Awaaz Qaum Di

ਸਹੁੰ ਚੁੱਕ ਸਮਾਗਮ ਵਿੱਚ ਨਹੀਂ ਗਈ ਪ੍ਰੰਤੂ ਊਧਵ ਠਾਕਰੇ ਨੂੰ ਸੋਨੀਆ ਗਾਂਧੀ ਮਿਲੇਗੀ

ਨਵੀਂ ਦਿੱਲੀ ਸ਼ਿਵ ਸੈਨਾ ਨਾਲ ਸੱਤਾ ਦਾ ਭਾਈਵਾਲ ਬਣਨ ਪਿੱਛੋਂ ਵੀ ਊਧਵ ਠਾਕਰੇ ਦੇ ਸਹੁੰ ਚੁੱਕ ਸਮਾਗਮ ਤੋਂ ਕਾਂਗਰਸ ਲੀਡਰਸ਼ਿਪ ਨੇ ਦੂਰੀ ਜ਼ਰੂਰ ਬਣਾਈ ਪ੍ਰੰਤੂ ਸੰਕੇਤ ਹਨ ਕਿ ਜਲਦੀ ਹੀ ਊਧਵ ਦੀ ਸੋਨੀਆ ਗਾਂਧੀ ਨਾਲ ਮੁਲਾਕਾਤ ਹੋਵੇਗੀ। ਊਧਵ ਦੀ ਮੁੱਖ ਮੰਤਰੀ ਵਜੋਂ ਦਿੱਲੀ ਦੀ ਪਹਿਲੀ ਯਾਤਰਾ ਦੌਰਾਨ ਹੀ ਉਨ੍ਹਾਂ ਦੀ ਕਾਂਗਰਸ ਪ੍ਰਧਾਨ ਨਾਲ ਮੁਲਾਕਾਤ ਦੀ ਪੂਰੀ ਸੰਭਾਵਨਾ ਹੈ। ਮਹਾਰਾਸ਼ਟਰ ਵਿਚ ਬਾਰਿਸ਼ ਕਾਰਨ ਫ਼ਸਲ ਬਰਬਾਦੀ ਦੇ ਸੰਕਟ ਨੂੰ ਵੇਖਦੇ ਹੋਏ ਊਧਵ ਕੇਂਦਰ ਤੋਂ ਵਿਸ਼ੇਸ਼ ਸਹਾਇਤਾ ਮੰਗਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਲਦੀ ਮੁਲਾਕਾਤ ਦੀ ਤਿਆਰੀ ਕਰ ਰਹੇ ਹਨ।
ਕਾਂਗਰਸੀ ਸੂਤਰਾਂ ਨੇ ਕਿਹਾ ਕਿ ਚੋਟੀ ਦੀ ਲੀਡਰਸ਼ਿਪ ਦੇ ਊਧਵ ਦੇ ਸਹੁੰ ਚੁੱਕ ਸਮਾਗਮ ਵਿਚ ਨਾ ਜਾਣ ਨੂੰ ਗੱਠਜੋੜ ਨੂੰ ਲੈ ਕੇ ਅੰਦਰੂਨੀ ਅਸਹਿਜਤਾ ਦਾ ਰੰਗ ਦੇਣਾ ਸਹੀਂ ਨਹੀਂ ਹੈ। ਸ਼ਿਵ ਸੈਨਾ ਨਾਲ ਗੱਠਜੋੜ ‘ਤੇ ਪਾਰਟੀ ਵਿਚ ਕੋਈ ਨਾਰਾਜ਼ਗੀ ਨਹੀਂ ਹੈ ਕਿਉਂਕਿ ਕਾਂਗਰਸ ਦੀ ਵਰਕਿੰਗ ਕਮੇਟੀ ਨੇ ਬਕਾਇਦਾ ਸੋਚ ਵਿਚਾਰ ਕਰ ਕੇ ਇਸ ‘ਤੇ ਮੋਹਰ ਲਗਾਈ ਹੈ।
ਹਾਲਾਂਕਿ ਪਾਰਟੀ ਰਣਨੀਤੀਕਾਰਾਂ ਨੇ ਇਹ ਜ਼ਰੂਰ ਸਵੀਕਾਰ ਕੀਤਾ ਕਿ ਸ਼ਿਵ ਸੈਨਾ ਨਾਲ ਗੱਠਜੋੜ ਚੋਣ ਪਿੱਛੋਂ ਵਿਸ਼ੇਸ਼ ਹਾਲਾਤ ਵਿਚ ਹੋਇਆ ਹੈ ਅਤੇ ਇਸ ਲਈ ਭਵਿੱਖ ਦੀਆਂ ਚੁਣੌਤੀਆਂ ਅਤੇ ਸਵਾਲਾਂ ਨੂੰ ਸਾਧਣ ਦੀ ਰਣਨੀਤੀ ਤਹਿਤ ਕੁਝ ਸਿਆਸੀ ਰਸਤੇ ਬਚਾ ਕੇ ਵੀ ਰੱਖਣੇ ਹੁੰਦੇ ਹਨ। ਸ਼ਾਇਦ ਇਸੇ ਗੁੰਜਾਇਸ਼ ਨੂੰ ਬਚਾ ਕੇ ਰੱਖਣ ਦੀ ਰਣਨੀਤੀ ਤਹਿਤ ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ ਅਤੇ ਰਾਹੁਲ ਗਾਂਧੀ ਤਿੰਨੋਂ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਨਹੀਂ ਹੋਏ ਜਦਕਿ ਊਧਵ ਨੇ ਕਾਂਗਰਸ ਨਾਲ ਆਪਣੀ ਸਿਆਸੀ ਦੋਸਤੀ ਨੂੰ ਬਿਹਤਰ ਸ਼ੁਰੂਆਤ ਦੇਣ ਲਈ ਖ਼ੁਦ ਆਪਣੇ ਪੁੱਤਰ ਆਦਿੱਤਿਆ ਠਾਕਰੇ ਨੂੰ ਇਨ੍ਹਾਂ ਤਿੰਨਾਂ ਨੂੰ ਸੱਦਾ ਦੇਣ ਲਈ ਭੇਜਿਆ ਸੀ। MP

 

 

Follow me on Twitter

Contact Us