Awaaz Qaum Di

ਪਰਾਲੀ ਪ੍ਰਬੰਧਨ ਲਈ ਉਸਾਰੂ ਉਪਰਾਲੇ

* ਰਿਵਾਈਵਿੰਗ  ਗਰੀਨ ਰੈਵੋਲੂਸ਼ਨ ਸੈੱਲ ਵੱਲੋਂ ਟਾਟਾ ਟਰੱਸਟ ਦੇ ਸਹਿਯੋਗ ਨਾਲ ਕਿਸਾਨਾਂ ਨੂੰ 06 ਹੈਪੀ ਸੀਡਰ 50 ਪ੍ਰਤੀਸ਼ਤ ਸਬਸਿਡੀ ਤੇ ਮੁਹੱਈਆ ਕਰਵਾਏ
* ਇਕ ਕਿਸਾਨ ਜ਼ਿਲੇ ਦੇ 10 ਪਿੰਡਾਂ ਦੇ ਕਿਸਾਨਾਂ ਨੂੰ ਹੈਪੀ ਸੀਡਰ ਵਾਜਬ ਕਿਰਾਏ ਤੇ ਦੇਵੇਗਾ
* ਫਰੀਦਕੋਟ  ਜ਼ਿਲੇ ਦੇ 60 ਪਿੰਡਾਂ ਦੇ ਕਿਸਾਨ ਉਠਾਉਣਗੇ  ਹੈਪੀ ਸੀਡਰ ਦਾ ਫ਼ਾਇਦਾ

ਫ਼ਰੀਦਕੋਟ ( ਧਰਮ ਪ੍ਰਵਾਨਾਂ )  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਥਿਤ ਰਿਵਾਈਵਿੰਗ  ਗਰੀਨ ਰੈਵੋਲੂਸ਼ਨ ਸੈੱਲ ਵੱਲੋਂ ਟਾਟਾ ਟਰੱਸਟ ਦੇ ਸਹਿਯੋਗ ਨਾਲ ਵਾਤਾਵਰਨ ਦੀ ਸੰਭਾਲ ਅਤੇ ਪਰਾਲੀ ਪ੍ਰਬੰਧਨ ਲਈ ਚਲਾਈ ਜਾ ਰਹੀ ਸਕੀਮ ਤਹਿਤ ਹੈਪੀ ਸੀਡਰ ਤਕਨੀਕ ਰਾਹੀਂ ਪੰਜਾਬ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਫਰੀਦਕੋਟ  ਜ਼ਿਲ•ੇ ਦੇ 60 ਪਿੰਡਾਂ ਨੂੰ ਚੁਣਿਆ ਗਿਆ ਹੈ। ਇਹ ਜਾਣਕਾਰੀ ਟਾਟਾ ਟਰੱਸਟ ਦੇ ਖੇਤਰੀ ਮੈਨੇਜਰ ਕੁਲਬੀਰ ਸਿੰਘ ਬਰਾੜ ਅਤੇ ਹਰਮਨਦੀਪ ਸਿੰਘ ਸਰਾਂ ਨੇ ਦਿੱਤੀ। ਉਨਾਂ ਦੱਸਿਆ ਕਿ ਚੁਣੇ ਗਏ ਅਗਾਂਹਵਧੂ ਕਿਸਾਨ ਜ਼ਿਲੇ ਦੇ 10 ਪਿੰਡਾਂ ਦੇ ਕਿਸਾਨਾਂ ਨੂੰ ਹੈਪੀ ਸੀਡਰ ਵਾਜਬ ਰੇਟਾਂ ਤੇ ਮੁਹੱਈਆ ਕਰਵਾਉਣਗੇ।
 ਉਨ੍ਹਾਂ  ਇਹ ਵੀ ਕਿਹਾ ਹੈਪੀ ਸੀਡਰ ਪਿੰਡ ਮੱਲਾ, ਵਾੜਾ ਭਾਈਕਾ, ਮੜਾਕ, ਸੁੱਖਣ ਵਾਲਾ, ਫਿੱਡੇ ਖੁਰਦ ਅਤੇ ਘੁਗਿਆਣਾ ਪਿੰਡਾਂ ਦੇ 06 ਅਗਾਂਹਵਧੂ ਕਿਸਾਨਾਂ ਨੂੰ ਦਿੱਤੇ ਗਏ ਹਨ। ਉਨ੍ਹਾਂ ਵੱਲੋਂ ਹੈਪੀ ਸੀਡਰ ਲਈ 50 ਪ੍ਰਤੀਸ਼ਤ ਦੀ ਸਬਸਿਡੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ ਪ੍ਰੇਰਨਾ ਹੈ ਅਤੇ ਬਿਨਾਂ ਵਹਾਈ ਹੈਪੀ ਸੀਡਰ ਦੀ ਵਰਤੋਂ ਕਿਸ ਤਰ੍ਹਾਂ  ਕੀਤੀ ਜਾ ਸਕਦੀ ਹੈ ਇਸ ਬਾਰੇ ਵੀ ਦੱਸਣਾ ਹੈ। ਇਸ ਮੌਕੇ ਡਾ ਅਮਰੀਕ ਸਿੰਘ ਸੋਹੀ ਅਤੇ ਡਾ ਇੰਦਰ ਮੋਹਨ ਛਿੱਬਾ ਸਲਾਹਕਾਰ ਆਰ ਜੀ ਆਰ ਸੈੱਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਇਸ ਦੀ ਖੇਤ ਵਿੱਚ ਹੀ ਸੰਭਾਲ ਕਰਕੇ ਜ਼ਮੀਨਾਂ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਤਾਂ ਜੋ ਵਾਤਾਵਰਨ ਦੀ ਸੰਭਾਲ ਕੀਤੀ ਜਾ ਸਕੇ ਤੇ ਧਰਤੀ ਦੀ ਉਪਜਾਊ ਸ਼ਕਤੀ ਵਧਾਈ ਜਾ ਸਕੇ।
ਜ਼ਿਕਰਯੋਗ ਹੈ ਕਿ ਇਹ ਟਰੱਸਟ ਜਿਸ ਵਿਚ ਖੇਤੀਬਾੜੀ ਦੇ ਰਿਟਾਇਰਡ ਮਾਹਿਰ ਸ਼ਾਮਿਲ ਹਨ ਅਤੇ ਇਹ ਪੰਜਾਬ ਖੇਤਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ ਕੀਤੀਆਂ ਨੀਤੀਆਂ ਨੂੰ ਲਾਗੂ ਕਰਵਾਉਂਦਾ ਹੈ ਤਾਂਕਿ ਕਿਸਾਨਾਂ ਆਪਣੀ ਪੈਦਾਵਾ ਵਧਾਉਣ ਦੇ ਨਾਲ-ਨਾਲ ਵਾਤਾਵਰਣ ਨੂੰ ਵੀ ਪ੍ਰਦੂਸ਼ਤ ਹੋਣ ਤੋਂ ਬਚਾਉਣ।  MP


 

 

Follow me on Twitter

Contact Us