Awaaz Qaum Di

84 ਸਾਲ ਦਾ ਜਵਾਨ ਹਾਂ, ਮੇਰੇ ਪੁਨਰਜਨਮ ਦੀ ਚਿੰਤਾ ਛੱਡੋ – ਦਲਾਈ ਲਾਮਾ

ਧਰਮਸ਼ਾਲਾ ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਕਿਹਾ ਹੈ ਕਿ ਮੈਂ ਹਾਲੇ 84 ਸਾਲ ਦਾ ਜਵਾਨ ਹਾਂ। ਮੇਰੇ ਪੁਨਰਜਨਮ ਕਾਹਲੀ ਕਾਹਦੀ ਹੈ। ਮੈਂ ਕਾਫ਼ੀ ਚੰਗਾ ਤੇ ਸਿਹਤਮੰਦ ਹਾਂ। ਇਸ ਲਈ ਮੇਰੇ ਪੁਨਰਜਨਮ ਬਾਰੇ ਕੋਈ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ। ਦਲਾਈ ਲਾਮਾ ਮੈਕਲੋਡਗੰਜ ‘ਚ ਕੇਂਦਰੀ ਤਿੱਬਤੀ ਪ੍ਰਸ਼ਾਸਨ ਦੇ ਹਾਲ ‘ਚ ਤਿੰਨ ਦਿਨਾ 14ਵੇਂ ਤਿੱਬਤੀ ਸੰਮੇਲਨ ਦੀ ਸਮਾਪਤੀ ਮੌਕੇ ‘ਤੇ ਮੌਜੂਦਗੀ ਨੂੰ ਸੰਬੋਧਨ ਕਰ ਰਹੇ ਸਨ।
ਦਲਾਈ ਲਾਮਾ ਨੇ ਕਿਹਾ ਕਿ ਤਿੰਨ ਦਿਨਾ ਸੰਮੇਲਨ ‘ਚ ਮੇਰੇ ਪੁਨਰਜਨਮ ‘ਤੇ ਚਰਚਾ ਕੀਤੀ ਗਈ, ਪਰ ਹਾਲੇ ਇਸਦੀ ਲੋੜ ਨਹੀਂ। ਅਸੀਂ ਦੁਨੀਆ ਦੀ ਬਿਹਤਰੀ ਲਈ ਕੰਮ ਕਰੀਏ, ਇਸ ਨਾਲ ਸਾਰਿਆਂ ਨੂੰ ਖੁਸ਼ੀ ਮਿਲੇਗੀ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਕਿ ਸਾਡੇ ਤਿੱਬਤੀ ਮੱਠਾਂ ਨੂੰ ਅਧਿਐਨ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਦਲਾਈ ਲਾਮਾ ਨੇ ਕਿਹਾ ਕਿ ਚੀਨ ‘ਚ ਕਰੋੜਾਂ ਲੋਕ ਬੌਧ ਧਰਮ ਨੂੰ ਮੰਨਦੇ ਹਨ ਤੇ ਇਹ ਗਿਣਤੀ ਹਰ ਰੋਜ਼ ਵੱਧ ਰਹੀ ਹੈ। ਤਿੱਬਤ ‘ਚ ਅਧਿਕਾਰਾਂ ਦੀ ਬਹਾਲੀ ਲਈ ਤਿੱਬਤੀ ਆਤਮਦਾਹ ਕਰ ਰਹੇ ਹਨ, ਉਨ੍ਹਾਂ ਦੀ ਕੁਰਬਾਨੀ ਨੂੰ ਨਮਸਕਾਰ ਹੈ। ਤਿੱਬਤ ‘ਚ ਲੋਕ ਚੀਨੀ ਸਰਕਾਰ ਤੋਂ ਅਧਿਕਾਰਾਂ ਦੀ ਮੰਗ ਕਰ ਰਹੇ ਹਨ, ਤਾਂ ਉਸ ਵਿਚ ਕੀ ਗ਼ਲਤ ਹੈ। ਭਾਰਤ ਸਾਡਾ ਗੁਰੂ ਦੇਸ਼ ਹੈ ਤੇ ਨਾਲੰਦਾ ਯੂਨੀਵਰਸਿਟੀ ਦੀਆਂ ਪਰੰਪਰਾਵਾਂ ਨੂੰ ਲੈ ਕੇ ਉਹ ਅੱਗੇ ਵੱਧ ਰਹੇ ਹਨ। ਬੌਧ ਧਰਮ ਦੁਨੀਆ ਦੇ ਹਰ ਕੋਨੇ ਵਿਚ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਬੌਧ ਧਰਮ ਦੀ ਪਰਖ ਕਰ ਕੇ ਹੀ ਇਸਦਾ ਪੈਰੋਕਾਰ ਬਣਨ ਦੀ ਅਪੀਲ ਵੀ ਕੀਤੀ।
ਚੀਨ ਇਸ ਗੱਲ ‘ਤੇ ਜ਼ੋਰ ਦੇ ਰਿਹਾ ਹੈ ਕਿ ਅਗਲੇ ਦਲਾਈਲਾਮਾ ਨੂੰ ਹੀ ਨਾਮਜ਼ਦ ਕਰੇਗਾ। ਇਸ ‘ਤੇ ਤਿੱਬਤੀ ਭਾਈਚਾਰੇ ‘ਚ ਰੋਸ ਹੈ। ਦਲਾਈ ਲਾਮੇ ਦੇ ਵਾਰਸ ਨਾਲ ਸਬੰਧਤ ਚਰਚਾਵਾਂ ਕਈ ਸਾਲਾਂ ਤੋਂ ਹਨ। ਇਸ ਸਾਲ ਹੋਏ ਤਿੱਬਤੀਆਂ ਦੇ ਵਿਸ਼ੇਸ਼ ਇਜਲਾਸ ‘ਚ ਇਹ ਸਪਸ਼ਟ ਸੰਦੇਸ਼ ਚੀਨ ਨੂੰ ਦਿੱਤਾ ਗਿਆ ਸੀ ਕਿ ਦਲਾਈਲਾਮਾ ਹੀ ਖ਼ੁਦ ਵਾਰਸ ਤੈਅ ਕਰਨਗੇ। ਤਿੰਨ ਦਿਨਾ ਸੰਮੇਲਨ ‘ਚ ਬੁੱਧ ਧਰਮ ਸੰਪਰਦਾਵਾਂ ਦੇ ਨੁਮਾਇੰਦੇ ਸ਼ਾਮਿਲ ਹੋਏ।
ਦਲਾਈਲਾਮਾ ਨੇ ਸੰਮੇਲਨ ਤੋਂ ਪਹਿਲਾਂ ਕੇਂਦਰੀ ਤਿੱਬਤੀ ਪ੍ਰਸ਼ਾਸਨ ਨੇ ਨਵੇਂ ਭਵਨ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਨੇ ਕਿਹਾ ਕਿ ਬਹੁਤ ਘੱਟ ਸਮੇਂ ‘ਚ ਬਹੁਤ ਕੁਝ ਬਦਲਾਅ ਆਇਆ, ਜਿਹੜਾ ਖ਼ੁਸ਼ੀ ਦਾ ਵਿਸ਼ਾ ਹੈ। MP

 

 

Follow me on Twitter

Contact Us