Awaaz Qaum Di

ਜ਼ਿੰਦਗੀ ਦੀ ਰੁੱਤ ਕਿਉਂ, ਏਨੀ ਉਦਾਸ ਹੈ

ਜ਼ਿੰਦਗੀ ਦੀ ਰੁੱਤ ਕਿਉਂ,
ਏਨੀ ਉਦਾਸ ਹੈ
ਬੋਲਾਂ ਵਿੱਚ  ਵੀ ਹੁਣ ,
ਚੁੱਪ ਦਾ ਅਹਿਸਾਸ ਹੈ

ਰਿਸ਼ਤਿਆਂ ਦੀ ਭੀੜ ਚੋਂ  ਵੀ ,
ਜੋ ਨਾ ਮਿਲਿਆ
ਦੋਸਤਾਂ ਦੀ ਦੁਨੀਆ ਤੋਂ,
ਉਸ  ਦੀ ਤਲਾਸ਼ ਹੈ

ਇਮਤਿਹਾਨ ਜਿੰਦਗੀ ਨੇ,
ਲਏ ਕਈ ਵਾਰ
ਨਹੀਂ ਪਤਾ ਅਜੇ ਤੱਕ,
ਫੇਲ੍ਹ ਹੈ ਜਾਂ ਪਾਸ ਹੈ

ਡੰਗਦੇ ਰਹੇ ਉਹੀ ਜੋ ,
ਬਣੇ ਪਰਛਾਂਵੇ ਰਹੇ
ਖੁਦ ਉੱਤੇ  ਵੀ ਨਾ ਰਿਹਾ,
ਹੁਣ  ਵਿਸ਼ਵਾਸ ਹੈ

ਕਿਸ ਮੂਹਰੇ ਦਿਲ ਖੋਹਲ,
ਰੱਖ ਦੇਈਏ ਦੋਸਤਾ
ਆਮ ਹੀ ਨੇ ਸਭ ਏਥੇ ,
ਨਾ ਕੋਈ ਏਥੇ ਖਾਸ  ਹੈ

ਮਸ਼ਹੂਰ ਹੋ  ਕੇ ਜੀਣ ਦਾ,
ਮਜ਼ਾ ਜਾਂਦਾ ਰਿਹੈ
ਗੁੰਮਨਾਮ ਹੋ ਜੀਣ ਦਾ,
ਹੋ ਰਿਹੈ ਅਭਿਆਸ ਹੈ

ਟੁੱਟ ਚੁੱਕੀ ਜਿੰਦ ਨੂੰ,
ਆਸਰਾ ਦੇਈਏ ਕਾਹਦਾ,
ਆਸਰਿਆਂ ਤੇ ਹੀ ਹੁਣ ਨਾ ,
ਰਿਹਾ ਵਿਸ਼ਵਾਸ਼ ਹੈ

ਤੁਰਦੇ ਜਾਂਦੇ ਹਾਂ ਰਾਹਾਂ ਤੇ,
ਮਿਲੇਗੀ  ਮੰਜਿਲ ਵੀ
ਭਰ ਸਕਦੇ ਹਾਂ ਪਰਵਾਜ਼  ਵੀ,
ਖੁਲ੍ਹਾ ਅਕਾਸ਼ ਹੈ

ਚਲ ਛੱਡ ਸੀਰੇ,
ਤੇ ਕੋਈ ਮਕਸਦ ਬਣਾ ਲੈ
ਜ਼ਿੰਦਗ਼ੀ ਇੱਕ ਮਕਸਦ ਹੈ ,
ਜ਼ਿੰਦਗੀ ਇੱਕ ਆਸ ਹੈ

ਸੀਰਾ ਗਰੇਵਾਲ ਰੌਂਤਾ
9878077279 GM

 

 

Follow me on Twitter

Contact Us