Awaaz Qaum Di

ਲੁਧਿਆਣਾ ਜ਼ਿਲ੍ਹਾ ਦੀ ਕੁਸ਼ਤੀ ਟੀਮ ਦੀ ਚੋਣ ਵਾਸਤੇ ਟਰਾਇਲ ਮਲਕਪੁਰ ਵਿੱਚ ਅੱਜ

ਖੰਨਾ (ਬੌਂਦਲੀ)  ਲੁਧਿਆਣਾ ਜ਼ਿਲ੍ਹਾ ਕੁਸ਼ਤੀ ਐਸੋਸੀਏਸ਼ਨ ਲੁਧਿਆਣਾ ਦੇ ਜਨਰਲ ਸਕੱਤਰ ਮਨਸਾ ਸਿੰਘ ਕੋਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਕੁਸ਼ਤੀ ਟੀਮ ਦੀ ਚੋਣ ਵਾਸਤੇ ਸੀਨੀਅਰ ਵਰਗ (ਲੜਕੇ/ਲੜਕੀਆਂ)  ਰੈਸਲਿੰਗ  ਮੁਕਾਬਲਿਆਂ ਦੇ ਵੱਖ ਵੱਖ ਭਾਰ ਵਰਗ  ਦੇ  ਚੋਣ ਟਰਾਇਲ ਸੰਤ ਸਰਦੂਲ ਸਿੰਘ ਯਾਦਗਾਰੀ ਅਖਾੜਾ ਮਲਕਪੁਰ ਵਿਖੇ ਅੱਜ 25 ਅਕਤੂਬਰ ਨੂੰ ਸਵੇਰੇ 9 ਵਜੇ ਤੋਂ 10 ਵਜੇ ਤੱਕ ਵਜਨ ਕੀਤੇ ਜਾਣਗੇ, ਉਸ ਤੋਂ ਵੱਖ ਵੱਖ ਵਰਗ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਵੱਖ ਵੱਖ ਅਖਾੜਿਆਂ ਦੇ ਕੋਚ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੌਜਵਾਨ ਪਹਿਲਵਾਨਾਂ ਨੂੰ ਇਸ ਚੋਣ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ, ਤਾਂ ਜੋ ਉਹ ਅੱਗੇ ਜਾ ਕੇ ਪੰਜਾਬ ਦਾ ਨਾਂ ਰੌਸ਼ਨ ਕਰ ਸਕਣ। MP

 

 

Follow me on Twitter

Contact Us