Awaaz Qaum Di

2-ਹਫਤਿਆਂ ਦੇ ਡੇਅਰੀ ਸਿਖਲਾਈ ਸਵੈ-ਰੁਜ਼ਗਾਰ ਕੋਰਸ ਲਈ ਸਿੱਖਿਆਰਥੀਆਂ ਦੀ ਚੋਣ 01-11-19 ਨੂੰ

ਫਰੀਦਕੋਟ ( ਧਰਮ ਪ੍ਰਵਾਨਾਂ ) ਕੈਬਨਿਟ ਮੰਤਰੀ ਪਸ਼ੂ ਪਾਲਣ ਮੱਛੀ  ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰਹਿਨੁਮਾਈ, ਡਾਇਰੈਕਟਰ ਵਿਕਾਸ ਵਿਭਾਗ ਪੰਜਾਬ ਇੰਦਰਜੀਤ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ 2- ਹਫ਼ਤਿਆਂ ਦੀ ਡੇਅਰੀ  ਸਿਖਲਾਈ ਸਵੈ ਰੁਜ਼ਗਾਰ ਦਾ ਕੋਰਸ 4 ਨਵੰਬਰ  ਨੂੰ  ਡੇਅਰੀ ਸਿਖਲਾਈ ਅਤੇ ਵਿਸਥਾਰ ਸੇਵਾ ਕੇਂਦਰ ਗਿੱਲ (ਜਿਲ੍ਹਾ ਮੋਗਾ)  ਵਿਖੇ ਸ਼ੁਰੂ ਹੋ ਰਿਹਾ ਹੈ। ਜਿਸ ਦੀ ਕੌਂਸਲਿੰਗ 01-11-2019  ਨੂੰ ਸਵੇਰੇ 10 ਵਜੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ (ਜਿਲ੍ਹਾ ਪਰੀਸ਼ਦ) ਵਿਖੇ ਰੱਖੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਡੇਅਰੀ ਰਣਦੀਪ ਕੁਮਾਰ ਹਾਂਡਾ  ਨੇ ਦੱਸਿਆ ਕਿ ਸਿਖਲਾਈ ਲਈ ਚਾਹਵਾਨ ਸਿੱਖਿਆਰਥੀ  ਬਿਨੈ ਪੱਤਰ ਨੂੰ ਮੁਕੰਮਲ ਕਰਕੇ ਡਿਪਟੀ ਡਾਇਰੈਕਟਰ ਡੇਅਰੀ ਫਰੀਦਕੋਟ (ਜਿਲ੍ਹਾ ਪਰੀਸ਼ਦ) ਵਿੱਚ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕੇ ਉਮੀਦਵਾਰ  5ਵੀਂ, 8ਵੀਂ ਜਾਂ 10ਵੀਂ ਪਾਸ ਹੋਵੇ। ਉਸਦੀ ਉਮਰ 18 ਤੋਂ 50 ਸਾਲ ਹੋਵੇ।
  ਲਾਭਪਾਤਰੀਆਂ ਨੂੰ 2 ਤੋਂ 20 ਦੁਧਾਰੂ ਪਸ਼ੂ ਖਰੀਦਣ ਲਈ, 20 ਕੱਟੀਆਂ ਵੱਛੀਆਂ ਖਰੀਦਣ ਲਈ, ਦੁੱਧ ਚੋਣ ਲਈ ਮਸ਼ੀਨ ਅਤੇ ਕੂਲਿੰਗ ਯੂਨਿਟ ਲਾਉਣ ਲਈ ਵਿਭਾਗ  ਵੱਲੋਂ ਬੈਂਕਾਂ ਤੋਂ ਕਰਜ਼ੇ ਤੇ ਸਬਸਿਡੀ ਦੀ ਸਹੂਲਤ ਦਵਾਈ ਜਾਵੇਗੀ।
ਸੰਪਰਕ ਨੰਬਰ  -98763-80977 ,  9814995616 MP

 

 

Follow me on Twitter

Contact Us