Awaaz Qaum Di

ਪੱਲਾ ਫੜਿਆ ਜੋ ਪੱਲਾ, ਛੱਡੀਦਾ ਨਹੀਂ,


ਉਹ ਸਾਹ ਹੀ ਕਾਹਦਾ ਜੇ ਉਹਦਾ, ਨਾਂ ਹੀ ਨਾ ਹੋਵੇ
ਉਹ ਮੰਜ਼ਿਲ ਕਾਹਦੀ ਜੇ ਉਹਦਾ, ਚਾਅ ਹੀ ਨਾ ਹੋਵੇ,

ਚੇਤੇ ਤਾਂ ਆਵਗਾ ਉਹ ਸਾਥ ਪੁਰਾਣਾ,
ਫੇਰ ਪਛਤਾਂਵੇਗਾ ਭੁੱਲਿਆ ਨਾ ਜਾਣਾ,
ਹੋਇਆ ਪਿਆਰ ਜੋ ਝੱਲਾ, ਛੱਡੀਦਾ ਨਹੀਂ,
ਪੱਲਾ ਫੜਿਆ ਜੋ ਪੱਲਾ, ਛੱਡੀਦਾ ਨਹੀਂ,
———————–
ਮਿਲਦੇ ਨੇ ਰਾਹੀ ਉਹ ਰਾਹਾਂ ਵਿਚ ਵੇ,
ਝੂਠੇ ਦਿੰਦੇ ਨੇ ਦਿਲਾਸ ਲੈ ਬਾਂਹਾਂ ਵਿਚ ਵੇ,
ਨਾਲ ਤੁਰਿਆ ਜੋ ਕਲਾ, ਛੱਡੀਦਾ ਨਹੀਂ,
ਪੱਲਾ ਫੜਿਆ ਜੋ ਪੱਲਾ, ਛੱਡੀਦਾ ਨਹੀਂ,
———————–
ਰੂਹਾਂ ਨਾਲ ਰੂਹ ਦੀ ਯਾਰੀ ਪੈ ਜਾਂਦੀ ਵੇ,
ਮਾੜੀ ਚੰਗੀ ਗੱਲ ਸਾਰੀ ਸਹਿ ਜਾਂਦੀ ਵੇ,
ਬਿਰਹੋਂ ਜ਼ਖਮ ਅਵੱਲਾ, ਛੱਡੀਦਾ ਨਹੀਂ,
ਪੱਲਾ ਫੜਿਆ ਜੋ ਪੱਲਾ, ਛੱਡੀਦਾ ਨਹੀਂ,
———————–
ਸੱਚੇ ਯਾਰ ਦਾ ਦੀਦਾਰ ਈਦ ਹੁੰਦੀ ਐ,
“ਭੱਟ” ਉਡੀਕ ਸਾਹ ਅੰਤ ਤੀਕ ਹੁੰਦੀ ਐ,
ਮੁਹੱਬਤ ਸਿਖਰ ਅੱਲਾ, ਛੱਡੀਦਾ ਨਹੀਂ,
ਪੱਲਾ ਫੜਿਆ ਜੋ ਪੱਲਾ, ਛੱਡੀਦਾ ਨਹੀਂ,
———————–
ਹਰਮਿੰਦਰ ਸਿੰਘ ਭੱਟ
ਬਿਸਨਗੜ• (ਬਈÂਵਾਲ) ਸੰਗਰੂਰ
੦9914062205

 

 

Follow me on Twitter

Contact Us