Awaaz Qaum Di

ਗਊ ਰੱਖਿਆ

      ਨਹਿਰ ‘ਚ ਦੋ ਜਾਨਵਰ ਡਿੱਗ ਪਏ । ਸੜਕ ਦੇ ਪੁੱਲ ‘ਤੇ ਜ਼ਾਮ ਲੱਗ ਗਿਆ, ਲੋਕਾਂ ‘ਚ ਹਾਹਾਕਾਰ ਮੱਚ ਗਈ ਕਿ ਗਊ ਮਾਤਾ ਜੀ ਨੂੰ ਬਚਾਓ । ਹਰ ਕੋਈ ਰੌਲਾ ਹੀ ਪਾ ਰਿਹਾ ਸੀ, ਪਰ ਸਿਅਲ ਰੁੱਤ ਵਿੱਚ ਠੰਡੇ ਪਾਣੀ ‘ਚ ਉਤਰਨ  ਲਈ ਕੋਈ ਵੀ ਤਿਆਰ ਨਹੀਂ ਸੀ ।
   ਉਸੇ ਵਕਤ ਇੱਕ ਨੌਜਵਾਨ ਖੇਤਾਂ ‘ਚੋਂ ਆਇਆ ਤੇ ਕਹਿਣ ਲੱਗਾ ਕਿ ,’ ਮੈਂ ਇਹਨਾਂ ਬੇਜ਼ੁਬਾਨਾਂ ਜਾਨਵਰਾਂ ਨੂੰ ਬਚਾ ਤਾਂ ਸਕਦਾ ਹਾਂ ਤੇ ਅੱਗੇ ਵੀ ਕਈ ਵਾਰੀ ਬਚਾਇਆ ਹੈ ਪਰ ਮੈਂ ਗਰੀਬ ਪਰਿਵਾਰ ‘ਚੋ  ਹਾਂ ਇਹਨਾਂ ਨੂੰ ਘਰੇ ਨਹੀਂ ਲਿਜਾ ਸਕਦਾ। ਤੁਹਾਡੇ ‘ਚ ਕੌਣ ਘਰੇ ਲਿਜਾਵੇਗਾ ? ਹੁਣ ਪੁੱਲ ਖ਼ਾਲੀ ਸੀ।
    ਗੁਰਮੀਤ ਸਿੰਘ ਸਿੱਧੂ ਕਾਨੂੰਗੋ ਗਲੀ ਨੰਬਰ 11ਸੱਜੇ ਡੋਗਰ ਬਸਤੀ ਫਰੀਦਕੋਟ GM

 

 

Follow me on Twitter

Contact Us