Awaaz Qaum Di

ਵਣਜਾਰਿਅਾ

ਗੀਤਾਂ ਦੇ ਵਣਜਾਰਿਅਾ ਵੇ,

ਲੋਕਾਂ ਦੇ ਹਰਮਨ ਪਿਅਾਰਿਅਾ ਵੇ,

ਹੁਣ ਕਾਹਤੋ ਰਿਹਾ ਮੁੱਖੜਾ ਲੁਕੋ,

ਦੁੱਖੀ ਧੀਅਾਂ ਦੇ ਦੁੱਖੜੇ ਵੇ,

ਗੀਤਾਂ ਵਿੱਚ ਦੇ ਤੂੰ ਪਰੋ,

ਗੀਤਾਂ ਦੇ ਵਣਜਾਰਿਅਾਂ ਵੇ,

ਲੋਕਾਂ ਦੇ ਹਰਮਨ ਪਿਅਾਰਿਅਾ ਵੇ।
ਸਾਡੇ ੳੁੱਤੇ ਕੀਤੇ ਤਿਖੇ -ਤਿਖੇ ਵਾਰ ਵੇ,

ਅਸੀ ਨੇ ਸਹਾਰੇ ਤਾਹਨੇ ਮੇਹਣਿਅਾਂ ਦੇ ਨਾਲ ਵੇ,

ਹੁਣ ਦੁਨੀਅਾਂ ਗਲਤ ਹੋਗੀ,

ੲਿਹ ਵੀ ਦੇ ਕਲਮ ਨਾਲ ਗੀਤਾਂ ਚ ਪਰੋ,

ਗੀਤਾਂ ਦੇ ਵਣਜਾਰਿਅਾ ਵੇ,

ਲੋਕਾਂ ਦੇ ਹਰਮਨ ਪਿਅਾਰਿਅਾ ਵੇ।
ਕਲਮਾਂ ਦੇ ਨਾਲ ਮਿਣੇ ਸਾਡੇ ਲੱਕ ਵੇ,

” ਤੇਜੀ ਢਿੱਲੋ ਬੁਢਲਾਡਾ ”  ਪੁੱਛੇ ਤੈਨੂੰ,

ੲਿਹ ਦਿੱਤੇ ਕੀਹਨੇ ਹੱਕ ਵੇ,

ਹੁਣ ਰਹਿੰਦੀ ਜੋ ਸਿਅਾਹੀ,

ੳੁਹਦੇ ਨਾਲ ਲਿਖ ਦੁੱਖ ਦਰਦ ਧੀਅਾਂ ਦੇ,

ਸੱਚ ਅੱਜ ਦਾ ਕਲਮ ਨਾਲ ਦੇ ਤੂੰ ਪਰੋ,

ਗੀਤਾਂ ਦੇ ਵਣਜਾਰਿਅਾ ਵੇ,

ਲੋਕਾਂ ਦੇ ਹਰਮਨ ਪਿਅਾਰਿਅਾ ਵੇ।
ਲੇਖਕ ਤੇਜੀ ਢਿੱਲੋ

ਬੁਢਲਾਡਾ।

ਮੋਬਾੲਿਲ 99156-45003 GM

 

 

Follow me on Twitter

Contact Us