Awaaz Qaum Di

ਮੂਲੇਵਾਲ ਖੈਹਿਰਾ ਸਕੂਲ ਦੇ ਹੈਲਥ ਕੇਅਰ ਵਿਸ਼ੇ ਦੇ ਵਿਦਿਆਰਥੀਆਂ ਨੇ ਕੀਤਾ ਸਭਰਵਾਲ ਹਸਪਤਾਲ ਜਲੰਧਰ ਦਾ ਦੌਰਾ

* ਹਸਪਤਾਲ ‘ਚ ਈ.ਸੀ.ਜੀ, ਐਕਸ-ਰੇ ਅਤੇ ਵੈਂਟੀਲੇਟਰ ਬਾਰੇ ਕੀਤੀ ਜਾਣਕਾਰੀ ਹਾਸਲ
* ਹਸਪਤਾਲ ਵਿੱਚ ਹੋਣ ਵਾਲੀਆ ਕਿਰਿਆਵਾਂ ਅਤੇ ਸਬੰਧੰਤ ਮਸ਼ੀਨਾ ਬਾਰੇ ਮਾਹਿਰ ਡਾ. ਸਭਰਵਾਲ ਨੇ ਵਿਦਿਆਰਥੀਆਂ ਨੂੰ ਦਿੱਤੀ ਜਾਣਕਾਰੀ

ਸ਼ਾਹਕੋਟ/ਮਲਸੀਆਂ (ਏ.ਐਸ. ਸਚਦੇਵਾ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੇਵਾਲ ਖੈਹਿਰਾ (ਸ਼ਾਹਕੋਟ) ਦੇ ਹੈਲਥ ਕੇਅਰ ਵਿਸ਼ੇ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਹਰਜਿੰਦਰ ਕੌਰ ਦੀ ਅਗਵਾਈ ਅਤੇ  ਹੈਲਥ ਕੇਅਰ ਟ੍ਰੇਨਰ ਭੁਪਿੰਦਰ ਕੌਰ ਦੀ ਦੇਖ-ਰੇਖ ਹੇਠ ਇੰਡਸਟਰੀਅਲ ਵਿਜ਼ਿਟ ਦੌਰਾਨ ਸਭਰਵਾਲ ਹਸਪਤਾਲ ਜਲੰਧਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ  ਜਿਥੇ ਉਨ੍ਹਾਂ ਹਸਪਤਾਲ ‘ਚ ਈ.ਸੀ.ਜੀ, ਐਕਸ-ਰੇ ਅਤੇ ਵੈਂਟੀਲੇਟਰ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕੀਤੀ,  ਉਥੇ ਗੋਲਡ ਮੈਡਲਿਸਟ  ਡਾ. ਸਭਰਵਾਲ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਤੇ ਹਸਪਤਾਲ ਵਿੱਚ ਹੋਣ ਵਾਲੀਆ ਕਿਰਿਆਵਾਂ ਅਤੇ ਸਬੰਧੰਤ ਮਸ਼ੀਨਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਹੈਲਥ ਕੇਅਰ ਟਰੇਨਰ ਭੁਪਿੰਦਰ ਕੌਰ,  ਐਸ.ਐਲ.ਏ. ਗੁਰਵਿੰਦਰਜੀਤ ਸਿੰਘ ਆਦਿ ਹਾਜ਼ਰ ਸਨ। MP

 

 

Follow me on Twitter

Contact Us