Awaaz Qaum Di

ਸੜਕ ਹਾਦਸੇ ‘ਚ ਪ੍ਰੋਫੈਸਰ ਦੀ ਮੌਤ ਹੋਈ

ਸ਼੍ਰੀ ਮਾਛੀਵਾੜਾ ਸਾਹਿਬ  (ਸੁਸ਼ੀਲ ਕੁਮਾਰ) ਕੱਲ੍ਹ ਦੇਰ ਰਾਤ  ਸਥਾਨਕ ਰਾਹੋਂ ਰੋਡ ‘ਤੇ ਲੱਖੋਵਾਲ ਪੁਲ ਨੇੜ੍ਹੇ ਵਾਪਰੇ ਸੜਕ ਹਾਦਸੇ ਵਿਚ ਪਿੰਡ ਬੁੱਢੇਵਾਲ ਦੇ ਨਿਵਾਸੀ ਤੇ ਨੌਜਵਾਨ ਪ੍ਰੋਫੈਸਰ ਗੁਰਸੇਵਕ ਸਿੰਘ (24) ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਦਰਸ਼ਨ ਸਿੰਘ ਦਾ ਸਪੁੱਤਰ ਗੁਰਸੇਵਕ ਸਿੰਘ 2 ਮਹੀਨੇ ਪਹਿਲਾਂ ਹੀ ਦੇਸ਼ ਭਗਤ ਯੂਨੀਵਰਸਿਟੀ ਵਿਖੇ ਪ੍ਰੋਫੈਸਰ ਵਜੋਂ ਨਿਯੁਕਤ ਹੋਇਆ ਸੀ ਅਤੇ ਉਹ ਕੱਲ੍ਹ ਸ਼ਾਮ ਡਿਊਟੀ ਉਪਰੰਤ ਆਪਣੇ  ਮੋਟਰਸਾਈਕਲ ‘ਤੇ ਸਵਾਰ ਹੋ ਕੇ  ਪਿੰਡ ਵਾਪਸ ਪਰਤ ਰਿਹਾ ਸੀ। ਪਿੰਡ ਲੱਖੋਵਾਲ ਦੇ ਪੁੱਲ ਨੇੜੇ ਉਸਦਾ ਮੋਟਰਸਾਈਕਲ ਇੱਕ ਟਰੈਕਟਰ-ਟਰਾਲੀ ਨਾਲ  ਪਿੱਛੋਂ ਟਕਰਾਅ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਹਾਲਤ ਵਿਚ ਗੁਰਸੇਵਕ ਸਿੰਘ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਪਰ ਉਸ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ। ਪੁਲਸ ਵਲੋਂ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਕਰਵਾਉਣ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ। ਪੁਲਸ ਵਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉਪਰ ਟਰੈਕਟਰ-ਟਰਾਲੀ ਚਾਲਕ ਜਤਿੰਦਰ ਸਿੰਘ ਵਾਸੀ  ਮਾਛੀਵਾੜਾ ਖਾਮ ਖਿਲਾਫ ਮਾਮਲਾ ਦਰਜ਼ ਕਰ ਲਿਆ ਹੈ। MP

 

 

Follow me on Twitter

Contact Us