Awaaz Qaum Di

ਪ੍ਰਗਿਆ ਠਾਕੁਰ ਨੂੰ ਰਾਹੁਲ ਦੀ ਚੁਣੌਤੀ, ਕਿਹਾ – ਜੋ ਕਰਨਾ ਹੈ ਕਰ ਲਓ, ਨਹੀਂ ਮੰਗਾਂਗਾ ਮਾਫ਼ੀ

ਨਵੀਂ ਦਿੱਲੀ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਸਾਧਵੀ ਪ੍ਰਗਿਆ ਸਿੰਘ ਠਾਕੁਰ ਨੂੰ ਅੱਤਵਾਦੀ ਕਹੇ ਜਾਣ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਹੁਲ ਗਾਂਧੀ ਖ਼ਿਲਾਫ਼ ਵਿਸ਼ੇਸ਼ਾਧਿਕਾਰ ਹਨਨ ਪ੍ਰਸਤਾਵ ਪੇਸ਼ ਕੀਤਾ ਗਿਆ ਹੈ। ਇਸ ‘ਤੇ ਰਾਹੁਲ ਗਾਂਧੀ ਨੇ ਕਿਹਾ, ਮੈਂ ਆਪਣੇ ਬਿਆਨ ਲਈ ਮਾਫ਼ੀ ਨਹੀਂ ਮੰਗਾਂਗਾ ਜੋ ਕਰਨਾ ਹੈ ਕਰ ਲਓ। ਮੈਂ ਆਪਣੇ ਬਿਆਨ ‘ਤੇ ਕਾਇਮ ਹਾਂ। ਮੈਂ ਆਪਣੀ ਸਥਿਤੀ ਸਾਫ਼ ਕਰ ਦਿੱਤੀ ਹੈ। ਵੀਰਵਾਰ ਨੂੰ ਪ੍ਰਗਿਆ ਸਿੰਘ ਠਾਕੁਰ ਵੱਲੋਂ ਗੋਡਸੇ ਨੂੰ ਦੇਸ਼ਭਗਤ ਦੱਸੇ ਜਾਣ ਤੋਂ ਬਾਅਦ ਰਾਹੁਲ ਗਾਂਧੀ ਨੇ ਆਪਣੇ ਟਵੀਟ ‘ਚ ਲਿਖਿਆ ਸੀ, ਅੱਤਵਾਦੀ ਪ੍ਰਗਿਆ ਨੇ ਅੱਤਵਾਦੀ ਗੋਡਸੇ ਨੂੰ ਦੇਸ਼ਭਗਤ ਦੱਸਿਆ, ਭਾਰਤ ਦੀ ਸੰਸਦ ਦੇ ਇਤਿਹਾਸ ‘ਚ ਇਹ ਇਕ ਦੁਖਦਾਇਕ ਦਿਨ ਹੈ। ਦਰਅਸਲ, ਪ੍ਰਗਿਆ ਸਿੰਘ ਠਾਕੁਰ ਨੇ ਲੋਕ ਸਭਾ ‘ਚ ਅੱਜ ਰਾਹੁਲ ਦਾ ਨਾਂ ਲਏ ਬਗੈਰ ਹੀ ਉਨ੍ਹਾਂ ‘ਤੇ ਨਿਸ਼ਾਨਾ ਵਿੰਨ੍ਹਿਆ ਸੀ। ਉਨ੍ਹਾਂ ਕਿਹਾ, ‘ਸਦਨ ਲਈ ਇਕ ਮੈਂਬਰ ਨੇ ਮੈਨੂੰ ਅੱਤਵਾਦੀ ਕਿਹਾ ਜਦਕਿ ਮੇਰੇ ‘ਤੇ ਅਜੇ ਕੋਈ ਦੋਸ਼ ਸਾਬਿਤ ਨਹੀਂ ਹੋਇਆ ਹੈ। ਬਿਨਾਂ ਦੋਸ਼ ਅੱਤਵਾਦੀ ਕਹਿਣਾ ਗੈਰ-ਕਾਨੂੰਨੀ ਹੈ। ਮੈਨੂੰ ਸਰੀਰਕ ਤੇ ਮਾਨਸਿਕ ਤੌਰ ‘ਤੇ ਤਸੀਹੇ ਦਿੱਤੇ ਗਏ। ਮੇਰੇ ਸਨਮਾਨ ‘ਤੇ ਹਮਲਾ ਕਰ ਅਪਮਾਨਿਤ ਕੀਤਾ ਗਿਆ।’ MP

 

 

Follow me on Twitter

Contact Us