Awaaz Qaum Di

ਪਸ਼ੂ ਪਾਲਕਾਂ ਲਈ ਰਾਮਬਾਣ ਹੈ ਆਚਾਰ

ਅੱਜ ਪੰਜਾਬ ਵਿੱਚ ਖੇਤੀ ਘਾਟੇ ਦਾ ਸੌਦਾ ਬਣ ਗਈ ਹੈ। ਖੇਤੀ ਦੇ ਨਾਲ ਨਾਲ ਸਹਾਇਕ ਧੰਦੇ ਪਸ਼ੂ ਪਾਲਣ ਸਭ ਤੋਂ ਵਧੀਆ ਧੰਦਾ ਸੀ। ਇਸ ਤੇ ਵੀ ਮੰਦੀ ਦਾ ਦੌਰ ਚਲ ਰਿਹਾ ਸੀ। ਜੋ ਹੁਣ ਲੱਗਭਗ ਖ਼ਤਮ ਹੋ ਗਿਆ ਰਿਹਾ ਹੈ। ਇਸ ਲਈ ਸਾਨੂੰ ਪਸ਼ੂ ਪਾਲਣ ਲਈ ਨਵੀ ਤਕਨੀਕ ਤੇ ਨਵੇ ਢੰਗ ਅਪਨਾਉਣੇ ਪੈਣਗੇ। ਜਿਸ ਨਾਲ ਪਸ਼ੂ ਪਾਲਕ ਦੀ ਆਮਦਨੀ ਵਿੱਚ ਵਾਧਾ ਹੋਣਾ ਲਾਜ਼ਮੀ ਹੈ। ਆਉਣ ਵਾਲੇ ਸਮੇਂ ਵਿੱਚ ਦੁੱਧ ਦਾ ਰੇਟ ਘਟਣ ਦੀ ਬਹੁਤੀ ਸੰਭਾਵਨਾਂ ਨਹੀਂ ਹੈ। ਕਿਉਕਿ ਅੰਕੜੇ ਦੱਸਦੇ ਹਨ ਕਿ ਪੰਜਾਬ ਵਿੱਚ ਦੁਧਾਰੂ ਪਸ਼ੂ ਜਿਸ ਰਫ਼ਤਾਰ ਨਾਲ ਵਧਣੇ ਚਹੀਦੇ ਹਨ ਉਸ ਰਫ਼ਤਾਰ ਨਾਲ ਵਧ ਨਹੀਂ ਰਹੇ। ਇਸ ਲਈ ਦੁੱਧ ਦੀ ਮੰਗ ਦਿਨੋਂ ਦਿਨ ਵਧ ਰਹੀ ਹੈ। ਪਰ ਉਸ ਰਫ਼ਤਾਰ ਨਾਲ ਪਸ਼ੂ ਨਾ ਵਧਣ ਕਰਕੇ ਦੁੱਧ ਦੀ ਕੀਮਤ ਘਟਣ ਦੇ ਚਾਨਸ ਬਹੁਤ ਘੱਟ ਹਨ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਇਸ ਕੰਮ ਵਿੱਚ ਵੀ ਨਵੇਂ ਨਵੇਂ ਢੰਗ ਤਰੀਕਿਆਂ ਨਾਲ ਪਸ਼ੂ ਪਾਲਣ। ਇਹਨਾਂ ਵਿੱਚ ਇੱਕ ਢੰਗ ਹੈ ਪਸ਼ੂਆਂ ਨੂੰ ਆਚਾਰ ਨਾਲ ਪਾਲਣਾ। ਜੋ ਕਿ ਅੱਜ ਦੇ ਸਮੇਂ ਅਨੁਸਾਰ ਇਹ ਬਹੁਤ ਕਾਰਗਰ ਸਾਬਤ ਹੋ ਰਿਹਾ ਹੈ। ਇਸ ਲਈ ਜਿਥੇ ਅੱਜ ਪਸ਼ੂ ਪਾਲਣ ਲਈ ਕੰਮੀ ਬੰਦਿਆ ਦੀ ਘਾਟ ਪੂਰੀ ਹੁੰਦੀ ਹੈ।ਉਥੇ ਇਸ ਤਰ੍ਹਾਂ ਕਰਨ ਵਾਲੇ ਪਸ਼ੂ ਪਾਲਕ ਨੂੰ ਘੱਟ ਬੰਦਿਆ ਦੀ ਲੋੜ ਪੈਂਦੀ ਹੈ। ਦੂਜਾ ਅਚਾਰ ਪਾਉਣ ਲਈ ਖੇਤੀ ਜਮੀਨ ਦੀ ਵੀ ਲੋੜ ਘੱਟ ਸਮੇਂ ਲਈ ਪੈਂਦੀ ਹੈ। ਆਮ ਕਰਕੇ ਆਚਾਰ ਮੱਕੀ ਦਾ ਪੈਂਦਾ ਹੈ। ਜਿਸ ਨੂੰ ਬੀਜਣ ਲਈ ਅਪ੍ਰੈਲ ਮਹੀਨੇ ਤੋਂ ਲੈ ਕੇ ਜੂਨ ਜੁਲਾਈ ਮਹੀਨਾਂ ਢੁਕਵਾ ਹੈ। ਜਦੋਂ ਕਿ ਇਸ ਸਮੇਂ ਜਮੀਨ ਵਿਹਲੀ ਹੀ ਹੁੰਦੀ ਹੈ। ਇਹ ਆਚਾਰ ਜਿਥੇ ਸਾਡਾ ਸਮਾਂ ਜਮੀਨ ਆਦਿ ਦਾ ਫ਼ਾਇਦਾ ਕਰਦਾ ਹੈ ਉਥੇ ਇਹ ਪਸ਼ੂ ਲਈ ਵੀ ਬਹੁਤ ਵਧੀਆ ਰਹਿੰਦਾ ਹੈ। ਇਹ ਪਸ਼ੂ ਨੂੰ ਤਿੰਨ ਚਾਰ ਕਿਲੋ ਤੋਂ ਸ਼ੁਰੂ ਕਰਕੇ ਹਫ਼ਤੇ ਵਿੱਚ  12 ਤੋਂ 15  ਕਿਲੋ ਪ੍ਰਤੀ ਦਿਨ ਪਾਉਣਾ ਚਾਹੀਦਾ ਹੈ। ਜੋ ਕਿ ਇੱਕ ਪਸ਼ੂ ਦੀ ਸੰਤੁਲਤ ਖੁਰਾਕ ਹੈ। ਇਸ ਨਾਲ ਜਿਥੇ ਪਸ਼ੂ ਦੀ ਪਾਚਣ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਉਥੇ ਹੀ ਪਸ਼ੂ ਵਿੱਚ ਪ੍ਰੋਟੀਨ, ਫੈਟ ਫਾਇਬਰ, ਪੀ ਐਚ ਅਤੇ ਡਰਾਈਮੈਟਰ ਪੂਰੇ ਹੁੰਦੇ ਹੈ। ਇੱਕ ਵਾਰ ਤਿਆਰ ਕੀਤਾ ਅਚਾਰ 18 ਮਹੀਨੇ ਤੱਕ ਵਰਤਿਆ ਜਾ ਸਕਦਾ ਹੈ। ਹੁਣ ਕਈ ਕੰਪਨੀਆ ਇਹ ਅਚਾਰ ਤਿਆਰ ਕਰਕੇ 100 ਕਿਲੋ ਤੋਂ ਲੈ ਕੇ 500 ਕਿਲੋ ਅਚਾਰ ਦੀਆਂ ਗੱਠਾ ਮਿਲਦੀਆਂ ਹਨ ਜੋ ਇੱਕ ਵਾਰ ਖੋਲਣ ਤੋਂ ਬਾਅਦ ਦੋ ਤਿੰਨ ਦਿਨ ਆਰਾਮ ਨਾਲ ਵਰਤਿਆ ਜਾਂਦਾ ਹੈ। ਇਸ ਅਚਾਰ ਲੈਣ ਵਾਲੇ ਲਈ ਨੈਸਲੇ ਇੰਡੀਆ ਲਿਮਟਡ ਨੈਸਲੇ ਨੂੰ ਦੁੱਧ ਪਾਉਣ ਵਾਲੇ ਆਪਣੇ ਗਹਾਕਾਂ ਨੂੰ ਇੱਕ ਰੁਪਈਆ ਪ੍ਰਤੀ ਕਿਲੋ ਸਬਸੀਡੀ ਦੇ ਰਹੀ ਹੈ। ਇਸ ਲਈ ਵੀ ਅੱਜ ਪਸ਼ੂਆ ਦੀ ਸਭ ਤੋਂ ਸੱਸਤੀ ਤੇ ਸੰਤੁਲਤ ਖੁਰਾਕ ਹੈ। ਇਹ ਗਾਂ ਮੱਝ ਬਲਦ ਆਦਿ ਲਈ ਵਧੀਆ ਖੁਰਾਕ ਹੈ। ਇਸ ਲਈ ਅੱਜ ਦੇ ਸਮੇਂ ਵਿੱਚ ਇਹ ਆਚਾਰ ਪਸ਼ੂ ਪਾਲਕ ਲਈ ਸਭ ਤੋਂ ਸੱਸਤਾ ਪੈਂਦਾ ਹੈ। ਹਰ ਪਸ਼ੂ ਪਾਲਕ ਨੂੰ ਅਜਿਹੇ ਸਮੇਂ ਇਸ ਗੱਲ ਦਾ ਵੱਧ ਤੋਂ ਵੱਧ ਫਾਈਦਾ ਉਠਾਉਣਾ ਚਾਹੀਦਾ ਹੈ। ਜੇ ਇਸ ਤੇ ਸਬਸੀਡੀ ਨਾ ਵੀ ਮਿਲੇ ਤਾਂ ਇਹ ਫਿਰ ਵੀ ਆਚਾਰ ਸਭ ਤੋਂ ਸੱਸਤਾ ਪੈਂਦਾ ਹੈ ਕਿਉਂਕਿ ਅੱਜ ਦੇ ਸਮੇਂ ਤਾਂ ਤੂੜੀ ਦੀ ਕੀਮਤ ਹੀ ਬਹੁਤ ਹੈ।ਤੂੜੀ ਜਿਸ ਵਿੱਚ ਕੋਈ ਖਾਸ ਤੱਤ ਨਹੀਂ ਹੁੰਦਾ ਉਹ ਵੀ ਪੰਜ ਛੇ ਰੁਪਏ ਕਿਲੋ ਮਿਲਦੀ ਹੈ ਜਦੋਂ ਕਿ ਅਚਾਰ ਤੇ ਜੇ ਸਬਸੀਡੀ ਮਿਲਜੇ ਤਾਂ ਇਹ ਤੂੜੀ ਤੋਂ ਵੀ ਸੱਸਤਾ ਹੈ ਅਤੇ ਇਸ ਵਿੱਚ ਹਰ ਤਰ੍ਹਾਂ ਦੇ ਤੱਤ ਹੁੰਦੇ ਹਨ। ਸੋ ਕਿਸਾਨਾਂ ਕੋਲ ਹੋਰ ਕੋਈ ਵੀ ਸਹਾਇਕ ਧੰਦਾ ਅਜਿਹਾ ਨਹੀਂ ਹੈ ਜੋ ਇਹ ਆਸਾਨੀ ਨਾਲ ਕਰ ਸਕਦਾ ਹੈ ਸਿਵਾਏ ਪਸ਼ੂ ਪਾਲਣ ਦੇ ਅੱਜ ਸਮੇਂ ਦੀ ਮੰਗ ਹੈ ਕਿ ਕਿਸਾਨ ਨਵੇ ਢੰਗ ਨਾਲ ਅਤੇ ਆਚਾਰ ਆਦਿ ਸਕੀਮ ਨਾਲ ਪਸ਼ੂ ਪਾਲੇ ਤਾਂ ਕਿ ਉਹਦੀ ਆਮਦਨ ਵਿੱਚ ਵਾਧਾ ਹੋ ਸਕੇ। ਸੋ ਆਓ ਸਮੇਂ ਦੇ ਹਾਣੀ ਬਣੀਏ ਤੇ ਨਵੇਂ ਢੰਗ ਨਾਲ ਪਸ਼ੂ ਪਾਲ ਕੇ ਖੁਸ਼ਹਾਲ ਜਿੰਦਗੀ ਜੀਏ।
ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ
ਜਿਲ੍ਹਾ ਮੋਗਾ
ਫੋਨ  94171-03413 GM

 

 

Follow me on Twitter

Contact Us