Awaaz Qaum Di

ਅਕੇਡੀਆ ਵਰਲਡ ਸਕੂਲ ਵਿਖੇ ਵਿੱਦਿਅਕ ਮੁਕਾਬਲੇ ਕਰਵਾਏ ਗਏ

ਸੁਨਾਮ (ਜਗਸੀਰ ਲੌਂਗੋਵਾਲ) ਬੀਤੇ ਦਿਨ ਅਕੇਡੀਆ ਵਰਲਡ ਸਕੂਲ ਵਿਖੇ ਹਿੰਦੀ ਪੜ੍ਹਨ ਮੁਕਾਬਲਾ ਕਰਵਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਮੁਕਾਬਲੇ ਦਾ ਮਕਸਦ ਬੱਚਿਆਂ ਦੀ ਹਿੰਦੀ ਭਾਸ਼ਾ ਸੰਬੰਧੀ ਰੁਚੀ ਪੈਦਾ ਕਰਨਾ  ਸੀ।ਇਸ ਮੁਕਾਬਲੇ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ। ਅਧਿਆਪਕਾਂ ਜਸਵਿੰਦਰ ਕੌਰ ਅਤੇ ਕੰਚਨ ਸਿੰਗਲਾ ਨੇ ਮੁਕਾਬਲੇ ਦੀ ਜੱਜਮੈਂਟ ਦੀ ਡਿਊਟੀ ਬਾਖੂਬੀ ਨਿਭਾਈ। ਮੁਕਾਬਲੇ ਦੌਰਾਨ ਪਹਿਲੀ ਜਮਾਤ ਵਿਚੋਂ ਪਹਿਲਾਂ ਸਥਾਨ ਪਰਾਚੀ ਭਟਨਾਗਰ ਅਤੇ ਜਪਸਹਿਜ ਸਿੰਘ ਨੇ  ,ਦੂਸਰਾ ਗੁਰਸੀਰਤ  ਕੌਰ ਨੇ, ਤੀਸਰਾ ਸਥਾਨ ਭਗਵਤੀ ਸਿੰਘ ਅਤੇ ਚਰਨ ਸਿੰਘ ਨੇ ਹਾਸਲ ਕੀਤਾ। ਦੂਸਰੀ ਜਮਾਤ ਵਿੱਚੋਂ ਪਹਿਲਾਂ ਸਥਾਨ ਰਮਨੀਤ ਕੌਰ , ਅਰਾਧਿਆ ਜੈਨ ਅਤੇ ਪ੍ਰਭਸ਼ਾਨ ਸਿੰਘ ਨੇ, ਦੂਜਾ ਸਥਾਨ ਅਜੇਵੀਰ ਸਿੰਘ ਅਤੇ ਯੁਵਰਾਜ ਅਸੀਜਾ ਨੇ, ਤੀਸਰਾ ਸਥਾਨ ਅਸ਼ਮੀਤ ਕੌਰ ਅਤੇ ਸਮਰਪ੍ਰਤਾਪ ਸਿੰਘ ਨੇ ਹਾਸਲ ਕੀਤਾ।ਜੇਤੂ ਬੱਚਿਆਂ ਦਾ ਹੌਂਸਲਾ ਵਧਾਉਂਦੇ ਹੋਏ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ  ਕਿਹਾ ਕਿ ਬੱਚਿਆਂ ਨੂੰ ਸਕੂਲ ਦੇ ਮੁਕਾਬਲਿਆਂ ‘ਚ ਵੱਧ-ਚੜ ਕੇ ਭਾਗ ਲੈਣਾ ਚਾਹੀਦਾ ਹੈ ਤੇ ਬੱਚਿਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਅਧਿਆਪਕਾਂ ਸਵਾਤੀ ਕਾਲੜਾ ਅਤੇ ਬਿੰਦੀਆਂ ਮਦਾਨ ਵੀ ਹਾਜ਼ਰ ਸਨ। MP

 

 

Follow me on Twitter

Contact Us