Awaaz Qaum Di

ਦੇਸ਼ ‘ਚ ਡਾਕਟਰਾਂ ਦੀ ਕਮੀ ਨਹੀਂ – ਹਰਸ਼ਵਰਧਨ

ਨਵੀਂ ਦਿੱਲੀ ਦੇਸ਼ ਵਿਚ ਡਾਕਟਰਾਂ ਦੀ ਕਮੀ ਨਹੀਂ ਹੈ। ਉਨ੍ਹਾਂ ਨੂੰ ਵਿਦੇਸ਼ ਜਾਣ ਤੋਂ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਹਾਲਾਂਕਿ, ਸਰਕਾਰ ਕੋਲ ਅਜਿਹਾ ਕੋਈ ਤੰਤਰ ਨਹੀਂ ਹੈ ਜਿਸ ਦੇ ਜ਼ਰੀਏ ਡਾਕਟਰਾਂ ਨੂੰ ਵਿਦੇਸ਼ ਜਾਣ ਤੋਂ ਸਖ਼ਤੀ ਨਾਲ ਰੋਕਿਆ ਜਾ ਸਕੇ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਲੋਕ ਸਭਾ ਵਿਚ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਸ਼ਨਕਾਲ ਦੌਰਾਨ ਹਰਸ਼ਵਰਧਨ ਨੇ ਕਿਹਾ ਕਿ ਡਾਕਟਰਾਂ ਤੇ ਨਰਸਾਂ ਨੂੰ ਰੋਜ਼ੀ-ਰੋਟੀ ਲਈ ਵਿਦੇਸ਼ ਜਾਣ ਤੋਂ ਰੋਕਣ ਦੀ ਦਿਸ਼ਾ ਵਿਚ ਸਰਕਾਰ ਲੋੜੀਂਦੇ ਕਦਮ ਚੁੱਕ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਵਿਚ ਸਥਿਤ ਕੇਂਦਰ ਸਰਕਾਰ ਦੇ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਨੂੰ ਲੈ ਕੇ ਸਰਕਾਰ ਨੇ ਕੋਈ ਵਿਸ਼ੇਸ਼ ਅਧਿਐਨ ਨਹੀਂ ਕਰਵਾਇਆ ਹੈ। ਹਾਲਾਂਕਿ, ਡਾਕਟਰਾਂ ਤੇ ਨਰਸਾਂ ਦੇ ਖ਼ਾਲੀ ਅਹੁਦਿਆਂ ਦੀ ਸਮੇਂ-ਸਮੇਂ ‘ਤੇ ਸਮੀਖਿਆ ਅਤੇ ਲੋੜ ਅਨੁਸਾਰ ਭਰਤੀ ਕੀਤੀ ਜਾਂਦੀ ਹੈ। ਮੰਤਰੀ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਹਸਪਤਾਲਾਂ ਵਿਚ ਡਾਕਟਰਾਂ ਅਤੇ ਨਰਸਾਂ ਦੀ ਉਪਲੱਬਧਤਾ ਨੂੰ ਵਧਾਉਣ ਲਈ ਕਈ ਕਦਮ ਚੁੱਕੇ ਹਨ। ਹਰਸ਼ਵਰਧਨ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੀ ਸਿਫਾਰਸ਼ ਦੇ ਆਧਾਰ ‘ਤੇ ਖ਼ਾਲੀ ਅਹੁਦਿਆਂ ਲਈ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਮੁਕਾਬਲੇ ਲਈ ਪ੍ਰਰੀਖਿਆ ਦਾ ਪ੍ਰਬੰਧ ਕਰਦਾ ਹੈ। ਕੰਬਾਈਂਡ ਮੈਡੀਕਲ ਅਫਸਰ ਸਰਵਿਸ ਐਗਜ਼ਾਮਿਨੇਸ਼ਨ ਨਾਂ ਦੀ ਇਸ ਪ੍ਰਰੀਖਿਆ ਦਾ ਪ੍ਰਬੰਧ ਕੇਂਦਰੀ ਸਿਹਤ ਸੇਵਾ ਦੇ ਜੀਡੀਐੱਮਓ ਸਬ ਕੈਡਰ ਵਿਚ ਮੈਡੀਕਲ ਅਫਸਰ ਦੀ ਤਾਇਨਾਤੀ ਲਈ ਕੀਤਾ ਜਾਂਦਾ ਹੈ। ਸਿੱਖਿਅਕ ਦੇ ਅਹੁਦੇ ‘ਤੇ ਵਿਸ਼ੇਸ਼ ਡਾਕਟਰਾਂ, ਗ਼ੈਰ ਸਿੱਖਿਅਕ ਅਤੇ ਕੇਂਦਰੀ ਸਿਹਤ ਸੇਵਾ ਦੇ ਪਬਲਿਕ ਹੈਲਥ ਸਬ ਕੈਡਰ ਦੇ ਅਹੁਦਿਆਂ ‘ਤੇ ਨਿਯੁਕਤੀ ਲਈ ਯੂਪੀਐੱਸਸੀ ਇੰਟਰਵਿਊ ਦਾ ਵੀ ਪ੍ਰਬੰਧ ਕਰਦਾ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਉਪਲੱਬਧਤਾ ਵਧਾਉਣ ਲਈ ਕਈ ਵਾਰ ਸਬੰਧਤ ਇਕਾਈ ਯੂਪੀਐੱਸਸੀ ਦੀ ਸਿਫਾਰਸ਼ ਦੇ ਮੁਤਾਬਕ ਕਰਾਰ ਦੇ ਆਧਾਰ ‘ਤੇ ਵੀ ਡਾਕਟਰਾਂ ਦੀ ਤਾਇਨਾਤੀ ਕਰਦੇ ਹਨ। MP

 

 

Follow me on Twitter

Contact Us