Awaaz Qaum Di

” ਦੀਵਾਲੀ ਮਨਾਈਏ “

ਆਪਣੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ,

ਆਓ ਦੀਵਾਲੀ ਮਨਾਈਏ ਸਾਰੇ ।

ਆਪਣੇ ਮੀਰੀ-ਪੀਰੀ ਦੇ ਮਾਲਕ ਗੁਰਾਂ ਦਾ,

ਸਤਿਕਾਰ ਕਰੀਏ ਸਾਰੇ ।।
ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨਕੇ,

ਕੀਤੇ ਸੀ ਅਜ਼ਬ ਨਜ਼ਾਰੇ ।

ਸਿੱਖਾਂ ਦੇ ਸੀ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ

ਪਿਆਰੇ ।

ਆਪਣੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ,

ਆਓ ਦੀਵਾਲੀ ਮਨਾਈਏ ਸਾਰੇ ।

ਆਪਣੇ ਮੀਰੀ-ਪੀਰੀ ਦੇ ਮਾਲਕ ਗੁਰਾਂ ਦਾ

ਸਤਿਕਾਰ ਕਰੀਏ ਸਾਰੇ ।।
ਜਦ ਸੀ ਜ਼ਬਰ ਜ਼ੁਲਮ ਦੀਆਂ ਅੱਗਾਂ ਵਰੀਆਂ,

ਫਿਰ ਗੁਰਾਂ ਨੇ ਪਹਿਨੀਆਂ ਦੋ ਤਲਵਾਰਾਂ ।

ਸਭ ਦਾ ਸੀ ਡੱਟਕੇ ਮੁਕਬਲਾ ਕਰਿਆ,

ਜ਼ਾਲਮਸਭ ਸੀ ਹਾਰੇ ।।

ਆਪਣੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ,

ਆਓ ਦੀਵਾਲੀ ਮਨਾਈਏ ਸਾਰੇ ।

ਆਪਣੇ ਮੀਰੀ-ਪੀਰੀ ਦੇ ਮਾਲਕ ਗੁਰਾਂ ਦਾ,

ਸਤਿਕਾਰ ਕਰੀਏ ਸਾਰੇ ।।
ਬਵੰਜਾ ਕੈਦੀਆਂ ਨੂੰ ਜੇਲ੍ਹ ਚੋਂ ਰਿਹਾਅ ਕਰਵਾਇਆ,

ਜੱਗ ਵਿੱਚ ਰੁਸ਼ਨਾਈ ਹੋਈ ਸਾਰੇ ।

ਦੀਪਮਾਲਾ ਕਰਕੇ ਸ਼ੁਭ ਦੀਵਾਲੀ ਦਾ ਜਸ਼ਨ ਮਨਾਇਆ,

 ਚਿਹਰੇ ਮਾਰਦੇ ਲਿਸ਼ਕਾਰੇ ।।

” ਹਾਕਮ ਮੀਤ ” ਜੰਗ ਦੇ ਮੈਦਾਨ ਵਿੱਚ ਸਿੱਖ ਕਦੇ ਨਾ

ਹਾਰੇ, ਧੀ ਭੈਣ ਦੀ ਇੱਜ਼ਤ ਰਾਖੇ, ਨਿਹੱਥਿਆਂ ਦੇ ਬਣਦੇ

 ਨੇ ਇਹ ਸਹਾਰੇ ।।

ਆਪਣੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ,

ਆਓ ਦੀਵਾਲੀ ਮਨਾਈਏ ਸਾਰੇ ।

ਆਪਣੇ ਮੀਰੀ-ਪੀਰੀ ਦੇ ਮਾਲਕ ਗੁਰਾਂ ਦਾ,

ਸਤਿਕਾਰ ਕਰੀਏ ਸਾਰੇ ।।                   ‌‌‌‌‌‌     

    ਹਾਕਮ ਸਿੰਘ ਮੀਤ ਬੌਂਦਲੀ                   

    ਮੰਡੀ ਗੋਬਿੰਦਗੜ੍ਹ GM

 

 

Follow me on Twitter

Contact Us