Breaking news
- ਰਾਬਰਟ ਵਾਡਰਾ ਨੂੰ ਕੋਰਟ ਤੋਂ ਮਿਲੀ ਵਿਦੇਸ਼ ਜਾਣ ਦੀ ਇਜਾਜ਼ਤ
- ਹਿੰਦੂ ਮਹਾ ਸਭਾ ਨੇ ਸੁਪਰੀਮ ਕੋਰਟ ਵਿਚ ਦਾਖਲ ਕੀਤੀ ਮੁੜ ਵਿਚਾਰ ਪਟੀਸ਼ਨ
- ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਆਪਣੇ ਰਹਿਬਰਾਂ ਨੂੰ ਸਮੇਂ ਸਮੇਂ ਤੇ ਯਾਦ ਕਰਦੇ ਰਹਿਣਾ ਚਾਹੀਦਾ ਹੈ:-ਸੰਤ ਮੰਗਲ ਦਾਸ
- ਤੁਰ ਗਈ ਮਾਂ ਦੀਆਂ ਯਾਦਾਂ ਚ ਲਬਰੇਜ਼ ਸ਼ਬਦਾਂ ਦਾ ਖ਼ਜ਼ਾਨਾ ”ਇਉਂ ਦਿਨ ਗੁਜ਼ਰਦੇ ਗਏ” ਲੋਕ ਅਰਪਣ
- ਪਸ਼ੂਆਂ ਦੀ ਢੋਆ-ਢੁਆਈ ਲਈ ਹੁਣ ਡਿਪਟੀ ਕਮਿਸ਼ਨਰ ਤੋਂ ਇਤਰਾਜਹੀਣਤਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਰਹੇਗੀ
ਰੱਬ
26-November-2019
ਨਾ ਮੈਂ ਅੱਕਿਆ, ਨਾ ਮੈਂ ਥੱਕਿਆ
ਨਾ ਮੈਂ ਕਿਸੇ ਤੋਂ,ਪਾਸਾ ਵੱਟਿਆਂ
ਨਾ ਮੈਂ ਕਿਸੇ ਨੂੰ ,ਪਾਵਾਂ ਜੱਬ
ਮੈਨੂੰ ਕਹਿੰਦੇ ਆ,ਸਾਰੇ ਰੱਬ।
ਸਭ ਨਾਲ, ਪਿਆਰ ਹਾਂ ਕਰਦਾ
ਮੇਰੇ ਬਿਨ ਨਾ, ਕਿਸੇ ਦਾ ਸਰਦਾ
ਮੈਂ ਨਾ ਕਰਾ, ਕਿਸੇ ਨੂੰ ਹੱਬ ਦੱਬ
ਮੈਨੂੰ ਕਹਿੰਦੇ ਆ, ਸਾਰੇ ਰੱਬ।
ਜੰਮਦਾ ਭਾਵੇਂ, ਕੋਈ ਮਰਦਾਂ
ਖੁਸ਼ੀ ਗਮੀ ,ਸਭ ਦੀ ਜਰਦਾ
ਫਿਰ ਵੀ ਰਹੇ ,ਹੋ ਮੈਨੂੰ ਲੱਭ
ਮੈਨੂੰ ਕਹਿੰਦੇ ਆ ,ਸਾਰੇ ਰੱਬ।
ਨਾ ਮੈਂ ਜਿੱਤਾਂ ,ਨਾ ਮੈਂ ਹਾਰਾ
ਆਪੇ ਆਪ ,ਕਰਾਂ ਗੁਜਾਰਾ,
ਸੁਖਚੈਨ, ਵਾਧੂ ਗੱਲਾਂ ਛੱਡ
ਮੈਨੂੰ ਕਹਿੰਦੇ ਆ,ਸਾਰੇ ਰੱਬ।
ਨਾ ਮੈਂ ਝੂਠਾ,ਨਾ ਮੈਂ ਜੂਠਾ
ਕਿਸੇ ਹੱਥ ਨਾ, ਦੇਵਾ ਠੂਠਾ
ਮੇਰੇ ਤੇ ਕਰਨ, ਲੋਕ ਗਰਬ
ਮੈਨੂੰ ਕਹਿੰਦੇ ਆ, ਸਾਰੇ ਰੱਬ।
ਸੁਖਚੈਨ ਸਿੰਘ,ਠੱਠੀ ਭਾਈ, ( ਯੂ ਏ ਈ)
00971527632924 GM
Tweet