Awaaz Qaum Di

‘ਛੋਟੇ ਭਰਾ’ ਊਧਵ ਨੂੰ ਸਹਿਯੋਗ ਦੇਣਾ ਪੀਐੱਮ ਮੋਦੀ ਦੀ ਜ਼ਿੰਮੇਵਾਰੀ – ਸ਼ਿਵਸੈਨਾ

ਮੁੰਬਈ ਸ਼ਿਵਸੈਨਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਰਾਸ਼ਟਰ ‘ਚ ਭਾਜਪਾ ਸ਼ਿਵਸੈਨਾ ਵਿਚਕਾਰ ਸਬੰਧ ਬੇਸ਼ਕ ਤਣਾਅ ਭਰੇ ਹੋਣ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਊਧਵ ਠਾਕਰੇ ਵਿਚਕਾਰ ਵੱਡੇ ਤੇ ਛੋਟੇ ਭਰਾ ਵਾਲਾ ਰਿਸ਼ਤਾ ਹੈ। ਹੁਣ ਇਹ ਪ੍ਰਧਾਨ ਮੰਤਰੀ ਮੋਦੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਛੋਟੇ ਭਰਾ ਨਾਲ ਸਹਿਯੋਗ ਕਰਨ। ਸ਼ਿਵਸੈਨਾ ਨੇ ਆਪਣੇ ਅਖ਼ਬਾਰ ‘ਸਾਮਨਾ’ ਦੇ ਸੰਪਾਦਕੀ ‘ਚ ਕੇਂਦਰ ਸਰਕਾਰ ਦਾ ਜ਼ਿਕਰ ਕਰ ਦਿਆਂ ਲਿਖਿਆ ਕਿ ਦਿੱਲੀ ਨੂੰ ਮਹਾਰਾਸ਼ਟਰ ਦੇ ਲੋਕਾਂ ਦੇ ਫ਼ੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਸੂਬਾ ਸਰਕਾਰ ਦੀ ਸਥਿਰਤਾ ਨੂੰ ਆਂਚ ਨਾ ਆਏ। ਚੇਤੇ ਰਹੇ ਕਿ ਮੋਦੀ ਪਹਿਲਾਂ ਸ਼ਿਵਸੈਨਾ ਪ੍ਰਧਾਨ ਊਧਵ ਠਾਕਰੇ ਨੂੰ ਆਪਣਾ ਛੋਟਾ ਭਰਾ ਦੱਸਦੇ ਰਹੇ ਹਨ। ਊਧਵ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਵੱਲੋਂ ਭੇਜੇ ਗਏ ਸ਼ੁਭਕਾਮਨਾ ਸੰਦੇਸ਼ ‘ਤੇ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਸ਼ਿਵਸੈਨਾ ਨੇ ਉਨ੍ਹਾਂ ਨੂੰ ‘ਸਾਡਾ ਪ੍ਰਧਾਨ ਮੰਤਰੀ’ ਕਹਿ ਕੇ ਸੰਬੋਧ੍ਵ ਕੀਤਾ। ਪਾਰਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਕਿਸੇ ਇਕ ਪਾਰਟੀ ਦੇ ਨਹੀਂ, ਬਲਕਿ ਪੂਰੇ ਦੇਸ਼ ਦੇ ਹੁੰਦੇ ਹਨ। ਲਿਹਾਜ਼ਾ ਕੇਂਦਰ ਨੂੰ ਸੂਬੇ ਦੇ ਵਿਕਾਸ ‘ਚ ਸਹਿਯੋਗ ਦੇਣਾ ਪਵੇਗਾ ਤੇ ਸੂਬੇ ਦੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ‘ਚੋਂ ਕੱਢਣ ‘ਚ ਮਦਦ ਕਰਨੀ ਪਵੇਗੀ।
ਸੰਪਾਦਕੀ ਅੱਗੇ ਕਹਿੰਦਾ ਹੈ ਕਿ ਛਤਰਪਤੀ ਸ਼ਿਵਾਜੀ ਤੋਂ ਪ੍ਰੇਰਿਤ ਮਹਾਰਾਸ਼ਟਰ ਦੀ ਮਿੱਟੀ ਵੀਰਤਾ ਨਾਲ ਭਰੀ ਹੈ ਤੇ ਸੂਬੇ ਦੀ ਸਿਰਜਣਾ ਲਈ ਇੱਥੋਂ ਦੇ ਲੋਕਾਂ ਨ ਦਿੱਲੀ ਤੋਂ ਲੜਾਈ ਵੀ ਲੜੀ ਹੈ। ਦਿੱਲੀ ਯਕੀਨੀ ਤੌਰ ‘ਤੇ ਦੇਸ਼ ਦੀ ਰਾਜਧਾਨੀ ਹੈ, ਪਰ ਮਹਾਰਾਸ਼ਟਰ ਦੇ ਮੁੱਖ ਮੰਤਰੀ ਬਣ ਚੁੱਕੇ ਊਧਵ ਉਨ੍ਹਾਂ ਬਾਲਾ ਸਾਹਬ ਠਾਕਰੇ ਦੇ ਪੁੱਤਰ ਹਨ ਜਿਨ੍ਹਾਂ ਦਾ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਮਹਾਰਾਸ਼ਟਰ ਦਿੱਲੀ ਦਾ ਗ਼ੁਲਾਮ ਨਹੀਂ ਹੈ। ਇਸ ਲਈ ਇਹ ਗੱਲ ਤੈਅ ਹੈ ਕਿ ਇਸ ਸਰਕਾਰ ਦੀ ਰੀੜ੍ਹ ਸਿੱਧੀ ਹੀ ਰਹੇਗੀ। ਸੂਬੇ ‘ਤੇ ਪੰਜ ਲੱਖ ਕਰੋੜ ਰੁਪਏ ਦਾ ਕਰਜ਼ਾ ਲੱਦਣ ਲਈ ਪਿਛਲੀ ਦੇਵੇਂਦਰ ਫਨੜਨਵੀਸ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਸ਼ਿਵਸੈਨਾ ਨੇ ਕਿਹਾ ਕਿ ਊਧਵ ਨੂੰ ਆਪਣੀ ਯੋਜਨਾ ਨੂੰ ਮੂਰਤ ਰੂਪ ਦੇਣ ਲਈ ਤੇਜ਼ੀ ਨਾਲ ਸਾਵਧਾਨੀ ਨਾਲ ਕਦਮ ਚੁੱਕਣੇ ਪੈਣਗੇ। MP

 

 

Follow me on Twitter

Contact Us