Awaaz Qaum Di

ਬਾਲ ਕਵਿਤਾ (ਰੰਗ ਬਿਰੰਗੇ ਖਿਡੌਣੇ)

ਮੇਰੇ ਪਿਆਰੇ ਪਿਆਰੇ ਪਾਪਾ ਜੀ ਨੇ ਮੇਰੀ ਮੰਨ ਲਈ ਮੰਗ  
ਮੈ ਛੁੱਟੀ ਵਾਲੇ ਦਿਨ ਮੇਲਾ ਦੇਖਣ ਗਿਆ ਪਾਪਾ ਜੀ ਦੇ ਸੰਗ ।

ਦੁਕਾਨਾ ਤੇ ਰੰਗ ਬਿਰੰਗੇ ਪਏ ਖਿਡੌਣੇ ਬਹੁਤ ਹੀ ਸੱਜਦੇ ਨੇ
ਘੁੱਗੀਆ ਤੋਤੇ ਸ਼ੇਰ ਤੇ ਘੋੜੇ ਇਹੇ ਖਿਡੌਣੇ ਮੈਂਨੂੰ ਬੜੇ ਪਿਆਰੇ ਲੱਗਦੇ ਨੇ।
ਰੰਗ ਬਰੰਗੀਆ ਮਨ ਨੂੰ ਭਾਉਦੀਆ ਚੀਜ਼ਾ ਬਲਬ ਜਗਮਗ ਜੱਗਦੇ ਨੇ

ਤਲਣ ਪਕੌੜੇ ਕਿੱਧਰੇ ਹਲਵਾਈ ਜਲੇਬੀਆ ਕੱਢਦਾ ਏ
ਰੰਗ ਬਰੰਗੀਆ ਚੀਜ਼ਾ ਦੇ ਨਾਲ ਮੇਲਾ ਬੜਾ ਪਿਆਰਾ ਲੱਗਦਾ ਏ

ਕਈਆ ਗੋਲ ਤੇ ਉੱਚੀ ਚੰਡੋਲ ਝੂਟ ਕੇ ਲਿਆ ਨਜਾਰਾ ਸੀ
ਮੈ ਪਾਪਾ ਜੀ ਦੇ ਮੋਢਿਆ ਉੱਤੇ ਬਹਿ ਘੁੰਮਿਆ ਮੇਲਾ ਸਾਰਾ ਸੀ।

ਕਿੱਧਰੇ ਸਰਕਸ ਦੇ ਵਿੱਚ ਜੌਕਰ ਕਰੇ ਤਮਾਸ਼ਾ
ਆਪ ਮੁਹਾਰੇ ਸਭ ਦੇ ਬੁੱਲ੍ਹਾ ਉੱਤੇ ਆਉਂਦਾ ਹਾਸਾ

ਮੈ ਮਨ ਭਾਉਦੀਆ ਮੇਲੇ ਵਿੱਚੋ ਲਈਆ ਖੇਡਾ
ਕੁੱਝ ਪਾਪਾ ਜੀ ਨੇ ਛੋਟੀ ਭੈਣ ਲਈ ਲੈ ਲਈਆ ਖੇਡਾ

ਬਲਤੇਜ ਸੰਧੂ ਬੁਰਜ
ਬੁਰਜ ਲੱਧਾ ਬਠਿੰਡਾ
9465818158 GM

 

 

Follow me on Twitter

Contact Us