Awaaz Qaum Di

” ਬੇਵਫਾ ਔਰਤ “

    

ਕਰੀਏ ਨਾ ਸੇਕ ਜਿਸ ਥਾਲੀ ਵਿਚ ਖਾਈਏ,

ਦੋ ਬੇੜੀਆਂ ਤੇ ਪੈਰ ਧਰ, ਪਿਆਰ ਜਾਂਦਾ ਨਾ

ਨਿਭਾਇਆ।

ਜੇ ਤੂੰ ਬੇਵਫਾ ਕਹਾਉਣਾ ਸੀ, ਸਾਨੂੰ ਆਪਣਾ ਕਿਉਂ

ਬਣਾਇਆ।

ਸੱਚਾ ਪਿਆਰ ਪੈਂਦਾ ਨਹੀਂ ਲੱਭਣਾ, ਇਹ ਤਾਂ ਰੱਬ

ਨੇ ਸੰਜੋਗ ਬਣਾਇਆ।।
ਤੇਰੀਆਂ ਮਿੱਠੀਆਂ ਗੱਲਾਂ ਨੇ ਸਾਨੂੰ ਭਰਮਾ ਲਿਆ,

ਤੈਨੂੰ ਝੂਠੀ ਦੁਨੀਆਂ ਦੇ ਵਿੱਚ ਐਵੇਂ ਅਪਨਾ ਲਿਆ,

ਤੇਰੇ ਭੋਲੇ ਮੁਖੜੇ ਤੋਂ ਹੁਣ ਗਿਆ ਨਿਕਾਬ ਹਟਾਇਆ।

ਸੱਚਾ ਪਿਆਰ ਪੈਂਦਾ ਨਹੀਂ ਲੱਭਣਾ, ਇਹ ਤਾਂ ਰੱਬ

ਨੇ ਸੰਜੋਗ ਬਣਾਇਆ ।।

ਪਹਿਲਾਂ ਰੱਬ ਵਾਂਗੂੰ ਪੂਜਿਆ ਨਾ ਲੱਗਦਾ ਸੀ ਪਰਾਇਆ,

ਅਸੀਂ ਹੋਏ ਬੇਵੱਸ, ਕੀਤਾ ਡਬਲ ਕਰੌਸ ਸਾਨੂੰ ਤੂੰ

ਗੈਰ ਬਣਾਇਆ ,

ਤੂੰ ਆਪਣੇ ਸੋਹਣੇ ਸੁਨੱਖੇ ਮੁਖੜੇ ਥੱਲੇ ਦੁਨੀਆਂ ਤੋਂ

ਕੁੱਝ ਛਪਾਇਆ ।

ਸੱਚਾ ਪਿਆਰ ਪੈਂਦਾ ਨਹੀਂ ਲੱਭਣਾ, ਇਹ ਤਾਂ ਰੱਬ

ਨੇ ਸੰਜੋਗ ਬਣਾਇਆ ।।
ਸਾਨੂੰ ਲੋਕਾਂ ਵਿੱਚ ਫਿਰੇ ਭੰਡ ਦੀ , ਅਸੀਂ ਕਦੇ ਵੀ

ਦਿਲ ਤੇ ਨਾ ਲਾਇਆ ,

ਸੱਥ ਵਿੱਚ ਪੁੱਛਿਆ ਸਵਾਲ, ਫਿਰ ਤੈਨੂੰ ਜਵਾਬ

ਨਾ ਆਇਆ ,

ਆਪਣੇ ਭੋਲੇ ਭਾਲੇ ਮੁਖੜੇ ਨੂੰ ਕਿਉਂ ਅੱਜ ਤੂੰ ਹੈਂ

ਕਾਇਰ ਬਣਾਇਆ ।

ਸੱਚਾ ਪਿਆਰ ਪੈਂਦਾ ਨਹੀਂ ਲੱਭਣਾ, ਇਹ ਤਾਂ ਰੱਬ

ਨੇ ਸੰਜੋਗ ਬਣਾਇਆ ।।
ਝੂਠੀ ਹੋ ਗਈ ਚਾਰੇ ਪਾਸਿਓਂ, ਹੱਥ ਕੰਬਦੇ ਮੁਖੜੇ ਤੋਂ

 ਨਾ ਘੁੰਡ ਹਟਾਇਆ,

ਫਿਰ ਉਹੀ ਚੰਗਾ ਲੱਗਿਆ,ਜਿਹਨੂੰ ਪਹਿਲਾਂ ਰੱਬ

ਸੀ ਧਿਆਇਆ,

ਜਿਹਨਾਂ ਪਿੱਛੇ ਲੱਗ ਕੁਫ਼ਰ ਤੋਲਦੇ ਰਹੇ, ਅੱਜ ਤੈਨੂੰ

ਉਹਨਾਂ ਨੇ ਹਰਾਇਆ।

ਸੱਚਾ ਪਿਆਰ ਪੈਂਦਾ ਨਹੀਂ ਲੱਭਣਾ, ਇਹ ਤਾਂ ਰੱਬ

ਨੇ ਸੰਜੋਗ ਬਣਾਇਆ ।।
ਘਰ ਭੰਗ ਭੁੱਜਦੀ ਸੀ ਤੇਰੇ,ਜਦ ਤੂੰ ਸਾਨੂੰ ਆਪਣਾ

ਸੀ ਬਣਾਇਆ,

ਕਾਰਾਂ ਕੋਠੀਆਂ ਦੀ ਮਾਲਕ ਬਣਗੀ, ਹੁਣ ਗੈਰਾਂ 

ਵੱਲ ਤੂੰ ਮੂੰਹ ਘੁਮਾਇਆ ,

ਅੱਜ ਹਾਕਮ ਮੀਤ ਮਾੜਾ ਲੱਗਦਾ, ਦੁਨੀਆਂ ਦੇ

ਕਾਬਲ ਤੈਨੂੰ ਸੀ ਬਣਾਇਆ।

ਸੱਚਾ ਪਿਆਰ ਪੈਂਦਾ ਨਹੀਂ ਲੱਭਣਾ, ਇਹ ਤਾਂ ਰੱਬ

ਨੇ ਸੰਜੋਗ ਬਣਾਇਆ ।।
             ਹਾਕਮ ਸਿੰਘ ਮੀਤ ਬੌਂਦਲੀ
                   ਮੰਡੀ ਗੋਬਿੰਦਗੜ੍ਹ   

       ਸੰਪਰਕ +974,6625,7723 GM

 

 

Follow me on Twitter

Contact Us