Awaaz Qaum Di

ਹਿਮਾਚਲ ਦੇ ਪੋਂਗ ਡੈਮ ‘ਚ ਪਹੁੰਚੇ 50,000 ਤੋਂ ਵੱਧ ਪ੍ਰਵਾਸੀ ਪੰਛੀ

ਸ਼ਿਮਲਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ ‘ਚ ਮਹਾਰਾਣਾ ਪ੍ਰਤਾਪ ਸਾਗਰ ਝੀਲ, ਜਿਸ ਨੂੰ ਪੋਂਗ ਡੈਮ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ‘ਚ 50,000 ਤੋਂ ਵੱਧ ਪ੍ਰਵਾਸੀ ਪੰਛੀ ਪਹੁੰਚ ਚੁੱਕੇ ਹਨ। ਧਰਮਸ਼ਾਲਾ ‘ਚ ਸਹਾਇਕ ਵਣ ਅਧਿਕਾਰੀ ਪ੍ਰਦੀਪ ਠਾਕੁਰ ਨੇ ਦੱਸਿਆ ਕਿ ਇਸ ਝੀਲ ‘ਚ ਹਰ ਪੰਦੜਵਾੜੇ ਪੰਛੀਆਂ ਦੀ ਗਣਨਾ ਕੀਤੀ ਜਾਂਦੀ ਹੈ, ਜਦਕਿ ਸਾਲਾਨਾ ਗਣਨਾ 29 ਜਨਵਰੀ ਅਤੇ 30 ਜਨਵਰੀ ਨੂੰ ਕੀਤੀ ਜਾਵੇਗੀ।ਜਦੋਂ ਇਹ ਮੰਨਿਆ ਜਾਂਦਾ ਹੈ ਕਿ ਝੀਲ ‘ਚ ਸਭ ਤੋਂ ਜ਼ਿਆਦਾ ਪ੍ਰਵਾਸੀ ਪੰਛੀ ਆਉਂਦੇ ਹਨ। ਇਸ ਝੀਲ ਨੂੰ 1975 ‘ਚ ਬਣਾਇਆ ਗਿਆ ਸੀ। ਠਾਕੁਰ ਨੇ ਦੱਸਿਆ ਹੈ ਕਿ ਅਕਤੂਬਰ ਤੋਂ ਹੁਣ ਤੱਕ ਲਗਭਗ 55,000 ਪ੍ਰਵਾਸੀ ਪੰਛੀ ਇੱਥੇ ਪਹੁੰਚ ਚੁੱਕੇ ਹਨ। ਇਹ ਝੀਲ ਇੱਕ ਮਸ਼ਹੂਰ ਜੰਗਲੀ ਪਨਾਹ ਹੈ। MP

 

 

Follow me on Twitter

Contact Us