Awaaz Qaum Di

ਰਿਟਾਇਰ ਹੋ ਰਹੇ ਹਨ ਫ਼ੌਜ ਮੁਖੀ ਬਿਪਿਨ ਰਾਵਤ, ਇਹ ਅਗਲੇ ਆਰਮੀ ਚੀਫ਼ ਹੋ ਸਕਦੇ ਹਨ

ਨਵੀਂ ਦਿੱਲੀ ਸਰਕਾਰ ਜਲਦ ਹੀ ਫ਼ੌਜ ਮੁਖੀ ਦਾ ਐਲਾਨ ਕਰਨ ਜਾ ਰਹੀ ਹੈ। ਦਰਅਸਲ, ਵਰਤਮਾਨ ਆਰਮੀ ਚੀਫ਼ ਬਿਪਿਨ ਰਾਵਤ 31 ਦਸੰਬਰ ਨੂੰ ਸੇਵਾ ਮੁਕਤ ਹੋਣ ਜਾ ਰਹੇ ਹਨ। ਨਵੇਂ ਫ਼ੌਜ ਮੁਖੀ ਲਈ ਤਿੰਨਾਂ ਨਾਂਵਾਂ ਦੀ ਲਿਸਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜ ਦਿੱਤੀ ਗਈ ਹੈ। ਬਿਪਿਨ ਰਾਵਤ ਦੇ ਰਿਟਾਇਰਮੈਂਟ ਤੋਂ ਦੋ ਹਫ਼ਤੇ ਪਹਿਲਾਂ ਨਵੇਂ ਆਰਮੀ ਚੀਫ਼ ਦਾ ਐਲਾਨ ਕਰ ਦਿੱਤਾ ਜਾਵੇਗਾ। COAS ਅਹੁਦੇ ਲਈ ਜਿਨ੍ਹਾਂ ਅਧਿਕਾਰੀਆਂ ਲਈ ਵਿਚਾਰ ਕੀਤਾ ਜਾ ਰਿਹਾ ਹੈ, ਉਹ ਹਨ- ਉਪ ਮੁਖੀ ਲੈਫਟੀਨੈਂਟ ਜਨਰਲ ਮਨੋਜ ਮੁਕੁੰਦ ਨਰਵਨੇ, ਉੱਤਰੀ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਤੇ ਦੱਖਣੀ ਫ਼ੌਜ ਦੇ ਕਮਾਂਡਰ ਲੈਫਟੀਨੈਂਟ ਜਨਰਲ ਸਤਿੰਦਰ ਕੁਮਾਰ ਸੈਨੀ। ਸਤੰਬਰ ਚ ਉਪ-ਮੁਖੀ ਬਣਨ ਤੋਂ ਪਹਿਲਾਂ ਪੂਰਵੀ ਕਮਾਨ ਤੇ ARTRAC ਦੀ ਅਗਵਾਈ ਕਰ ਚੁੱਕੇ ਲੈਫਟੀਨੈਂਟ ਜਨਰਲ ਨਰਵਨੇ, ਬਾਕੀ ਦੋਵੇਂ ਉਮੀਦਵਾਰਾਂ ਤੋਂ ਸੀਨੀਅਰ ਹਨ ਤੇ ਇਸ ਅਹੁਦੇ ਲਈ ਪਸੰਦੀਦਾ ਹਨ। MP

 

 

Follow me on Twitter

Contact Us