Awaaz Qaum Di

ਸੱਚ

      ਅੱਜ ਮੇਰੇ ਵੱਡੇ ਭੈਣ ਜੀ ਮੇਰੇ ਕੋਲ ਸ਼ਹਿਰ ਆਏ ਤੇ ਰਾਤ ਨੂੰ  ਅਸੀਂ ਭੈਣ ਭਰਾ ਇੱਕ ਮੰਜੇ ‘ਤੇ ਬੈਠ ਕੇ ਜੁਗੜੇ ਬੀਤੇ ਦੀਆਂ ਗੱਲਾਂ ਕਰਨ ਲੱਗੇ,ਭੈਣ ਜੀ ਕਹਿਣ ਲੱਗੇ ‘ ਕਿ, ਜਦ ਤੂੰ ਸੱਤ ਅੱਠ ਸਾਲ ਦਾ ਸੀ ਤਾਂ ਮੈਂ ਤੈਨੂੰ ਘਰ ਦਾ ਮੱਖਣ ਘਿਓ ਨਾਲ ਰੋਟੀ ਖੁਆਉਂਦੀ ਸੀ। ਪਰ ਤੂੰ ਆਪਣਾ ਛੋਟਾ ਬਚਪਨ ਜ਼ਾਹਰ,ਕਰਦਾ ਸੀ  ਤੇ ਮੈ ਕਹਿਣਾ ਕਿ ਇੰਨਾਂ ਮੱਖਣ ਖਾ ਕੇ ਤੂੰ ਛੇਤੀ ਬਾਪੂ ਜਿੱਡਾ ਹੋ ਜਾਵੇਗਾ ਤੂੰ ਵੱਡਾ ਹੋਣ ਦੇ ਲਾਲਚ ਵਿੱਚ ਮੱਖਣ ਘਿਓ ਖਾ ਜਾਂਦਾ ਸੀ।
      ਇਹ ਗੱਲ ਸੁਣ ਕੇ ਕੋਲ ਬੈਠੇ ਬੇਟੇ ਨੇ ਸੁਣ ਲਈ ਤੇ ,’ਬੋਲਿਆ ਕਿ, ‘ਡੈਡੀ ਜੀ ਹੁਣ ਮੇਰੀ ਭੈਣ ਜੋ ਬਾਹਰਲੇ ਦੇਸ਼ਾਂ ‘ਚ ਗਈ ਹੈ ਉਸ ਦਾ ਫੋਨ ਆਇਆ ਸੀ ਕਿ, ‘ ਭਾਰਤ ਦੀ ਕਿਸੇ ਵੀ ਨਕਲੀ ਡੇਅਰੀ ਫਾਰਮਿੰਗ ਦਾ ਦੁੱਧ ਮੱਖਣ ਨਾ ਵਰਤੋਂ ਤੁਹਾਡੀ ਮੌਤ ਹੋ ਸਕਦੀ ਹੈ ।
ਮੈਂ ਅੱਜ ਬੈਠਾ ਸੋਚ ਰਿਹਾ ਸੀ ਕਿ ਇਹ ਪਾੜਾ ਸਮੇਂ ਦਾ ਹੈ ਜਾਂ ਅਸਲੀ ਨਕਲੀ ਦਾ ।
  ਗੁਰਮੀਤ ਸਿੱਧੂ ਕਾਨੂੰਗੋ ਗਲੀ ਨੰਬਰ 11 ਸੱਜੇ ਡੋਗਰ ਬਸਤੀ ਫਰੀਦਕੋਟ  81465 83089 GM

 

 

Follow me on Twitter

Contact Us