Awaaz Qaum Di

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, ਪੁਲਿਸ ਚਾਹੇ ਤਾਂ ਕੁਝ ਵੀ ਅਸੰਭਵ ਨਹੀਂ

ਲਖਨਊ 47ਵੀਂ ਅਖਿਲ ਭਾਰਤੀ ਪੁਲਿਸ ਸਾਇੰਸ ਕਾਂਗਰਸ-2019 ਦੇ ਸਮਾਪਨ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪੁਲਿਸ ਚਾਹੇ ਤਾਂ ਕੁਝ ਵੀ ਅਸੰਭਵ ਨਹੀਂ ਹੈ। ਅਸੀਂ ਮੋਡਸ ਆਪਰੈਂਡੀ ਬਿਊਰੋ ਬਣਾਉਣ ‘ਤੇ ਵਿਚਾਰ ਕਰ ਰਹੇ ਹਾਂ। ਨਾਰਕੋਟਿਕਸ ਬਿਊਰੋ ਦੇ ਰੂਪ ‘ਚ ਅਸੀਂ ਬਦਲਾਅ ਚਾਹੁੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਡਾਇਰੈਕਟਰ ਪ੍ਰਾਸਿਕਿਊਸ਼ਨ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਜਦੋਂ ਤਕ ਪ੍ਰੋਸੀਕਿਊਸ਼ਨ ਇਸ ਦੀ ਚਿੰਤਾ ਨਹੀਂ ਕਰੇਗਾ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲੇਗੀ। ਹਰ ਸੂਬੇ ‘ਚ ਡਾਇਰੈਕਟਰ ਪ੍ਰਾਸੀਕਿਊਸ਼ਨ ਨੂੰ ਮਜ਼ਬੂਤ ਕਰਨਾ ਚਾਹੀਦਾ। ਜੇਲ੍ਹ ਮੈਨਿਊਲ ਦਾ ਅਪਗ੍ਰੇਡੇਸ਼ਨ ਹੋਣਾ ਚਾਹੀਦਾ। ਜੇਲ੍ਹਾਂ ਵੀ ਕਾਨੂੰਨ ਵਿਵਸਥਾ ਦਾ ਹਿੱਸਾ ਹਨ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 47ਵੀਂ ਅਖਿਲ ਭਾਰਤੀ ਪੁਲਿਸ ਵਿਗਿਆਨ ਕਾਂਗਰਸ ਦੇ ਸਮਾਪਨ ਸਮਾਰੋਹ ‘ਚ ਕਿਹਾ ਹੈ ਕਿ ਬ੍ਰਿਟਿਸ਼ ਸੂਬੇ ‘ਚ ਬਣੇ ਆਈਪੀਸੀ ਸੀਆਰਪੀਸੀ ਜਿਹੇ ਕਾਨੂੰਨ ਹੁਣ ਅਯੋਗ ਹੋ ਚੁਕੇ ਹਨ। ਅੱਜ ਦੀਆਂ ਜ਼ਰੂਰਤਾਂ ਮੁਤਾਬਕ ਇਨ੍ਹਾਂ ਕਾਨੂੰਨਾਂ ‘ਚ ਬਦਲਾਅ ਕੀਤਾ ਜਾਵੇਗਾ। ਇਸ ਲਈ ਉਨ੍ਹਾਂ ਨੇ ਸੂਬਿਆਂ ਤੋਂ ਸੁਝਾਅ ਮੰਗਿਆ ਹੈ। ਕੇਂਦਰੀ ਗ੍ਰਹਿ ਮੰਤਰੀ ਨੇ ਇਕ ਰੱਖਿਆ ਸ਼ਕਤੀ ਯੂਨੀਵਰਸਿਟੀ ਦੀ ਸਥਾਪਨਾ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਲਈ ਕਾਨੂੰਨ ਲਿਆਵੇਗੀ। ਜਿਨ੍ਹਾਂ ਸੂਬਿਆਂ ‘ਚ ਪੁਲਿਸ ਯੂਨੀਵਰਸਿਟੀ ਨਹੀਂ ਹੈ, ਉਥੇ ਇਸ ਯੂਨੀਵਰਸਿਟੀ ਤੋਂ ਕਾਲਜ ਸਥਾਪਤ ਕੀਤਾ ਜਾਵੇਗਾ। ਇਸ ਨਾਲ ਦੇਸ਼ ‘ਚ ਰੈਡੀਮੇਡ ਪੁਲਿਸ ਅਫਸਰਾਂ ਦੀ ਜ਼ਰੂਰਤ ਪੂਰੀ ਹੋ ਸਕੇਗੀ। MP

 

 

Follow me on Twitter

Contact Us