Awaaz Qaum Di

ਮਰਿਆਂ ਬਰਾਬਰ

ਘਰ ਦੀ ਹਾਲਤ ਮਾੜੀ ਹੋਵੇ,,

ਪੁੱਤ ਹੱਥ ਜਦ ਦਾੜੀ ਹੋਵੇ,

ਘਰ ਵਾਲੀ ਸਿਰ ਚਾੜੀ ਹੋਵੇ,

ਬਿਨ ਗੱਲੋਂ ਧੀ ਤਾੜੀ ਹੋਵੇ,

ਲਾਡ ਚ ਔਲਾਦ ਵਿਗਾੜੀ ਹੋਵੇ,
ਪੁੱਤ ਹੱਥ ਮਾਂ ਦੀ ਗੁੱਤ ਹੋਵੇ,

ਘਰ ਵਾਲੀ ਘਰ ਚ ਬੁੱਤ ਹੋਵੇ,

ਦੁੱਖਾਂ ਚ ਬਹਾਰਾਂ ਦੀ ਰੁੱਤ ਹੋਵੇ,

ਜਿੱਥੇ ਰੋਣਾ ਹੀ ਅਮੁੱਕ ਹੋਵੇ,,

ਜਿੱਥੇ ਖਤਮ ਹੋਈ ਠੁੱਕ ਹੋਵੇ,
ਜਦੋਂ ਫ਼ਸਲ ਤੇ ਹੋਵੇ ਗੜੇਮਾਰ,

ਵਧ ਜਾਵੇ ਕਰਜ਼ੇ ਦਾ ਭਾਰ,,

ਆਪਣਾ ਵੀ ਲਵੇ ਨਾ ਕੋਈ ਸਾਰ,

ਬੈਠ ਜਾਵੇ ਮੰਨ ਕੇ ਹਾਰ,

ਆਪਣੇ ਕੱਢਣ ਜਦੋਂ ਖਾਰ,
ਜਦੋਂ ਖੁਰਨ ਲੱਗਣ ਚਾਅ ਕੱਚੇ,

ਭੁੱਖੇ ਮਰਨ ਵਿਚਾਰੇ ਬੱਚੇ,

ਅਪਾਹਜ ਨੂੰ ਕੰਮ ਨਾ ਜਚੇ,

ਕੋਈ ਰੋਗ ਖੂਨ ਚ ਰਚੇ,

ਜਦੋਂ ਪੱਲੇ ਕੁੱਝ ਨਾ ਬਚੇ,

ਮੱਖਣ ਸ਼ੇਰੋਂ ਵਾਲਿਆ ਜਿਓਂਣਾ ,

ਮਰਿਆਂ ਬਰਾਬਰ ਹੋ ਜਾਂਦਾ,, 

ਮੱਖਣ ਸ਼ੇਰੋਂ ਵਾਲਾ

ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।

ਸੰਪਰਕ 98787-98726 GM

 

 

Follow me on Twitter

Contact Us