰ ਲੌਂਗੋਵਾਲ) ਪੈਰਾਮਾਊਂਟ ਪਬਲਿਕ ਸਕੂਲ, ਚੀਮਾਂ ਦੇ ਬੱਚਿਆਂ ਵੱਲੋਂ ਦਿਵਾਲੀ ਦਾ ਤਿਉਹਾਰ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ।ਇਸ ਤਿਉਹਾਰ ਦੀ ਖੁਸ਼ੀ ‘ਚ ਸਕੂਲ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਵੱਖ-ਵੱਖ ਪ੍ਰਤੀਯੋਗਿਤਾਵਾਂ ਜਿਵੇਂ ਰੰਗੋਲੀ, ਸ਼ਪੈਸ਼ਲ ਡਿਸ਼ (ਫਾਇਰ ਰਹਿਤ) ਦੇ ਨਾਲ-ਨਾਲ ਖੇਡ ਮੁਕਾਬਲੇ ਰੱਸਾ-ਕੱਸੀ, ਹਰਡਲਜ਼ ਦੌੜਾਂ, ਚਾਟੀ ਰੇਸ ਅਤੇ ਸਪੂਨ ਰੇਸ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਸਾਰੀਆਂ ਖੇਡਾਂ ਦਾ ਖੂਬ ਆਨੰਦ ਮਾਣਿਆ ਤੇ ਇਸ ਦੇ ਨਾਲ ਹੀ ਜੇਤੂ ਬੱਚਿਆਂ ਨੂੰ ਇਨਾਮ ਦੇ ਕੇ ਉਹਨਾਂ ਦੀ ਹੋਸਲਾ ਅਫਜ਼ਾਈ ਕੀਤੀ ਗਈ। ਇਸ ਤੋਂ ਬਾਅਦ ਸਕੂਲ ਦੇ ਐਮ.ਡੀ. ਸ. ਜਸਵੀਰ ਸਿੰਘ ਚੀਮਾਂ ਨੇ ਬੱਚਿਆਂ ਨੂੰ ਦਿਵਾਲੀ ਦੇ ਤਿਉਹਾਰ ਤੇ ਚਾਨਣਾ ਪਾਉਦੇਂ ਹੋਏ ਇਸ ਤਿਉਹਾਰ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਲਈ ਪ੍ਰੇਰਿਤ ਕੀਤਾ ਅਤੇ ਦਿਵਾਲੀ ਦੇ ਤਿਉਹਾਰ ਦੀ ਬੱਚਿਆਂ ਨੂੰ ਵਧਾਈ ਵੀ ਦਿੱਤੀ।ਇਸ ਮੌਕੇ ਤੇ ਪ੍ਰਿੰਸੀਪਲ ਸੰਜੇ ਕੁਮਾਰ, ਮੈਡਮ ਕਿਰਨਪਾਲ ਕੌਰ, ਮੈਡਮ ਭੁਸ਼ਪਿੰਦਰ ਕੌਰ, ਤੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ ਅਤੇ ਸਕੂਲ ਦੀ ਮੈਨੇਜਮੈਂਟ ਵੱਲੋਂ ਸਾਰੇ ਸਟਾਫ ਨੂੰ ਦਿਵਾਲੀ ਦੀ ਵਧਾਈ ਅਤੇ ਗਿਫ਼ਟ ਦਿੱਤੇ ਗਏ। MP

 

 

Follow me on Twitter

Contact Us