Awaaz Qaum Di

ਆਹ ਕੀ ਹੋ ਰਿਹਾ ਐ ਭਾਈ!

     ਧਰਮ ਦੇ ਨਾਂਅ ਤੇ ਸਾਡੇ ਦੇਸ਼ ਵਿੱਚ ਕਈ ਤਰਾਂ ਦੇ ਅਡੰਬਰ ਹੋ ਰਹੇ ਹਨ। ਕਈ ਲੋਕ ਧਰਮ ਦੇ ਨਾਂ ਦੇ ਜਾਨਵਰਾਂ ਦੀ ਬਲੀ ਦਿੰਦੇ ਹਨ। ਕਈ ਲੋਕ ਧਰਮ ਦੇ ਨਾਂਅ ਤੇ ਪੈਸੇ ਇਕੱਠੇ ਕਰ ਕੇ ਐਸ਼ ਕਰਦੇ ਹਨ। ਕਈ ਧਰਮ ਦੇ ਨਾਂ ਤੇ ਪਾਣੀ ਪ੍ਰਦੂਸ਼ਣ ਕਰ ਰਹੇ ਹਨ ਤੇ ਕਈ ਹਵਾ ਪਰ ਇਹ ਕੁਝ ਉਹ ਧਰਮ ਕਰੇ, ਜਿਸ ਵਿੱਚ ਪਵਨ ਨੂੰ ਗੁਰੂ ਦਾ ਪਾਣੀ ਨੂੰ ਪਿਤਾ ਦਾ ਤੇ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੋਵੇ ਜਦੋਂ ਉਸ ਧਰਮ ਦੇ ਪੈਰੋਕਾਰ ਹੀ ਅਰਦਾਸ ਵੇਲੇ ਗੋਲੀਆਂ ਚਲਾ ਕੇ ਪਵਨ ਨੂੰ ਖਰਾਬ ਕੀਤਾ ਜਾਂਦਾ ਹੋਵੇ ਉਹ ਵੀ ਉਸ ਥਾਂ ਜਿਥੇ ਸਰਕਾਰ ਵੱਲੋਂ ਤੇ ਹਾਈਕੋਰਟ ਵੱਲੋਂ ਹਥਿਆਰ ਲੈ ਕੇ ਜਾਣ ਦੀ ਮਨਾਹੀ ਹੋਵੇ। ਉਸ ਥਾਂ ਅਜਿਹੀ ਹਰਕਤ ਕਰਨਾ ਬਹੁਤ ਮਾੜੀ ਗੱਲ ਹੈ। ਇਸ ਲਈ ਅਜਿਹੇ ਸਮੇਂ ਸਾਡੀ ਸ਼੍ਰੋਮਣੀ ਕਮੇਟੀ ਨੂੰ ਇਸ ਮਸਲੇ ਤੇ ਆਪਣਾ ਸਟੈਂਡ ਸਪੱਸਟ ਕਰਕੇ ਅਜਿਹਾ ਕਰਨ ਵਾਲੇ ਨੂੰ ਰੋਕਣਾ ਚਾਹੀਦਾ ਹੈ। ਤੇ ਅੱਗੇ ਤੋਂ ਲੋਕਾਂ ਨੂੰ ਅਜਿਹਾ ਨਾ ਕਰਨ ਲਈ ਪ੍ਰੇਰਨਾ ਵੀ ਚਾਹੀਦਾ ਹੈ।
ਦੂਜਾ ਸਰਕਾਰ ਨੂੰ ਵੀ ਅਜਿਹਾ ਕਰਨ ਵਾਲੇ ਖਿਲਾਫ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ। ਦੂਜਾ ਸਰਕਾਰ ਜਦੋਂ ਕੋਈ ਕਿਸਾਨ ਪਰਾਲੀ ਸਾੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕਰਨ ਲਈ ਮਿੰਟ ਮਾਰਦੀ ਹੈ। ਪਰ ਸ਼ੋਰ ਪ੍ਰਦੂਸ਼ਣ ਕਾਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਬਿਲਕੁਲ ਨਹੀਂ ਕਰ ਰਹੀ। ਚਾਹੇ ਉਹ ਵਿਆਹ ਸ਼ਾਦੀ ਵੇਲੇ ਡੀਜੇ ਦਾ ਸ਼ੋਰ ਹੈ ਜਾਂ ਧਾਰਮਿਕ ਸਮਾਗਮ ਦੌਰਾਨ ਚਲਦੇ ਪਟਾਕੇ ਤੇ ਸਪੀਕਰ ਹਨ। ਅੱਜ ਕੱਲ ਪੰਜਾਬੀ ਲੋਕਾਂ ਨੇ ਇਹ ਵੀ ਰਿਵਾਜ ਬਣਾ ਲਿਆ ਹੈ ਕਿ ਵਿਆਹ ਵੇਲੇ ਅੱਧੀ ਅੱਧੀ ਰਾਤ ਤੱਕ ਪਟਾਕੇ ਚਲਾਏ ਜਾਂਦੇ ਹਨ। ਸੋ ਸਰਕਾਰ ਦਾ ਫ਼ਰਜ ਬਣਦਾ ਹੈ ਕਿ ਉਹ ਵੀ ਅਜਿਹਾ ਕਰਨ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕਰੇ ਤਾਂ ਕਿ ਸਾਡਾ ਪਾਣੀ, ਧਰਤੀ, ਤੇ ਹਵਾ ਸਾਨੂੰ ਸਹੀ ਮਿਲਦੇ ਰਹਿਣ।ਪਤਾ ਜਸਕਰਨ ਲੰਡੇ
ਪਿੰਡ ਤੇ ਡਾਕ ਲੰਡੇ ਜਿਲ੍ਹਾ ਮੋਗਾ
ਫੋਨ 94171-03413 GM

 

 

Follow me on Twitter

Contact Us