Awaaz Qaum Di

ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾਈ ਅਹੁਦੇਦਾਰਾਂ ਦੀ ਹੋਈ ਚੋਣ/

ਦਵਿੰਦਰ ਸਿੰਘ ਪੂਨੀਆ ਦੀ ਸੂਬਾ ਪ੍ਰਧਾਨ ਅਤੇ ਜਸਵਿੰਦਰ ਝਬੇਲਵਾਲੀ ਦੀ ਸੂਬਾ ਜਨਰਲ ਸਕੱਤਰ ਵਜੋਂ ਹੋਈ ਚੋਣ

ਸਿੱਖਿਆ ਦੇ ਨਿੱਜੀਕਰਨ ਅਤੇ ਅਧਿਆਪਕਾਂ ਦੇ ਮਸਲੇ ਨਾ ਹੱਲ ਕਰਨ ਖਿਲਾਫ ਵਿਸ਼ਾਲ ਸੰਘਰਸ਼ ਛੇੜਣ ਦਾ ਐਲਾਨ

ਸਰਕਾਰੀ ਸਕੂਲਾਂ ਵਿਚਲੇ ਸਾਰੇ ਵਰਗਾਂ ਦੇ ਅਧਿਆਪਕਾਂ ਦੀ ਨੁਮਾਇੰਦਾ ਸਿਰਮੌਰ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ) ਪੰਜਾਬ ਦਾ ਸੂਬਾ ਚੋਣ ਇਜਲਾਸ ਦੇਸ਼ ਭਗਤ ਯਾਦਗਾਰ, ਜਲੰਧਰ ਵਿਖੇ ਸੰਪੰਨ ਹੋਇਆ। ਡੀ.ਟੀ.ਐਫ ਪੰਜਾਬ ਦਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਇਜਲਾਸ ਵਿੱਚ ਸੂਬਾ ਪ੍ਰਧਾਨ ਅਮਰਜੀਤ ਸ਼ਾਸ਼ਤਰੀ ਨੇ ਜਥੇਬੰਦੀ ਦੀ ਸੰਘਰਸ਼ੀ ਸਰਗਰਮੀਆਂ ਦੀ ਪੇਸ਼ ਕੀਤੀ ਰਿਪੋਰਟ ਰਾਹੀਂ ਅਧਿਆਪਕ ਸੰਘਰਸ਼ਾਂ ਵਿੱਚ ਡੀ.ਟੀ.ਐਫ ਵੱਲੋਂ ਨਿਭਾਈ ਮੋਹਰੀ ਭੂਮਿਕਾ ਦਾ ਵਿਸਤਾਰ ਨਾਲ ਜ਼ਿਕਰ ਕੀਤਾ ਅਤੇ ਉਸ ਉਪਰੰਤ ਸੂਬਾ ਕਮੇਟੀ ਭੰਗ ਕਰਨ ਦਾ ਐਲਾਨ ਕੀਤਾ।

ਸਰਕਾਰੀ ਸਕੂਲਾਂ ਵਿਚਲੇ 35 ਹਜਾਰ ਤੋਂ ਵਧੇਰੇ ਅਧਿਆਪਕਾਂ ਦੀ ਹੋਈ ਮੈਂਬਰਸ਼ਿਪ ਦੇ ਅਧਾਰ ‘ਤੇ 18 ਜਿਲ੍ਹਿਆਂ ਤੋਂ ਭਾਰੀ ਗਿਣਤੀ ਵਿੱਚ ਚੋਣ ਇਜਲਾਸ ਵਿੱਚ ਪਹੁੰਚੇ ਡੈਲੀਗੇਟਾਂ ਨੇ ਸਰਬਸਮੰਤੀ ਦੇ ਨਾਲ ਦਵਿੰਦਰ ਸਿੰਘ ਪੂਨੀਆ ਦੀ ਸੂਬਾ ਪ੍ਰਧਾਨ ਅਤੇ ਜਸਵਿੰਦਰ ਝਬੇਲਵਾਲੀ ਦੀ ਸੂਬਾ ਜਨਰਲ ਸਕੱਤਰ ਵਜੋਂ ਚੋਣ ਕੀਤੀ ਗਈ। ਸੰਵਿਧਾਨਕ ਸੋਧਾਂ ਤੋਂ ਬਾਅਦ ਸੂਬਾ ਪ੍ਰਧਾਨ ਸ਼੍ਰੀ ਪੂਨੀਆ ਵੱਲੋਂ ਪੇਸ਼ ਕੀਤੇ ਪੈਨਲ ਦੇ ਅਧਾਰ ‘ਤੇ ਵਿਕਰਮ ਦੇਵ ਪਟਿਆਲਾ ਨੂੰ ਸੀਨੀਅਰ ਮੀਤ ਪ੍ਰਧਾਨ, ਅਸ਼ਵਨੀ ਅਵਸਥੀ ਨੂੰ ਵਿੱਤ ਸਕੱਤਰ, ਰਾਜੀਵ ਬਰਨਾਲਾ, ਧਰਮ ਸਿੰਘ ਲੁਧਿਆਣਾ, ਓਮ ਪ੍ਰਕਾਸ਼ ਮਾਨਸਾ ਅਤੇ ਜਗਪਾਲ ਬੰਗੀ ਨੂੰ ਮੀਤ ਪ੍ਰਧਾਨ, ਅਸ਼ਵਨੀ ਟਿੱਬਾ ਨੂੰ ਸਹਾਇਕ ਵਿੱਤ ਸਕੱਤਰ, ਹਰਜਿੰਦਰ ਸਿੰਘ ਵਡਾਲਾ ਬਾਂਗਰ, ਕੁਲਵਿੰਦਰ ਜੋਸਨ ਨੂੰ ਸੰਯੁਕਤ ਸਕੱਤਰ, ਪਵਨ ਕੁਮਾਰ ਮੁਕਤਸਰ ਨੂੰ ਪ੍ਰੈਸ ਸਕੱਤਰ, ਨੱਛਤਰ ਸਿੰਘ ਤਰਨਤਾਰਨ ਅਤੇ ਰੁਪਿੰਦਰਪਾਲ ਗਿੱਲ ਲੁਧਿਆਣਾ ਨੂੰ ਜਥੇਬੰਦਕ ਸਕੱਤਰ, ਸੁਖਦੇਵ ਡਾਂਸੀਵਾਲ ਨੂੰ ਪ੍ਰਚਾਰ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ। ਉਪਰੋਕਤ ਤੋਂ ਇਲਾਵਾ ਸੂਬਾ ਕਮੇਟੀ ਵਿੱਚ ਜਰਮਨਜੀਤ ਸਿੰਘ, ਗੁਰਮੀਤ ਸੁੱਖਪੁਰਾ, ਗੁਰਪਿਆਰ ਕੋਟਲੀ, ਅਤਿੰਦਰ ਘੱਗਾ, ਮੁਲ਼ਖ ਰਾਜ ਨਵਾਂ ਸ਼ਹਿਰ, ਲਖਵਿੰਦਰ ਸਿੰਘ ਰੁੜਕੀ, ਹਰਜਿੰਦਰ ਢਿੱਲੋ ਫਰੀਦਕੋਟ, ਸੁਨੀਲ ਕੁਮਾਰ ਫਾਜ਼ਿਲਕਾ, ਅਮਰੀਕ ਸਿੰਘ ਮੋਹਾਲੀ, ਮੇਘ ਰਾਜ ਸੰਗਰੂਰ, ਗੁਰਮੇਲ ਭੁਟਾਲ, ਕੁਲਦੀਪ ਸਿੰਘ ਜੇਠੂਮਜਾਰਾ, ਅਮੋਲਕ ਡੇਲੂਆਣਾ, ਹਰਭਜਨ ਸਿੰਘ ਲੁਧਿਆਣਾ, ਗੁਰਵਿੰਦਰ ਖਹਿਰਾ, ਰਮਨਜੀਤ ਸੰਧੂ, ਜਸਵਿੰਦਰ ਬਾਲੀ, ਬਲਵਿੰਦਰ ਭੰਡਾਲ, ਮੁਕੇਸ਼ ਗੁਜਰਾਤੀ, ਅਮਰਜੀਤ ਸਿੰਘ ਮਨੀ, ਬੇਅੰਤ ਸਿੰਘ ਫੂਲੇਵਾਲ, ਸਿਕੰਦਰ ਸਿੰਘ ਧਾਲੀਵਾਲ, ਚਰਨਜੀਤ ਸਿੰਘ ਅੰਮ੍ਰਿਤਸਰ ਨੂੰ ਵੀ ਸ਼ਾਮਿਲ ਕੀਤਾ ਗਿਆ।

ਡੀ.ਟੀ.ਐਫ ਦੀ ਨਵੀਂ ਚੁਣੀ ਸੂਬਾ ਕਮੇਟੀ ਵੱਲੋਂ ਸਰਕਾਰ ਦੀ ਜਨਤਕ ਸਿੰਖਿਆ ਤੰਤਰ ਨੂੰ ਨਿੱਜੀਕਰਨ ਤੇ ਭਗਵਾਂਕਰਨ ਵੱਲ ਧਕੇਲਣ ਦੀ ਸਖਤ ਨਿਖੇਧੀ ਕੀਤੀ। ਸਰਕਾਰ ਦੇ ਸਿੱਖਿਆ ਤੇ ਅਧਿਆਪਕ ਵਿਰੋਧੀ ਫੈਸਲਿਆਂ ਨੂੰ ਠੱਲ ਪਾਉਣ ਅਤੇ ਮੰਗਾਂ ਮਸਲਿਆਂ ਦਾ ਹੱਲ ਕਰਵਾਉਣ ਲਈ 4 ਨਵੰਬਰ ਤੋਂ 8 ਨਵੰਬਰ ਤੱਕ ਮੁੱਖ ਮੰਤਰੀ ਪੰਜਾਬ ਨੂੰ ਜਿਲਾ ਡਿਪਟੀ ਕਮਿਸ਼ਨਰਾਂ ਰਾਹੀਂ ਸੰਘਰਸ਼ ਕਰ ਰਹੇ ਬੀ.ਐੱਡ., ਈ.ਟੀ.ਟੀ. ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਅਤੇ ਨਿਹੱਕੀ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਵਾਉਣ ਲਈ ਮੰਗ ਪੱਤਰ ਦੇਣ, 10 ਨਵੰਬਰ ਨੂੰ ਬਰਨਾਲਾ ਜੇਲ ਸਾਹਮਣੇ ਚੱਲ ਰਹੇ ਪੱਕੇ ਮੋਰਚੇ ਵਿੱਚ ਭਰਵੀਂ ਸ਼ਮੂਲੀਅਤ ਕਰਨ,18 ਨਵੰਬਰ ਤੋਂ 24 ਨਵੰਬਰ ਤੱਕ ਅਧਿਆਪਕ ਮੰਗਾਂ ਮਨਵਾਉਣ ਲਈ ਤਹਿਸੀਲ ਪੱਧਰ ਤੇ ਸਿੱਖਿਆ ਮੰਤਰੀ ਦੇ ਨਾਂ ਮੰਗ ਪੱਤਰ ਦੇਣ ਅਤੇ 1 ਦਸੰਬਰ ਨੂੰ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕਰਨ  ਦੇ ਐਲਾਨ ਕੀਤੇ ਗਏ।

ਇਸ ਮੌਕੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਭੁਪਿੰਦਰ ਵੜੈਚ ਤੇ ਜਨਰਲ ਸਕੱਤਰ ਜਰਮਨਜੀਤ ਸਿੰਘ ਛੱਜਲਵੱਡੀ, ਭਰਾਤਰੀ ਜਥੇਬੰਦੀਆਂ ਵੱਲੋਂ ਐੱਸ.ਐਸ.ਏ. ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ, ਜੀ.ਐੱਸ ਟੀ.ਯੂ. ਦੇ ਸੂਬਾ ਪ੍ਰਧਾਨ ਸੁਰਿੰਦਰ ਪੁਆਰੀ, 3582 ਅਧਿਆਪਕ ਯੂਨੀਅਨ ਦੇ ਸੂਬਾ ਆਗੂ ਦਲਜੀਤ ਸ਼ਫੀਪੁਰ, ਬੀ.ਅੈੱਡ. ਬੇਰੁਜ਼ਗਾਰ ਯੂਨੀਅਨ ਦੇ ਆਗੂ ਨਵਜੀਵਨ ਸਿੰਘ ਵੀ ਮੌਜੂਦ ਰਹੇ।

ਜਾਰੀ ਕਰਤਾ: ਜਸਵਿੰਦਰ ਸਿੰਘ ਝਬੇਲਵਾਲੀ, ਜਨਰਲ ਸਕੱਤਰ, ਡੀ.ਟੀ.ਐੱਫ ਪੰਜਾਬ, ਸੰਪਰਕ: 98788-94788

           ਪਵਨ ਕੁਮਾਰ ਮੁਕਤਸਰ, ਪ੍ਰੈਸ ਸਕੱਤਰ, ਸੰਪਰਕ: 98786-10601 GM

 

 

Follow me on Twitter

Contact Us