Awaaz Qaum Di

ਸਰਪੰਚ ਅਮਰ ਸਿੰਘ ਨੇ ਮਹਿਰੋ ਵਿਖੇ ਸਹਿਕਾਰੀ ਖੇਤੀਬਾੜੀ ਸਭਾ ਦੀ ਨਵੀ ਬਿਲਡਿੰਗ ਦਾ ਨੀਹ ਪੱਥਰ ਰੱਖਿਆ

* ਅਨਵੀ ਬਿਲਡਿੰਗ ਤਿਆਰ ਹੋਣ ਨਾਲ ਕਿਸਾਨਾ ਲਈ ਬਣਾਏ ਖੇਤੀ ਸੰਦ ਤੇ ਖਾਦ ਵਗੈਰਾ ਰਹਿਣਗੇ ਸੁਰੱਖਿਅਤ:–ਅਮਰ ਸਿੰਘ

ਮੋਗਾ (ਸਰਬਜੀਤ ਰੌਲੀ) ਪਿੰਡ ਦੇ ਕਿਸਾਨਾ ਨੂੰ ਖੇਤੀ ਸੰਦ ਤੇ ਖਾਦਾ ਆਦਿ ਮਹੁੱਈਆ ਕਰਨ ਲਈ ਪਿੰਡ ਪਿੰਡ ਬਣਾਈ ਸਹਿਕਾਰੀ ਖੇਤਬਾੜੀ ਸਭਾਵਾ ਲਾਹੇਵੰਦ ਸਾਬਿਤ ਹੋ ਰਹੀਆ ਹਨ !ਇਨਾ ਸਬਦਾ ਦਾ ਪ੍ਰਗਟਾਵਾ ਪਿੰਡ  ਸਰਪੰਚ ਅਮਰ ਸਿੰਘ ਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਾਂਝਾਂ ਉਦਮ ਨਾਲ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਦੀ ਨਵੀ ਬਿਲਡਿੰਗ ਤੇ ਗੁਦਾਮ ਬਣਾਉਣ ਦੀ ਨੀਹ  ਰੱਖ ਕੇ ਕੰਮ ਸ਼ੁਰੂ ਕਰਨ ਸਮੇ ਪਿੰਡ ਵਾਸੀਆ ਨੂੰ ਸੰਬੋਧਨ ਕਰਨ ਸਮੇ ਕਹੇ !ਉਨਾ ਕਿਹਾ ਕਿ ਪਿੰਡ ਵਾਸੀਆ ਦੀ ਲੰਬੇ ਸਮੇ ਤੋ ਮੰਗ ਸੀ ਕਿ ਸਹਿਕਾਰੀ ਸਭਾ ਦੀ ਇਮਾਰਤ ਜੋ ਬਹੁਤ ਖਸਤਾ ਹੈ ਨੂੰ ਨਵੇ ਸਿਰੇ ਤੋ ਤਿਆਰ ਕਰਵਾਇਆ ਜਾਵੇ !ਸਮੁੱਚੇ ਨਗਰ ਦੇ ਸਹਿਯੋਗ ਸਦਕਾ ਇਹ ਨਵੀ ਇਮਾਰਤ ਬਣਨ ਜਾ ਰਹੀ ਹੈ !ਇਸ ਇਮਾਰਤ ਦੇ ਤਿਆਰ ਕਰਨ ਤੋ ਬਾਅਦ ਨਵੇ ਖੇਤੀ ਸੰਦ ਬਨਾਉਣ ਲਈ ਵੀ ਵਿਚਾਰ ਕੀਤੀ ਜਾਵੇਗੀ !ਤਾ ਜੋ ਮੰਦਵਰਗੀ ਕਿਸਾਨਾ ਨੂੰ ਇਸ ਸਹਿਕਾਰੀ ਸਭਾ ਦਾ ਵੱਧ ਤੋ ਵੱਧ ਲਾਹਾ ਪ੍ਰਾਪਿਤ ਹੋ ਸਕੇ!ਇਸ ਮੋਕੇ ਸੋਸਾਇਟੀ ਪ੍ਰਧਾਨ ਡਾਕਟਰ ਕੁਲਦੀਪ ਸਿੰਘ ਨੇ ਸਮੁੱਚੀ ਗ੍ਰਾਮ ਪੰਚਾਇਤ ਅਤੇ ਸਰਪੰਚ ਅਮਰ ਸਿੰਘ ਦਾ ਨਵੀ ਇਮਾਰਤ ਬਨਾਉਣ ਵਿੱਚ ਸਹਿਯੋਗ ਦੇਣ ਤੇ ਧੰਨਵਾਦ ਕੀਤਾ !ਉਨਾ ਕਿਹਾ ਕਿ ਨਵੀ ਇਮਾਰਤ ਬਣਨ ਨਾਲ ਪਿੰਡ ਦੇ ਲੋਕਾ ਦੀ ਸਹੂੰਲਤ ਲਈ ਬਣਾਏ ਖੇਤੀ ਸੰਦ ਤੇ ਖਾਦਾ ਅਤੇ ਹੋਰ ਵਸਤਾ ਸੁਰੱਖਿਅਤ ਰਹਿਣਗੀਆ ਇਸ ਮੌਕੇ ਸਰਪੰਚ ਅਮਰ ਸਿੰਘ, ਸਮੂਹ ਗ੍ਰਾਮ ਪੰਚਾਇਤ ਨਗਰ ਨਿਵਾਸੀ ਸੁਸਾਇਟੀ ਦੇ ਪ੍ਰਧਾਨ ਡਾ ਕੁਲਦੀਪ ਸ਼ਰਮਾਂ ਅਤੇ ਮੈਬਰ ਹਰਿੰਦਰਪਾਲ ਸਿੰਘ, ਦਵਿੰਦਰ ਸਿੰਘ,ਜਵਸੰਤ ਸਿੰਘ, ਚਮਕੌਰ ਸਿੰਘ, ਗੁਰਮੇਲ ਸਿੰਘ, ਕੁਲਵੰਤ ਸਿੰਘ ਕੁੰਖਾਂ ਸਿੰਘ, ਮੇਹਰ ਸਿੰਘ, ਸੁਖਮੰਦਰ ਸਿੰਘ, ਗੁਰਦੇਵ ਸਿੰਘ ਪ੍ਰਧਾਨ, ਗੁਰਤੇਜ ਸਿੰਘ, ਬੁੱਧ ਸਿੰਘ ਫੌਜੀ, ਸੁਰਜੀਤ ਸਿੰਘ, ਹਰਮਿੰਦਰ ਸਿੰਘ ਪੰਚ, ਕੁਲਵੰਤ ਸਿੰਘ ਪੰਚ, ਲਖਵੀਰ ਸਿੰਘ ਸੰਧੂ ਆਦਿ ਹਾਜਰ ਹੋਏ। MP

 

 

Follow me on Twitter

Contact Us